ਹੇਮਾ ਮਾਲਿਨੀ ਲਈ ਮਥੁਰਾ ''ਚ ਧਰਮਿੰਦਰ ਨੇ ਕੀਤਾ ਚੋਣ ਪ੍ਰਚਾਰ

Sunday, Apr 14, 2019 - 02:45 PM (IST)

ਹੇਮਾ ਮਾਲਿਨੀ ਲਈ ਮਥੁਰਾ ''ਚ ਧਰਮਿੰਦਰ ਨੇ ਕੀਤਾ ਚੋਣ ਪ੍ਰਚਾਰ

ਮਥੁਰਾ-ਉੱਤਰ ਪ੍ਰਦੇਸ਼ ਦੇ ਚੋਣ ਦੰਗਲ 'ਚ ਹਰ ਰਾਜਨੇਤਾ ਵੋਟਰਾਂ ਨੂੰ ਆਕਰਸ਼ਿਤ ਕਰਨ ਦਾ ਯਤਨ ਕਰ ਰਿਹਾ ਹੈ। ਇਸ ਮੌਕੇ 'ਤੇ ਅੱਜ ਭਾਵ ਐਤਵਾਰ ਨੂੰ ਮਸ਼ਹੂਰ ਅਦਾਕਾਰ ਧਰਮਿੰਦਰ ਨੇ ਮਥੁਰਾ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਬੀ. ਜੇ. ਪੀ. ) ਦੀ ਉਮੀਦਵਾਰ ਅਤੇ ਆਪਣੀ ਪਤਨੀ ਹੇਮਾ ਮਾਲਿਨੀ ਲਈ ਪ੍ਰਚਾਰ ਕੀਤਾ। ਪ੍ਰਚਾਰ ਦੌਰਾਨ ਉਨ੍ਹਾਂ ਨੇ ਖੁਦ ਨੂੰ ਕਿਸਾਨ ਦਾ ਬੇਟਾ ਦੱਸਿਆ।

PunjabKesari

ਉਨ੍ਹਾਂ ਨੇ ਕਿਹਾ, '' ਮੈਂ ਵੀ ਤੁਹਾਡੇ ਵਰਗਿਆ 'ਚ  ਇੱਕ ਹਾਂ। ਜਦੋਂ ਮੈਂ ਚਾਰ ਸਾਲ ਦਾ ਸੀ ਤਾਂ ਦੇਸ਼ 'ਚ ਅੰਗਰੇਜਾਂ ਦਾ ਰਾਜ ਸੀ। ਪਿਤਾ ਜੀ ਖੇਤੀ ਕਰਦੇ ਸੀ ਅਤੇ ਸਕੂਲ 'ਚ ਅਧਿਆਪਕ ਵੀ ਸੀ। ਇਹ ਨੌਕਰੀ ਉਨ੍ਹਾਂ ਨੂੰ ਅੰਗਰੇਜਾਂ ਨੇ ਦਿੱਤੀ ਸੀ। ਮੇਰੀ ਮਾਂ ਮੇਰੇ ਹੱਥਾਂ 'ਚ ਤਿਰੰਗਾ ਦਿੰਦੀ ਸੀ ਅਤੇ ਕਹਿੰਦੀ ਸੀ ਕਿ ਆਜ਼ਾਦੀ ਦੀ ਜੰਗ 'ਚ ਤੂੰ ਵੀ ਜਾ। ਮੈਂ ਸੜਕਾਂ 'ਤੇ ਦੌੜਦਾ ਅਤੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਗਾਉਂਦਾ। ਸ਼ਾਮ ਨੂੰ ਬਾਬੂ ਜੀ ਘਰ ਆਉਂਦੇ ਤਾਂ ਝਿੜਕਦੇ ਕਿ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਤਾਂ ਮੇਰੀ ਨੌਕਰੀ ਚਲੀ ਜਾਵੇਗੀ। ਮਾਂ ਕਹਿੰਦੀ ਨੌਕਰੀ ਜਾਂਦੀ ਤਾਂ ਚਲੀ ਜਾਵੇ ਪਰ ਮੈਂ ਆਪਣੇ ਬੇਟੇ ਨੂੰ ਦੇਸ਼ ਭਗਤ ਜ਼ਰੂਰ ਬਣਾਵਾਗੀ। ਮੇਰੇ 'ਚ ਦੇਸ਼ ਭਗਤੀ ਦੀ ਇਹ ਨੀਂਹ ਚੌਥੀ ਜਮਾਤ ਤੋਂ ਰੱਖੀ ਗਈ ਸੀ।''

ਪ੍ਰਚਾਰ ਕਰਨ ਲਈ ਨਿਕਲਣ ਤੋਂ ਪਹਿਲਾਂ ਹੇਮਾ ਮਾਲਿਨੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਧਰਮਿੰਦਰ ਦੇ ਨਾਲ ਦਿਖਾਈ ਦੇ ਰਹੀ ਹੈ। ਇਸ ਦੇ ਬਾਰੇ 'ਚ ਉਨ੍ਹਾਂ ਨੇ ਲਿਖਿਆ ਹੈ,'' ਇਹ ਮੇਰੇ ਲਈ ਸਪੈਸ਼ਲ ਦਿਨ ਹੈ, ਧਰਮ ਜੀ ਮੇਰੇ ਲਈ ਚੋਣ ਪ੍ਰਚਾਰ ਕਰਨ ਜਾ ਰਹੇ ਹਨ।''

PunjabKesari

ਆਡੀਓ ਮੈਸੇਜ ਦੇ ਰਾਹੀਂ ਸਮਰੱਥਨ ਮੰਗ ਚੁੱਕੇ ਹਨ ਧਰਮਿੰਦਰ-
ਇਸ ਤੋਂ ਪਹਿਲਾਂ ਧਰਮਿੰਦਰ ਨੇ ਇੱਕ ਆਡੀਓ ਕਲਿੱਪ ਵੀ ਜਾਰੀ ਕਰ ਕੇ ਆਪਣੀ ਪਤਨੀ ਲਈ ਮਥੁਰਾ ਦੇ ਲੋਕਾਂ ਤੋਂ ਵੋਟਾਂ ਦੀ ਮੰਗ ਕਰ ਚੁੱਕੇ ਹਨ। ਇਹ ਆਡੀਓ ਕਲਿਪ ਸਪੈਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। 2 ਮਿੰਟ ਅਤੇ 51 ਸੈਕਿੰਡ ਲੰਬੀ ਆਡੀਓ ਕਲਿੱਪ 'ਚ ਆਪਣੇ ਫਿਲਮੀ ਨਾਮ ਰਾਹੀਂ ਉਨ੍ਹਾਂ ਨੇ ਮਥੁਰਾ ਦੇ ਵੋਟਰਾਂ ਤੋਂ ਹੇਮਾ ਮਾਲਿਨਾ ਨੂੰ ਰਿਕਾਰਡ ਜਿੱਤ ਦਿਵਾਉਣ ਦਾ ਹੌਸਲਾ ਦੇ ਚੁੱਕੇ ਹਨ।


author

Iqbalkaur

Content Editor

Related News