ਧਨਤੇਰਸ : ਸੋਨੇ ਦੀ ਖਰੀਦਦਾਰੀ ਕਰਨ 'ਤੇ ਇਹ ਬੈਂਕ ਦੇ ਰਹੇ ਹਨ ਧਮਾਕੇਦਾਰ ਆਫਰ

10/25/2019 1:50:20 PM

ਨਵੀਂ ਦਿੱਲੀ — ਅੱਜ ਧਨਤੇਰਸ ਹੈ ਅਤੇ ਅੱਜ ਦੇ ਦਿਨ ਸੋਨਾ, ਚਾਂਦੀ ਅਤੇ ਡਾਇਮੰਡ ਦੀ ਖਰੀਦਦਾਰੀ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਧਨਤੇਰਸ 'ਤੇ ਧਨ ਦੇ ਦੇਵਤਾ ਕੁਬੇਰ ਦੀ ਪੂਜਾ ਹੁੰਦੀ ਹੈ। ਇਸ ਲਈ ਇਹ ਮਾਨਤਾ ਹੈ ਕਿ ਇਸ ਦਿਨ ਗਹਿਣਿਆਂ ਦੀ ਕੀਤੀ ਗਈ ਖਰੀਦਦਾਰੀ ਲੰਮੇ ਸਮੇਂ ਤੱਕ ਬਣੀ ਰਹਿੰਦੀ ਹੈ। ਜੇਕਰ ਤੁਹਾਡੇ ਕੋਲ ਬਜਟ ਦੀ ਕਮੀ ਹੈ ਤਾਂ ਸੋਨੇ, ਚਾਂਦੀ ਦਾ ਸਿੱਕਾ ਵੀ ਖਰੀਦ ਸਕਦੇ ਹੋ। ਜੇਕਰ ਤੁਸੀਂ ਵੀ ਗਹਿਣਿਆਂ ਦੀ ਖਰੀਦਦਾਰੀ ਕਰਨ ਬਾਰੇ ਸੋਚ ਰਹੇ ਹੋ ਕਈ ਬੈਂਕ ਸ਼ਾਨਦਾਰ ਆਫਰ ਲੈ ਕੇ ਆਏ ਹਨ।

ਸਟੇਟ ਬੈਂਕ ਆਫ ਇੰਡੀਆ(SBI) ਦਾ ਆਫਰ

1. ਜੇਕਰ ਤੁਸੀਂ 'ਕੀਆ' ਜਿਊਲਰਜ਼ ਤੋਂ ਹੀਰੇ ਦੇ ਗਹਿਣਿਆਂ ਦੀ ਖਰੀਦਦਾਰੀ ਕਰਦੇ ਹੋ ਤਾਂ ਐਸ.ਬੀ.ਆਈ. ਕਾਰਡ 'ਤੇ 25 ਪ੍ਰਤੀਸ਼ਤ ਦੀ ਫਲੈਟ ਛੋਟ ਮਿਲ ਰਹੀ ਹੈ।

2. ਓਰਾ(ORRA) ਜਿਊਲਰਜ਼ ਤੋਂ 1.5 ਲੱਖ ਤੋਂ ਜ਼ਿਆਦਾ ਕੀਮਤ ਦੀ ਡਾਇਮੰਡ ਅਤੇ ਪਲੈਟਿਨਮ ਜਿਊਲਰੀ ਖਰੀਦਣ 'ਤੇ ਫਲੈਟ 10% ਦੀ ਛੋਟ ਦਿੱਤੀ ਜਾ ਰਹੀ ਹੈ।

3. ਸੇਨਕੋ ਗੋਲਡ (SENCO GOLD) ਦੁਆਰਾ ਗਹਿਣਿਆਂ ਦੀ ਖਰੀਦ ਨਾਲ ਮਿਲਣਗੇ ਹੇਠਾਂ ਦਿੱਤੇ ਆਫਰ 
A- ਹਰ ਗ੍ਰਾਮ 'ਤੇ 100 ਰੁਪਏ ਦੀ ਛੋਟ ਮਿਲ ਰਹੀ ਹੈ।
B-ਡਾਇਮੰਡ ਦੇ ਗਹਿਣਿਆਂ 'ਤੇ 20% ਦੀ ਛੋਟ ਮਿਲ ਰਹੀ ਹੈ।
C-ਪਲੈਟੀਨਮ ਗਹਿਣਿਆਂ ਦੇ ਮੇਕਿੰਗ ਚਾਰਜ 'ਤੇ 10% ਦੀ ਛੋਟ ਮਿਲ ਰਹੀ ਹੈ।
D- ਜੈੱਮ ਸਟੋਨ 'ਤੇ 10% ਦੀ ਛੋਟ ਮਿਲ ਰਹੀ ਹੈ।

4. ਸਪਾਰਕਲਸ (SPARKLES) ਤੋਂ ਖਰੀਦਦਾਰੀ ਕਰਨ 'ਤੇ ਜਿਹੜਾ ਆਫਰ ਮਿਲ ਰਿਹਾ ਹੈ ਉਸ 'ਤੇ 5% ਦੀ ਵਾਧੂ ਛੋਟ ਮਿਲੇਗੀ।

5. ਐਸ.ਬੀ.ਆਈ. ਯੋਨੋ ਐਪ ਤੋਂ ਖਰੀਦਦਾਰੀ ਕਰਨ 'ਤੇ ਤਨਿਸ਼ਕ 'ਤੇ 1500 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਇਹ ਪੇਸ਼ਕਸ਼ 30 ਅਕਤੂਬਰ ਤੱਕ ਚੱਲੇਗੀ। ਜੇਕਰ ਤੁਸੀਂ ਸਟੇਟ ਬੈਂਕ ਆਫ਼ ਇੰਡੀਆ ਦੇ ਗਾਹਕ ਹੋ, ਤਾਂ ਯੋਨੋ ਐਪ ਡਾਊਨਲੋਡ ਕਰੋ ਅਤੇ ਵਧੇਰੇ ਜਾਣਕਾਰੀ ਪ੍ਰਾਪਤ ਕਰੋ।

HDFC ਬੈਂਕ ਦਾ ਆਫਰ

1. ਜੇਕਰ ਤੁਸੀਂ ਰਿਲਾਇੰਸ ਜਿਊਲਰਜ਼ ਤੋਂ ਖਰੀਦਦਾਰੀ ਕਰਦੇ ਹੋ, ਤਾਂ ਤੁਹਾਨੂੰ ਐਚ.ਡੀ.ਐਫ.ਸੀ. ਬੈਂਕ ਦੇ ਕਾਰਡ ਦੀ ਵਰਤੋਂ ਕਰਨ 'ਤੇ 10% ਕੈਸ਼ਬੈਕ ਮਿਲੇਗਾ। ਇਸ ਆਫਰ ਦੇ ਤਹਿਤ ਵੱਧ ਤੋਂ ਵੱਧ 2500 ਰੁਪਏ ਦਾ ਕੈਸ਼ਬੈਕ ਮਿਲ ਸਕਦਾ ਹੈ।

2. ਜੇਕਰ ਤੁਸੀਂ ਸਪੈਸ਼ਲ ਪੇਸ਼ਕਸ਼ ਦੇ ਤਹਿਤ ਸੋਨੇ 'ਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਆਨਲਾਈਨ ਸਾਵਰੇਨ ਗੋਲਡ ਬਾਂਡ ਖਰੀਦਣ 'ਤੇ ਐਚ.ਡੀ.ਐਫ.ਸੀ. ਬੈਂਕ ਦੇ ਗਾਹਕਾਂ ਨੂੰ 2.5 ਫੀਸਦੀ ਦਾ ਨਿਸ਼ਚਤ ਵਿਆਜ ਮਿਲੇਗਾ। ਪੂੰਜੀਗਤ ਲਾਭ ਟੈਕਸ ਮੁਕਤ ਹੋਵੇਗਾ। ਤੁਸੀਂ ਇਸ ਬਾਂਡ 'ਤੇ ਕਰਜ਼ਾ ਵੀ ਲੈ ਸਕਦੇ ਹੋ ਅਤੇ ਟੀ.ਡੀ.ਐਸ. ਦੀ ਕਟੌਤੀ ਵੀ ਨਹੀਂ ਕੀਤੀ ਜਾਏਗੀ। ਅੱਜ ਇਸ ਆਫਰ ਦਾ ਆਖ਼ਰੀ ਦਿਨ ਹੈ।

