ਜੰਮੂ-ਕਸ਼ਮੀਰ : ਦਵਿੰਦਰ ਸਿੰਘ ਤੋਂ ਜ਼ਬਤ ਕੀਤਾ ਗਿਆ ਇਹ ਖਾਸ ਤਮਗਾ

01/21/2020 10:15:17 AM

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸਸਪੈਂਡ ਡੀ. ਜੀ. ਪੀ. ਦਵਿੰਦਰ ਸਿੰਘ ਤੋਂ ਡੀ. ਜੀ. ਪੀ. ਦਾ ਤਮਗਾ ਅਤੇ ਸ਼ਲਾਘਾ ਪੱਤਰ ਜ਼ਬਤ ਕਰ ਲਿਆ ਹੈ। ਇੱਥੇ ਦੱਸ ਦੇਈਏ ਕਿ ਦਵਿੰਦਰ ਨੂੰ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਦਵਿੰਦਰ ਸਿੰਘ ਤੋਂ ਕੁਝ ਦਿਨ ਪਹਿਲਾਂ ਹੀ ਸ਼ੇਰ-ਏ-ਕਸ਼ਮੀਰ ਪੁਲਸ ਤਮਗਾ ਵੀ ਲੈ ਲਿਆ ਗਿਆ ਸੀ। ਡਾਇਰੈਕਟਰ ਜਨਰਲ ਆਫ ਪੁਲਸ ਦਿਲਬਾਗ ਸਿੰਘ ਵਲੋਂ ਤਮਗਾ ਜ਼ਬਤ ਕਰਨ ਦਾ ਹੁਕਮ ਜਾਰੀ ਹੋਇਆ ਹੈ। ਦਵਿੰਦਰ ਨੂੰ ਤਮਗਾ ਅਤੇ ਸ਼ਲਾਘਾ ਪੱਤਰ 31 ਦਸੰਬਰ 1998 ਨੂੰ ਦਿੱਤਾ ਗਿਆ ਸੀ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ 15 ਜਨਵਰੀ ਨੂੰ ਸਿੰਘ ਤੋਂ ਸ਼ੇਰ-ਏ-ਕਸ਼ਮੀਰ ਪੁਲਸ ਮੈਡਲ ਵੀ ਜ਼ਬਤ ਕਰ ਲਿਆ ਸੀ। ਬਹਾਦਰੀ ਲਈ ਦਵਿੰਦਰ ਨੂੰ ਇਹ ਮੈਡਲ 2018 'ਚ ਦਿੱਤਾ ਗਿਆ ਸੀ। 

ਜ਼ਿਕਰਯੋਗ ਹੈ ਕਿ ਪੁਲਸ ਨੇ ਦਵਿੰਦਰ ਸਿੰਘ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ਦੇ ਮੀਰ ਬਾਜ਼ਾਰ 'ਚ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਨਵੀਦ ਬਾਬੂ ਅਤੇ ਰਫੀ ਅਹਿਮਦ ਨਾਲ ਗ੍ਰਿਫਤਾਰ ਕੀਤਾ ਸੀ। ਇਸ ਤੋਂ ਇਲਾਵਾ ਇਕ ਵਕੀਲ ਵੀ ਉਨ੍ਹਾਂ ਨਾਲ ਸੀ, ਜੋ ਅੱਤਵਾਦੀ ਸੰਗਠਨਾਂ ਲਈ ਕੰਮ ਕਰ ਰਿਹਾ ਸੀ। ਰਾਸ਼ਟਰੀ ਜਾਂਚ ਏਜੰਸੀ ਦਵਿੰਦਰ ਸਿੰਘ ਤੋਂ ਪੁੱਛ-ਗਿੱਛ ਕਰ ਰਹੀ ਹੈ ਕਿ ਆਖਰਕਾਰ ਉਸ ਦਾ ਮਕਸਦ ਕੀ ਸੀ। ਪੁੱਛ-ਗਿੱਛ 'ਚ ਖੁਲਾਸਾ ਵੀ ਹੋਇਆ ਹੈ ਕਿ ਸਿੰਘ ਅੱਤਵਾਦੀਆਂ ਨੂੰ ਦਿੱਲੀ ਲੈ ਕੇ ਜਾਣਾ ਚਾਹੁੰਦਾ ਸੀ, ਜਿਸ ਲਈ ਉਸ ਨੇ ਅੱਤਵਾਦੀਆਂ ਨਾਲ ਡੀਲ ਕੀਤੀ ਸੀ।


Tanu

Content Editor

Related News