ਕੀ ਕੰਗਣਾ ਰਨੌਤ ਤੋਂ ਹਾਰ ਮੰਨ ਗਈ ਹੈ ਸ਼ਿਵ ਸੈਨਾ?

Friday, Sep 11, 2020 - 04:31 AM (IST)

ਨਵੀਂ ਦਿੱਲੀ - ਕੱਲ ਤੱਕ ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਖਿਲਾਫ ਬਿਆਨਬਾਜੀ 'ਚ ਸਾਰੀ ਹੱਦਾਂ ਲੰਘਣ ਵਾਲੀ ਮਹਾਰਾਸ਼ਟਰ ਦੀ ਸੱਤਾਧਾਰੀ ਪਾਰਟੀ ਸ਼ਿਵ ਸੈਨਾ ਦਾ ਰਵੱਈਆ ਅੱਜ ਪੂਰੀ ਤਰ੍ਹਾਂ ਠੱਡਾ ਪੈ ਗਿਆ। ਜਦੋਂ ਕਿ, ਕੱਲ ਦੀ ਘਟਨਾ ਤੋਂ ਬਾਅਦ ਰਨੌਤ ਨੇ ਤਾਂ ਅੱਜ ਵੀ ਪੂਰੀ ਤਰ੍ਹਾਂ ਮੁੱਖ ਮੰਤਰੀ ਉਧਵ ਠਾਕਰੇ ਖਿਲਾਫ ਹੀ ਨਿਸ਼ਾਨਾ ਵਿੰਨ੍ਹਣਾ ਜਾਰੀ ਰੱਖਿਆ ਹੈ। ਦੂਜੇ ਪਾਸੇ, ਕੰਗਣਾ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਮੁੰਬਈ 'ਚ ਬਾਲੀਵੁੱਡ ਨਾਲ ਜੁੜੇ ਸੰਗਠਨ ਤੋਂ ਵੀ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਆਓ ਜੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਅਜਿਹਾ ਕੀ ਹੋਇਆ ਹੋਵੇਗਾ ਕਿ ਹੁਣ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਨ੍ਹਾਂ ਲਈ ਇਹ ਐਪਿਸੋਡ ਹੁਣ ਖ਼ਤਮ ਹੋ ਚੁੱਕਾ ਹੈ।

ਉਨ੍ਹਾਂ ਨੇ ਮੀਡੀਆ ਵਾਲਿਆਂ ਨੂੰ ਕਿਹਾ ਹੈ, ਕੰਗਣਾ ਰਨੌਤ ਦਾ ਐਪਿਸੋਡ ਖ਼ਤਮ ਹੋ ਚੁੱਕਾ ਹੈ। ਅਸੀਂ ਤਾਂ ਇਸ ਨੂੰ ਭੁੱਲ ਵੀ ਚੁੱਕੇ ਹਾਂ। ਅਸੀਂ ਹੁਣ ਆਪਣੇ ਰੋਜ਼ਾਨਾ ਦੇ ਸਰਕਾਰੀ ਅਤੇ ਸਾਮਾਜਿਕ ਕੰਮਾਂ 'ਚ ਰੁੱਝੇ ਹੋਏ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੇ ਕੁੱਝ ਪ੍ਰੋਗਰਾਮਾਂ ਨੂੰ ਲੈ ਕੇ ਸੀ.ਐੱਮ. ਨਾਲ ਮੁਲਾਕਾਤ ਕੀਤੀ ਹੈ।

