ਯੋਗੀ ਸਰਕਾਰ ਦਾ ਤੋਹਫ਼ਾ, ਹੁਣ ਹੈਲੀਕਾਪਟਰ ਤੋਂ 'ਰਾਮ ਲੱਲਾ' ਦੇ ਦਰਸ਼ਨ ਕਰ ਸਕਣਗੇ ਸ਼ਰਧਾਲੂ
Thursday, Mar 30, 2023 - 10:18 AM (IST)
ਅਯੁੱਧਿਆ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਮ ਨੌਮੀ ਦੇ ਮੌਕੇ ਰਾਮ ਭਗਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਭਗਵਾਨ ਰਾਮ ਦੀ ਪਾਵਨ ਨਗਰੀ ਅਯੁੱਧਿਆ 'ਚ ਬਣੇ ਰਾਮ ਲੱਲਾ ਦੇ ਮੰਦਰ ਦੇ ਦਰਸ਼ਨ ਸ਼ਰਧਾਲੂ ਆਸਮਾਨ ਤੋਂ ਕਰ ਸਕਣਗੇ। ਸੈਰ-ਸਪਾਟਾ ਵਿਭਾਗ ਵੱਲੋਂ ਸ਼ਰਧਾਲੂਆਂ ਨੂੰ ਭਗਵਾਨ ਰਾਮ ਦੇ ਦਰਸ਼ਨਾਂ ਲਈ ਹਵਾਈ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਹੈਲੀਕਾਪਟਰ 14 ਕੋਸੀ ਪਰਿਕਰਮਾ ਮਾਰਗ ਤੋਂ ਲੰਘੇਗਾ। ਦੱਸਣਯੋਗ ਹੈ ਕਿ ਜਿਵੇ-ਜਿਵੇਂ ਮੰਦਰ ਆਕਾਰ ਲੈਂਦਾ ਦਿਸ ਰਿਹਾ ਹੈ, ਉਵੇਂ-ਉਵੇਂ ਸ਼ਰਧਾਲੂਆਂ ਨੂੰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋੋ- 'ਹੇਟ ਸਪੀਚ' ਖ਼ਿਲਾਫ਼ SC ਦੀ ਦੋ-ਟੁੱਕ, ਸਿਰਫ਼ ਮਾਮਲਾ ਦਰਜ ਕਰਨ ਨਾਲ ਨਹੀਂ ਸੁਲਝੇਗੀ ਸਮੱਸਿਆ
ਪ੍ਰਤੀ ਵਿਅਕਤੀ ਦੇਣਾ ਪਵੇਗਾ 3000 ਕਿਰਾਇਆ
ਸ਼ਰਧਾਲੂ 7 ਮਿੰਟ ’ਚ ਆਸਮਾਨ ਤੋਂ ਰਾਮ ਲੱਲਾ ਦੇ ਦਰਸ਼ਨ ਕਰ ਸਕਣਗੇ। ਇਸ ਲਈ 3000 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਹਵਾਈ ਸੇਵਾ ਦੇਣੀ ਪਵੇਗੀ। ਇਸ ਲਈ 15 ਦਿਨਾਂ ’ਚ ਟਰਾਇਲ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਹੈਲੀਕਾਪਟਰ ਰਾਹੀਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਰਾਮ ਨਗਰੀ ਦਾ ਦੌਰਾ ਕਰਵਾਇਆ ਜਾਵੇਗਾ। ਦੂਜੇ ਪਾਸੇ ਅਸਥਾਈ ਮੰਦਰ ’ਚ ਇਸ ਸਾਲ ਦੀ ਆਖਰੀ ਰਾਮ ਨੌਮੀ ਹੈ। ਰਾਮ ਮੰਦਰ ਕੰਪਲੈਕਸ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ, ਰਾਮ ਲੱਲਾ ਨੂੰ ਫਲਾਂ ਦੇ ਨਾਲ-ਨਾਲ 4 ਤਰ੍ਹਾਂ ਦੀਆਂ ਪੰਜੀਰੀਆਂ ਦਾ ਭੋਗ ਲੱਗੇਗਾ। ਮੰਨਿਆ ਜਾ ਰਿਹਾ ਹੈ ਕਿ ਅੱਜ ਕਰੀਬ 1 ਲੱਖ ਸ਼ਰਧਾਲੂ ਭਗਵਾਨ ਰਾਮ ਲੱਲਾ ਦੀ ਪੂਜਾ ਕਰ ਸਕਦੇ ਹਨ।
ਇਹ ਵੀ ਪੜ੍ਹੋੋ- ਬਿਨਾਂ ਟਿਕਟ ਦੇ ਯਾਤਰੀਆਂ ਤੋਂ ਕੇਂਦਰੀ ਰੇਲਵੇ ਦੀ 'ਚਾਂਦੀ', 46 ਲੱਖ ਯਾਤਰੀਆਂ ਨੂੰ ਲਾਏ ਜੁਰਮਾਨੇ
2024 ਤੋਂ ਮੰਦਰ ਬਣਨ ਦੀ ਸੰਭਾਵਨਾ
ਦੱਸ ਦੇਈਏ ਕਿ ਰਾਮ ਲੱਲਾ ਦੇ ਮੰਦਰ ਦੇ ਗਰਭ ਗ੍ਰਹਿ ਦੇ ਦਰਸ਼ਨ 2024 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਪਰ ਸ਼ਰਧਾਲੂ ਅਜੇ ਨਿਰਮਾਣ ਅਧੀਨ ਮੰਦਰ ਦੇ ਦਰਸ਼ਨ ਆਸਮਾਨ ਤੋਂ ਕਰ ਸਕਣਗੇ। ਹੈਲੀਕਾਪਟਰ ਸਿਰਫ਼ ਤੁਹਾਨੂੰ ਨਿਰਮਾਣ ਅਧੀਨ ਰਾਮ ਮੰਦਰ ਦੇ ਦਰਸ਼ਨ ਕਰਵਾਏਗਾ ਸਗੋਂ ਤੁਸੀਂ ਪੂਰੀ ਅਯੁੱਧਿਆ ਨਗਰੀ ਨੂੰ ਵੇਖ ਸਕੋਗੇ।
ਇਹ ਵੀ ਪੜ੍ਹੋ- ਕਰਨਾਟਕ 'ਚ ਵੱਜਿਆ ਚੋਣ ਬਿਗੁਲ; EC ਵਲੋਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ, ਬਜ਼ੁਰਗ ਵੋਟਰਾਂ ਨੂੰ ਮਿਲੇਗੀ ਖ਼ਾਸ ਸਹੂਲਤ