DGCA ਨੇ ਏਅਰ ਲਾਈਨ, ਏਅਰਪੋਰਟ ਆਪਰੇਟਰਾਂ ਨੂੰ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

03/23/2020 4:55:06 PM

ਨਵੀਂ ਦਿੱਲੀ — ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਹਦਾਇਤ ਕੀਤੀ ਹੈ ਕਿ ਫਲਾਈਟ ਵਿਚ ਉਡਾਣ ਦੌਰਾਨ ਸਵਾਰ ਦੋ ਯਾਤਰੀਆਂ ਵਿਚਾਲੇ ਇਕ ਸੀਟ ਖਾਲੀ ਰੱਖੀ ਜਾਵੇ ਅਤੇ ਸਵਾਰੀਆਂ ਨੂੰ ਬੋਰਡਿੰਗ ਸਮੇਂ ਸੈਨੇਟਾਈਜ਼ਰ ਮੁਹੱਈਆ ਕਰਵਾਇਆ ਜਾਵੇ। ਡੀ.ਜੀ.ਸੀ.ਏ. ਨੇ ਅੱਜ ਕੋਰੋਨਾ ਵਾਇਰਸ 'ਕੋਵਿਡ -19' ਦੇ ਫੈਲਣ ਨੂੰ ਰੋਕਣ ਲਈ ਏਅਰ ਲਾਈਨ ਕੰਪਨੀਆਂ ਅਤੇ ਏਅਰਪੋਰਟ ਅਪਰੇਟਰਾਂ ਨੂੰ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿਚ ਸਮਾਜਿਕ ਦੂਰੀ ਯਕੀਨੀ ਬਣਾਉਣ ਅਤੇ ਹੋਰ ਉਪਾਅ ਦੀ ਗੱਲ ਕਹੀ ਗਈ ਹੈ। ਏਅਰ ਲਾਈਨ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਚੈੱਕ-ਇਨ ਦੇ ਸਮੇਂ ਸੀਟਾਂ ਦੀ ਵੰਡ ਇਸ ਤਰੀਕੇ ਨਾਲ ਕੀਤੀ ਜਾਵੇ ਕਿ ਦੋ ਯਾਤਰੀਆਂ ਵਿਚਕਾਰ ਇਕ ਸੀਟ ਖਾਲੀ ਹੋਵੇ। ਇਸ ਦੇ ਨਾਲ ਹੀ ਚਾਲਕ ਦਲ ਦੇ ਮੈਂਬਰਾਂ ਨੂੰ ਯਾਤਰੀਆਂ ਨੂੰ ਖਾਣ-ਪੀਣ ਦੀ ਸਹੂਲਤ ਦਿੰਦੇ ਹੋਏ ਲੋੜੀਂਦੀ ਦੂਰੀ ਬਣਾ ਕੇ ਰੱਖਣ ਲਈ ਵੀ ਕਿਹਾ ਗਿਆ ਹੈ। ਹਵਾਈ ਅੱਡੇ 'ਤੇ ਚੈਕਇਨ ਦੀ ਕਤਾਰ ਵਿਚ ਯਾਤਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਸਵਾਰ ਹੋਣ ਦੇ ਸਮੇਂ ਵੀ ਘੱਟੋ ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣ ਅਤੇ ਖੜੇ ਰਹਿਣ ਸਮੇਂ ਵੀ ਯਾਤਰੀਆਂ ਦੇ ਵਿਚਕਾਰ ਉਚਿਤ ਦੂਰੀ ਨੂੰ ਯਕੀਨੀ ਬਣਾਉਣ। ਉਡਾਣ ਦੀ ਉਡੀਕ ਕਰਦਿਆਂ ਯਾਤਰੀਆਂ ਨੂੰ ਹੁਣ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਇਕ ਖਾਲੀ ਸੀਟ ਛੱਡ ਤੇ ਬਿਠਾਇਆ ਜਾਵੇ। ਹਵਾਈ ਸੇਵਾ ਕੰਪਨੀਆਂ ਨੂੰ ਬੋਰਡਿੰਗ ਦੇ ਸਮੇਂ ਯਾਤਰੀਆਂ ਅਤੇ ਕਰਮਚਾਰੀਆਂ ਨੂੰ ਹੈਂਡ ਸੈਨੇਟਾਈਜ਼ਰ ਮੁਹੱਈਆ ਕਰਵਾਉਣੇ ਹੋਣਗੇ। ਹਵਾਈ ਅੱਡਿਆਂ 'ਤੇ ਥਾਂ-ਥਾਂ ਸੈਨੇਟਾਈਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਵਾਈ ਅੱਡਾ ਸੰਚਾਲਕਾਂ ਨੂੰ ਲੋੜੀਂਦੀ ਸੰਖਿਆ ਵਿਚ ਚੈੱਕ-ਇਨ ਅਤੇ ਸੁਰੱਖਿਆ ਜਾਂਚ ਕਾਊਂਟਰ ਸਥਾਪਤ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਇਨ੍ਹਾਂ ਕਾਊਂਟਰਾਂ 'ਤੇ ਭੀੜ ਘੱਟ ਕੀਤੀ ਜਾ ਸਕੇ।

ਇਹ ਵੀ ਪੜ੍ਹੋ : BS-6 ਈਂਧਣ ਦੀ ਸਪਲਾਈ ਕਰਨ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣੀ IOC


Harinder Kaur

Content Editor

Related News