ਚਿੰਤਪੂਰਨੀ ਮੰਦਰ ’ਚ ਚੰਡੀਗੜ੍ਹ ਦੇ ਸ਼ਰਧਾਲੂ ਨੇ ਚੜਾਏ ਸਾਢੇ 4 ਕਿਲੋ ਦੇ ਚਾਂਦੀ ਦੇ ਭਾਂਡੇ

07/12/2022 10:33:21 AM

ਚਿੰਤਪੂਰਨੀ (ਰਾਜਨ)- ਮਸ਼ਹੂਰ ਸ਼ਕਤੀਪੀਠ ਚਿੰਤਪੂਰਨੀ ਮੰਦਿਰ ’ਚ ਪਿਛਲੇ ਕਈ ਦਿਨਾਂ ਤੋਂ ਮਾਂ ਦੇ ਭਗਤ ਲਗਾਤਾਰ ਸੋਨੇ-ਚਾਂਦੀ ਨਾਲ ਬਣੇ ਮੁਕੁਟ ਤੇ ਛਤਰ ਮਾਂ ਦੇ ਚਰਨਾਂ ’ਚ ਚੜਾ ਰਹੇ ਹਨ। ਸੋਮਵਾਰ ਨੂੰ ਵੀ ਚੰਡੀਗੜ੍ਹ ਦੇ ਸ਼ਰਧਾਲੂ ਹਰਭਗਵਾਨ ਮਿੱਤਲ ਨੇ ਮਾਤਾ ਰਾਣੀ ਦੇ ਚਰਨਾਂ ’ਚ 4 ਕਿਲੋ 500 ਗ੍ਰਾਮ ਚਾਂਦੀ ਨਾਲ ਬਣੇ ਭਾਂਡੇ ਮੰਦਰ ’ਚ ਦਾਨ ਕੀਤੇ। ਦਾਨ ਕੀਤੇ ਗਏ ਭਾਂਡਿਆਂ ਦੀ ਕੀਮਤ 3 ਲੱਖ ਰੁਪਏ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਆਟੋ 'ਚ ਸਵਾਰ ਸਨ ਮਿੰਨੀ ਬੱਸ ਜਿੰਨੇ ਯਾਤਰੀ, ਉੱਤਰ ