DGCA ਨੇ ਸਪਾਈਸਜੈੱਟ ’ਤੇ ਲੱਗੇ ਬੈਨ ਨੂੰ 29 ਅਕਤੂਬਰ ਤਕ ਵਧਾਇਆ, 50 ਫੀਸਦੀ ਉਡਾਣਾ ਹੀ ਚੱਲਣਗੀਆਂ

Wednesday, Sep 21, 2022 - 07:35 PM (IST)

DGCA ਨੇ ਸਪਾਈਸਜੈੱਟ ’ਤੇ ਲੱਗੇ ਬੈਨ ਨੂੰ 29 ਅਕਤੂਬਰ ਤਕ ਵਧਾਇਆ, 50 ਫੀਸਦੀ ਉਡਾਣਾ ਹੀ ਚੱਲਣਗੀਆਂ

ਨਵੀਂ ਦਿੱਲੀ– ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਸਪਾਈਸਜੈੱਟ ’ਤੇ ਲਗਾਏ ਗਏ ਬੈਨ ਨੂੰ 29 ਅਕਤੂਬਰ ਤਕ ਵਧਾ ਦਿੱਤਾ ਹੈ। ਏਅਰਲਾਈਨਜ਼ ਹੁਣ 29 ਅਕਤੂਬਰਕ, 2022 ਤਕ 50 ਫੀਸਦੀ ਫਲਾਈਟਾਂ ਨਾਲ ਹੀ ਸੰਚਾਲਨ ਕਰੇਗੀ। ਇਸਦੇ ਨਾਲ ਹੀ ਡੀ.ਜੀ.ਸੀ.ਏ. ਨੇ ਨੋਟ ਕੀਤਾ ਕਿ ਸੁਰੱਖਿਆ ਘਟਨਾਵਾਂ ਦੀ ਗਿਣਤੀ ’ਚ ਕਮੀਂ ਆਈ ਹੈ। 

PunjabKesari

27 ਜੁਲਾਈ ਨੂੰ ਡੀ.ਜੀ.ਸੀ.ਏ. ਨੇ ਸਪਾਈਸਜੈੱਟ ਦੇ ਜਹਾਜ਼ਾਂ ’ਚ ਲਗਾਤਾਰ ਆ ਰਹੀਆਂ ਤਕਨੀਕੀ ਖਾਮੀਆਂ ਦੇ ਚਲਦੇ ਐਕਸ਼ਨ ਲੈਂਦੇ ਹੋਏ 8 ਹਫਤਿਆਂ ਲਈ 50 ਫੀਸਦੀ ਉਡਾਣਾਂ ’ਤੇ ਰੋਕ ਲਗਾ ਦਿੱਤੀ ਸੀ। ਡੀ.ਜੀ.ਸੀ.ਏ. ਨੇ ਕਿਹਾ ਸੀ ਕਿ ਇਨ੍ਹਾਂ 8 ਹਫਤਿਆਂ ਤਕ ਏਅਰਲਾਈਨਜ਼ ਨੂੰ ਸਖ਼ਤ ਨਿਗਰਾਨੀ ’ਚ ਰੱਖਿਆ ਜਾਵੇਗਾ। 

ਸਿਰਫ 50 ਜਹਾਜ਼ਾਂ ਦੇ ਨਾਲ ਕੰਪਨੀ ਕਰ ਰਹੀ ਆਪਰੇਟ
ਡੀ.ਜੀ.ਸੀ.ਏ. ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਸੀ ਕਿ ਜੇਕਰ ਭਵਿੱਖ ’ਚ ਸਪਾਈਸਜੈੱਟ ਏਅਰਲਾਈਨ 50 ਫੀਸਦੀ ਤੋਂ ਜ਼ਿਆਦਾ ਉਡਾਣਾਂ ਚਾਹੁੰਦੀ ਹੈ ਤਾਂ ਉਸਨੂੰ ਸਾਬਿਤ ਕਰਨਾ ਹੋਵੇਗਾ ਕਿ ਇਹ ਵਾਧੂ ਭਾਰ ਚੁੱਕਣ ਦੀ ਸਮਰੱਥਾ ਉਸ ਕੋਲ ਹੈ। ਸਪਾਈਸਜੈੱਟ ਕੰਪਨੀ ਕੋਲ ਕੁੱਲ 90 ਜਹਾਜ਼ ਹਨ। ਹਾਲਾਂਕਿ, ਡੀ.ਜੀ.ਸੀ.ਏ. ਦੇ ਆਦੇਸ਼ ਤੋਂ ਬਾਅਦ ਕੰਪਨੀ ਸਿਰਫ 50 ਜਹਾਜ਼ ਹੀ ਆਪਰੇਟ ਕਰ ਪਾ ਰਹੀ ਹੈ। 


author

Rakesh

Content Editor

Related News