DGP ਪ੍ਰਸ਼ਾਂਤ ਕੁਮਾਰ ਨੇ ਕਿਹਾ, ਲੋੜੀਂਦੇ ਸਬੂਤ ਮਿਲਣ ਤੱਕ ਸੀਮਾ ਹੈਦਰ ਬਾਰੇ ਕੁਝ ਵੀ ਕਹਿਣਾ ਠੀਕ ਨਹੀਂ
Thursday, Jul 20, 2023 - 11:43 AM (IST)
ਲਖਨਊ, (ਭਾਸ਼ਾ)– ਪਾਕਿਸਤਾਨ ਤੋਂ ਗ੍ਰੇਟਰ ਨੋਇਡਾ ਆਈ ਸੀਮਾ ਹੈਦਰ ਦੇ ਪਾਕਿਸਤਾਨੀ ਜਾਸੂਸ ਹੋਣ ਦੇ ਖਦਸ਼ੇ ’ਤੇ ਉੱਤਰ ਪ੍ਰਦੇਸ਼ ਦੇ ਡੀ. ਜੀ. ਪੀ. ਪ੍ਰਸ਼ਾਂਤ ਕੁਮਾਰ ਨੇ ਬੁੱਧਵਾਰ ਨੂੰ ਕਿਹਾ ਕਿ ਇਹ 2 ਦੇਸ਼ਾਂ ਨਾਲ ਜੁੜਿਆ ਮਾਮਲਾ ਹੈ। ਜਦੋਂ ਤੱਕ ਲੋੜੀਂਦੇ ਸਬੂਤ ਨਹੀਂ ਮਿਲ ਜਾਂਦੇ ਉਦੋਂ ਤੱਕ ਇਸ ਬਾਰੇ ਕੁਝ ਵੀ ਕਹਿਣਾ ਠੀਕ ਨਹੀਂ ਹੋਵੇਗਾ।
ਕੁਮਾਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਸੀਮਾ ਦੇ ਪਾਕਿਸਤਾਨੀ ਜਾਸੂਸ ਹੋਣ ਦੇ ਖਦਸ਼ੇ ਨਾਲ ਜੁੜੇ ਇਕ ਸਵਾਲ ’ਤੇ ਕਿਹਾ ਕਿ ਇਹ ਮਾਮਲਾ 2 ਰਾਸ਼ਟਰਾਂ ਨਾਲ ਜੁੜਿਆ ਹੈ। ਇਸ ਵਿਚ ਜਦੋਂ ਤੱਕ ਲੋੜੀਂਦੇ ਸਬੂਤ ਨਹੀਂ ਮਿਲ ਜਾਂਦੇ ਉਦੋਂ ਤੱਕ ਕੁਝ ਵੀ ਕਹਿਣਾ ਉਚਿਤ ਨਹੀਂ ਹੈ।
ਸੀਮਾ ਨੂੰ ਵਾਪਸ ਪਾਕਿਸਤਾਨ ਭੇਜੇ ਜਾਣ ਬਾਰੇ ਪੁੱਛਣ ’ਤੇ ਅਧਿਕਾਰੀ ਨੇ ਕੋਈ ਸਾਫ ਜਵਾਬ ਨਾ ਦਿੰਦੇ ਹੋਏ ਕਿਹਾ ਕਿ ਇਸ ਦੇ ਲਈ ਤਾਂ ਪਹਿਲਾਂ ਤੋਂ ਕਾਨੂੰਨ ਤੈਅ ਹੈ। ਉਸ ਦੇ ਹਿਸਾਬ ਨਾਲ ਕੰਮ ਹੋਵੇਗਾ। ਉਨ੍ਹਾਂ ਕਿਹਾ ਕਿ ਉਸ ਨੂੰ ਬਾਹਰ ਭੇਜਣ ਦੀ ਜੋ ਕਾਨੂੰਨੀ ਪ੍ਰਕਿਰਿਆ ਹੈ, ਉਸ ਹਿਸਾਬ ਨਾਲ ਕਾਰਵਾਈ ਚੱਲ ਰਹੀ ਹੈ। ਓਧਰ ਸੀਮਾ ਹੈਦਰ ਕੋਲੋਂ 4 ਮੋਬਾਇਲ, ਇਕ ਪਾਕਿਸਤਾਨੀ ਸਿਮ, 3 ਆਧਾਰ ਕਾਰਡ ਅਤੇ 6 ਪਾਸਪੋਰਟ ਮਿਲੇ ਹਨ।