6 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ 10ਵੀਂ ਦਾ ਟਾਪਰ, ਨਤੀਜੇ ਤੋਂ 2 ਦਿਨ ਪਹਿਲਾਂ ਹੋਈ ਮੌਤ
Sunday, May 21, 2023 - 02:32 AM (IST)
ਨੈਸ਼ਨਲ ਡੈਸਕ : ਕੇਰਲ ਦੇ ਤਿਰੂਵਨੰਤਪੁਰਮ 'ਚ 10ਵੀਂ ਜਮਾਤ ਵਿੱਚ A+ ਕੈਟਾਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੀ ਨਤੀਜਾ ਆਉਣ ਤੋਂ 2 ਦਿਨ ਪਹਿਲਾਂ ਹਸਪਤਾਲ ਵਿੱਚ ਮੌਤ ਹੋ ਗਈ ਪਰ ਉਹ 6 ਲੋਕਾਂ ਨੂੰ ਅੰਗ ਦਾਨ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ। ਆਪਣੇ 16 ਸਾਲਾ ਬੇਟੇ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਉਸ ਦੇ ਪਿਤਾ ਬਿਨੀਸ਼ ਕੁਮਾਰ ਤੇ ਮਾਂ ਰਜਨੀਸ਼ ਨੇ ਲਿਆ। ਲੋੜਵੰਦਾਂ ਨੂੰ ਅੰਗ ਟਰਾਂਸਪਲਾਂਟ ਵੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਚੱਲਦੀ ਕਾਰ ਨੂੰ ਲੱਗੀ ਅੱਗ, ਪਰਿਵਾਰ ਨੇ ਮਸਾਂ ਬਚਾਈ ਜਾਨ, ਦੇਖੋ ਵੀਡੀਓ
ਵਿਦਿਆਰਥੀ ਦਾ ਨਾਂ ਬੀ.ਆਰ. ਸਾਰੰਗ ਸੀ, ਜੋ ਸਰਕਾਰੀ ਹਾਇਰ ਸੈਕੰਡਰੀ ਸਕੂਲ (ਲੜਕੇ) ਅਟਿੰਗਲ 'ਚ ਪੜ੍ਹਦਾ ਸੀ। ਉਹ ਫੁੱਟਬਾਲ ਖੇਡਦੇ ਸਮੇਂ ਜ਼ਖ਼ਮੀ ਹੋ ਗਿਆ ਸੀ। ਮਾਮੂਲੀ ਸੱਟ ਲੱਗੀ ਸੀ। ਮਾਂ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਈ। ਵਾਪਸ ਪਰਤਦੇ ਸਮੇਂ ਉਹ ਕੁਨੰਤੂਕੋਨਮ ਪੁਲ ਨੇੜੇ ਆਟੋ 'ਚੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਸਿਰ 'ਤੇ ਗੰਭੀਰ ਸੱਟ ਲੱਗ ਗਈ ਤੇ ਉਹ ਕੋਮਾ ਵਿੱਚ ਚਲਾ ਗਿਆ।
ਇਹ ਵੀ ਪੜ੍ਹੋ : ਇਟਲੀ ’ਚ ਆਇਆ ਸਭ ਤੋਂ ਵੱਧ ਭਿਆਨਕ ਹੜ੍ਹ, ਪਿਛਲੇ 100 ਸਾਲਾਂ ਦਾ ਤੋੜਿਆ ਰਿਕਾਰਡ
17 ਮਈ ਨੂੰ ਹਸਪਤਾਲ 'ਚ ਉਸ ਦੀ ਮੌਤ ਹੋ ਗਈ। 2 ਦਿਨਾਂ ਬਾਅਦ 19 ਮਈ ਨੂੰ ਉਸ ਦਾ ਨਤੀਜਾ ਆਇਆ। ਨਤੀਜਾ ਐਲਾਨਦਿਆਂ ਸਿੱਖਿਆ ਮੰਤਰੀ ਵੀ ਸਿਵਨਕੁਟੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਉਨ੍ਹਾਂ ਕਿਹਾ, "ਬੀ.ਆਰ. ਸਾਰੰਗ ਨੇ ਟਾਪ ਗ੍ਰੇਡ ਪ੍ਰਾਪਤ ਕੀਤਾ ਹੈ, ਜਿਸ ਦੀ ਹਾਲ ਹੀ 'ਚ ਇਕ ਦੁਰਘਟਨਾ ਵਿੱਚ ਮੌਤ ਹੋ ਗਈ।" ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਉਸ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਲੋਕਾਂ ਨੂੰ ਸਮਾਜ ਸੇਵਾ ਕਰਨ ਲਈ ਉਤਸ਼ਾਹਿਤ ਕਰੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।