ਆਖਿਰ, ਸ਼ਿਵ ਸੈਨਾ ਦੀ ਚੁੱਪੀ ਦਾ ਕਾਰਨ ਕੀ ਸੀ?
ਹਾਲਾਂਕਿ, ਰਾਉਤ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਨਕਾਰਿਆ ਹੈ, ਜਿਸ 'ਚ ਪਾਰਟੀ ਅਗਵਾਈ ਦੇ ਐੱਨ.ਸੀ.ਪੀ. ਚੀਫ ਸ਼ਰਦ ਪਵਾਰ ਅਤੇ ਕਾਂਗਰਸ ਚੀਫ ਸੋਨੀਆ ਗਾਂਧੀ ਨੂੰ ਨਸੀਹਤ ਦਿੱਤੇ ਜਾਣ ਦੀਆਂ ਅਟਕਲਾਂ ਸਨ। ਪਰ, ਸ਼ਰਦ ਪਵਾਰ ਨੇ ਜਨਤਕ ਤੌਰ 'ਤੇ ਬੁੱਧਵਾਰ ਨੂੰ ਇਸ ਵਿਵਾਦ ਤੋਂ ਪੱਲਾ ਝਾੜ ਉਧਵ ਠਾਕਰੇ ਨੂੰ ਇਸ ਨੂੰ ਤੂਲ ਨਹੀਂ ਦੇਣ ਦਾ ਇਸ਼ਾਰਾ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਮੁੰਬਈ 'ਚ ਕਈ ਗ਼ੈਰ-ਕਾਨੂੰਨੀ ਨਿਰਮਾਣ ਹਨ, ਪਰ ਕੰਗਣਾ ਦੀ ਪ੍ਰਾਪਰਟੀ 'ਤੇ ਬੀ.ਐੱਮ.ਸੀ. ਦੀ ਕਾਰਵਾਈ ਨੇ ਲੋਕਾਂ ਨੂੰ ਇਸ 'ਤੇ ਬੋਲਣ ਦਾ ਮੌਕੇ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਉਧਵ ਨਾਲ ਮੀਟਿੰਗ ਦੌਰਾਨ ਵੀ ਇਸ 'ਤੇ ਇਤਰਾਜ਼ ਜਤਾਇਆ ਹੈ। ਇਹੀ ਨਹੀਂ ਮਹਾਰਾਸ਼ਟਰ ਦੇ ਰਾਜਪਾਲ ਨੇ ਵੀ ਵੱਡੇ ਅਧਿਕਾਰੀਆਂ ਨੂੰ ਤਲਬ ਕਰਕੇ ਕੱਲ ਦੀ ਘਟਨਾ ਲਈ ਸੂਬਾ ਸਰਕਾਰ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਹਨ ਅਤੇ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਕੇਂਦਰ ਨੂੰ ਵੀ ਘਟਨਾ ਦੀ ਜਾਣਕਾਰੀ ਦਿੱਤੀ ਹੈ। ਉਸ ਤੋਂ ਬਾਅਦ ਸੰਜੇ ਰਾਉਤ ਬਹੁਤ ਭੋਲੇਪਨ ਨਾਲ ਇਹ ਵੀ ਸਫਾਈ ਦੇ ਚੁੱਕੇ ਹਨ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਬੀ.ਐੱਮ.ਸੀ. ਨੇ ਕੰਗਣਾ ਦੇ ਦਫ਼ਤਰ ਨੂੰ ਤੋੜਨ ਵਰਗਾ ਕਦਮ ਕਿਉਂ ਚੁੱਕਿਆ। ਜਦੋਂ ਕਿ, ਬੀ.ਐੱਮ.ਸੀ. 'ਚ ਮਾਤੋਸ਼ਰੀ ਦੀ ਜਾਣਕਾਰੀ ਦੇ ਬਿਨਾਂ ਪੱਤਾ ਵੀ ਹਿਲਣਾ ਨਾਮੁਮਕਿਨ ਹੈ। ਕਿਉਂਕਿ, ਉਸ 'ਤੇ ਸ਼ਿਵ ਸੈਨਾ ਦਾ ਕਬਜ਼ਾ ਹੈ।

ਉਧਵ ਨੂੰ ਕੰਗਣਾ ਨੇ ਵੰਸ਼ਵਾਦ ਦਾ ਨਮੂਨਾ ਕਿਹਾ
ਦੂਜੇ ਟਵੀਟ 'ਚ ਉਨ੍ਹਾਂ ਲਿਖਿਆ- "ਤੁਹਾਡੇ ਪਿਤਾ ਜੀ ਦੇ ਚੰਗੇ ਕਰਮ ਤੁਹਾਨੂੰ ਦੌਲਤ ਤਾਂ ਦੇ ਸਕਦੇ ਹਨ, ਪਰ ਸਨਮਾਨ ਤੁਹਾਨੂੰ ਖੁਦ ਕਮਾਉਣਾ ਪੈਂਦਾ ਹੈ, ਮੇਰਾ ਮੁੰਹ ਬੰਦ ਕਰੋਗੇ? ਪਰ ਮੇਰੀ ਆਵਾਜ਼ ਮੇਰੇ ਬਾਅਦ ਸੌ ਅਤੇ ਫਿਰ ਲੱਖਾਂ 'ਚ ਗੂੰਜੇਗੀ, ਕਿੰਨੇ ਮੁੰਹ ਬੰਦ ਕਰੋਗੇ? ਕਿੰਨੀਆਂ ਆਵਾਜ਼ਾਂ ਦਬਾਓਗੇ? ਕਦੋਂ ਤੱਕ ਸੱਚਾਈ ਤੋਂ ਭੱਜੋਗੇ ਤੁਸੀਂ ਕੁੱਝ ਨਹੀਂ ਹੋ ਸਿਰਫ ਵੰਸ਼ਵਾਦ ਦਾ ਇੱਕ ਨਮੂਨਾ ਹੋ।" ਤੀਸਰੇ ਟਵੀਟ 'ਚ ਉਨ੍ਹਾਂਨੇ ਲਿਖਿਆ -  "ਮੈਂ ਇਸ ਗੱਲ ਨੂੰ ਵਿਸ਼ੇਸ਼ ਰੂਪ ਨਾਲ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਮਹਾਰਾਸ਼ਟਰ ਦੇ ਲੋਕ ਸਰਕਾਰ ਵੱਲੋਂ ਕੀਤੀ ਗਈ ਗੁੰਡਾਗਰਦੀ ਦੀ ਨਿੰਦਿਆ ਕਰਦੇ ਹਨ, ਮੇਰੇ ਮਰਾਠੀ ਸ਼ੁਭਚਿੰਤਕਾਂ ਦੇ ਬਹੁਤ ਫੋਨ ਆ ਰਹੇ ਹਨ, ਦੁਨੀਆ ਜਾਂ ਹਿਮਾਚਲ 'ਚ ਲੋਕਾਂ ਦੇ ਦਿਲ 'ਚ ਜੋ ਦੁੱਖ ਹੋਇਆ ਹੈ ਉਹ ਇਹ ਨਾ ਸੋਚਣ ਕਿ ਮੈਨੂੰ ਇੱਥੇ ਪ੍ਰੇਮ ਅਤੇ ਸਨਮਾਨ ਨਹੀਂ ਮਿਲਦਾ।


Inder Prajapati

Content Editor

Related News