3. ਐਚ.ਡੀ.ਐਫ.ਸੀ. ਬੈਂਕ ਦੇ ਗਾਹਕਾਂ ਨੂੰ ਤਨਿਸ਼ਕ ਦੇ ਗਹਿਣਿਆਂ 'ਤੇ 10,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ।

4. 50 ਹਜ਼ਾਰ ਤੋਂ 99 ਹਜ਼ਾਰ ਰੁਪਏ ਵਿਚਕਾਰ ਖਰੀਦਦਾਰੀ ਕਰਨ 'ਤੇ 25,00 ਰੁਪਏ ਦੀ ਛੂਟ, 1 ਲੱਖ ਤੋਂ 249,999 ਰੁਪਏ ਵਿਚਕਾਰ ਖਰੀਦਦਾਰੀ ਕਰਨ 'ਤੇ 5,000 ਰੁਪਏ ਦੀ ਛੋਟ ਅਤੇ ਇਸ ਤੋਂ ਵੀ ਜ਼ਿਆਦਾ ਦੀ ਖਰੀਦਦਾਰੀ ਕਰਨ 'ਤੇ 10 ਹਜ਼ਾਰ ਰੁਪਏ ਤੱਕ ਦੀ ਛੋਟ ਮਿਲ ਰਹੀ ਹੈ।

ਆਈ.ਸੀ.ਆਈ.ਸੀ.ਆਈ.(ICICI) ਬੈਂਕ ਦਾ ਆਫਰ

1. ਕਲਿਆਣ ਜਿਊਲਰਜ਼ ਤੋਂ ਆਈ.ਸੀ.ਆਈ.ਸੀ.ਆਈ ਕ੍ਰੈਡਿਟ ਕਾਰਡ ਦੁਆਰ ਘੱਟੋ ਘੱਟ 30 ਹਜ਼ਾਰ ਰੁਪਏ ਤੱਕ ਦੀ  ਖਰੀਦਦਾਰੀ ਕਰਨ 'ਤੇ ਤੁਹਾਨੂੰ 5% ਕੈਸ਼ਬੈਕ ਮਿਲੇਗਾ। ਵੱਧ ਤੋਂ ਵੱਧ ਕੈਸ਼ਬੈਕ 5 ਹਜ਼ਾਰ ਰੁਪਏ ਹੋ ਸਕਦਾ ਹੈ। 27 ਅਕਤੂਬਰ ਇਸ ਆਫਰ ਦਾ ਆਖਰੀ ਦਿਨ ਹੈ।

2. ਆਈ.ਸੀ.ਆਈ.ਸੀ.ਆਈ. ਕਾਰਡ ਧਾਰਕ ਟੀ.ਬੀ.ਜ਼ੈਡ ਕੰਪਨੀ ਤੋਂ ਗਹਿਣਿਆਂ ਦੀ ਖਰੀਦ ਕਰਦੇ ਹਨ ਤਾਂ 50 ਹਜ਼ਾਰ ਦੀ ਖਰੀਦਦਾਰੀ 'ਤੇ 5% ਫੀਸਦੀ ਦਾ ਕੈਸ਼ਬੈਕ ਮਿਲੇਗਾ। ਵੱਧ ਤੋਂ ਵੱਧ ਕੈਸ਼ਬੈਕ 5 ਹਜ਼ਾਰ ਰੁਪਏ ਹੋ ਸਕਦਾ ਹੈ। ਹਾਲਾਂਕਿ ਇਹ ਪੇਸ਼ਕਸ਼ ਕ੍ਰੈਡਿਟ ਕਾਰਡ ਅਤੇ ਈਐਮਆਈ ਵਿਕਲਪ ਤੇ ਉਪਲਬਧ ਨਹੀਂ ਹੈ।

3. ਆਈ.ਸੀ.ਆਈ.ਸੀ.ਆਈ ਇੰਟਰਨੈਟ ਬੈਂਕ ਦੀ ਵਰਤੋਂ ਕਰਕੇ 1000 ਰੁਪਏ ਤੋਂ ਵੱਧ ਦਾ ਡਿਜੀਟਲ ਸੋਨਾ ਖਰੀਦਣ 'ਤੇ ਗੋਲਡ ਬੈਕ ਆਫਰ ਦਾ ਲਾਭ ਮਿਲੇਗਾ। ਅੱਜ ਇਸ ਆਫਰ ਦਾ ਆਖ਼ਰੀ ਦਿਨ ਹੈ।


Related News