ਹੁਣ ਹਵਾਈ ਯਾਤਰੀ ਦੀ ਇਹ ਛੋਟੀ ਜਿਹੀ ਗ਼ਲਤੀ ਏਅਰਲਾਈਨ ''ਤੇ ਪਵੇਗੀ ਭਾਰੀ, ਹੋ ਸਕਦੀ ਹੈ ਵੱਡੀ ਕਾਰਵਾਈ

Saturday, Sep 12, 2020 - 01:54 PM (IST)

ਹੁਣ ਹਵਾਈ ਯਾਤਰੀ ਦੀ ਇਹ ਛੋਟੀ ਜਿਹੀ ਗ਼ਲਤੀ ਏਅਰਲਾਈਨ ''ਤੇ ਪਵੇਗੀ ਭਾਰੀ, ਹੋ ਸਕਦੀ ਹੈ ਵੱਡੀ ਕਾਰਵਾਈ

ਨਵੀਂ ਦਿੱਲੀ (ਵਾਰਤਾ) : ਸ਼ਹਿਰੀ ਹਵਾਬਾਜੀ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਇਕ ਹੁਕਮ ਜ਼ਾਰੀ ਕਰਕੇ ਕਿਹਾ ਹੈ ਕਿ ਜਹਾਜ਼ ਅੰਦਰ ਬਿਨਾਂ ਇਜਾਜ਼ਤ ਕਿਸੇ ਨੇ ਵੀ ਫੋਟੋਗਰਾਫੀ ਕੀਤੀ ਤਾਂ ਉਸ ਮਾਰਗ 'ਤੇ 2 ਹਫ਼ਤੇ ਲਈ ਸਬੰਧਤ ਏਅਰਲਾਈਨ ਦੀ ਉਡਾਣ 'ਤੇ ਰੋਕ ਲਗਾ ਦਿੱਤੀ ਜਾਵੇਗੀ। ਡੀ.ਜੀ.ਸੀ.ਏ. ਦੇ ਸ਼ਨੀਵਾਰ ਨੂੰ ਜ਼ਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਜਹਾਜ਼ ਐਕਟ 1937 ਅਨੁਸਾਰ ਸਰਕਾਰੀ ਹਵਾਈ ਅੱਡਿਆਂ 'ਤੇ ਜਾਂ ਜਹਾਜ਼ ਦੇ ਅੰਦਰ ਬਿਨਾਂ ਇਜਾਜ਼ਤ ਫੋਟੋਗਰਾਫੀ 'ਤੇ ਪਹਿਲਾਂ ਤੋਂ ਹੀ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਇਹ ਵੇਖਿਆ ਗਿਆ ਹੈ ਕਿ ਜਹਾਜ਼ ਸੇਵਾ ਕੰਪਨੀਆਂ ਇਸ ਨਿਯਮ ਨੂੰ ਲਾਗੂ ਕਰਾਉਣ ਵਿਚ ਅਸਫ਼ਲ ਰਹੀਆਂ ਹਨ। ਇਹ ਸੁਰੱਖਿਆ ਦੇ ਉੱਚਤਮ ਮਾਨਕਾਂ ਨਾਲ ਸਮੱਝੌਤਾ ਕਰਣਾ ਹੈ।

ਇਹ ਵੀ ਪੜ੍ਹੋ: ਰਾਹਤ ਭਰੀ ਖ਼ਬਰ, ਅੱਜ ਫਿਰ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ, ਜਾਣੋ ਆਪਣੇ ਸ਼ਹਿਰ 'ਚ ਨਵੇਂ ਭਾਅ

ਹਵਾਬਾਜ਼ੀ ਰੈਗੂਲੇਟਰ ਦੇ ਹੁਕਮ ਅਨੁਸਾਰ 'ਇਹ ਤੈਅ ਕੀਤਾ ਗਿਆ ਹੈ ਕਿ ਹੁਣ ਤੋਂ ਜੇਕਰ ਕਿਸੇ ਨਿਯਮਤ ਯਾਤਰੀ ਉਡਾਣ ਵਿਚ ਇਸ ਨਿਯਮ ਦੀ ਉਲੰਘਣਾ ਹੁੰਦੀ ਹੈ ਤਾਂ ਉਸ ਮਾਰਗ ਵਿਸ਼ੇਸ਼ 'ਤੇ ਜਹਾਜ਼ ਸੇਵਾ ਕੰਪਨੀ ਦਾ ਸ਼ੈਡਿਊਲ 2 ਹਫ਼ਤੇ ਲਈ ਮੁਅੱਤਲ ਕਰ ਦਿੱਤਾ ਜਾਵੇਗਾ।' ਕਿਫ਼ਾਇਤੀ ਜਹਾਜ਼ ਸੇਵਾ ਕੰਪਨੀ ਇੰਡੀਗੋ ਦੀ ਇਕ ਉਡਾਣ ਵਿਚ ਫ਼ਿਲਮ ਅਦਾਕਾਰਾ ਕੰਗਨਾ ਰਣੌਤ ਦੀ ਤਸਵੀਰ ਲੈਣ ਲਈ ਮੀਡੀਆ ਕਰਮੀਆਂ ਵੱਲੋਂ ਸਾਮਾਜਕ ਦੂਰੀ ਸਬੰਧੀ ਕੋਵਿਡ-19 ਮਾਨਦੰਡਾਂ ਦੇ ਉਲੰਘਣਾ ਦੀ ਵੀਡੀਓ ਵਾਇਰਲ ਹੋਣ ਦੇ ਬਾਅਦ ਡੀ.ਜੀ.ਸੀ.ਏ. ਨੇ ਇਹ ਹੁਕਮ ਦਿੱਤਾ ਹੈ। ਇਨ੍ਹੀਂ ਦਿਨੀਂ ਮਹਾਰਾਸ਼ਟਰ ਸਰਕਾਰ ਨਾਲ ਵਾਕ ਯੁੱਧ ਕਾਰਨ ਚਰਚਾ ਵਿਚ ਰਹੀ ਕੰਗਨਾ ਪਿਛਲੀ 09 ਸਤੰਬਰ ਨੂੰ ਇੰਡੀਗੋ ਦੀ ਉਡਾਣ ਰਾਹੀਂ ਚੰਡੀਗੜ੍ਹ ਤੋਂ ਮੁੰਬਈ ਆਈ ਸੀ। ਰੈਗੂਲੇਟਰ ਨੇ ਇੰਡੀਗੋ ਤੋਂ ਵੀ ਇਸ ਘਟਨਾ ਦੇ ਬਾਰੇ ਵਿਚ ਰਿਪੋਰਟ ਤਲਬ ਕੀਤੀ ਸੀ।

ਇਹ ਵੀ ਪੜ੍ਹੋ: ਮਹਿੰਗਾਈ ਦੀ ਮਾਰ, ਆਲੂ-ਟਮਾਟਰ ਦੇ ਤੇਵਰ ਤਿੱਖੇ, ਪਿਆਜ਼ ਰੁਆਉਣ ਨੂੰ ਬੇਕਰਾਰ, ਹਰਾ ਧਨੀਆ 400 ਤੋਂ ਪਾਰ


author

cherry

Content Editor

Related News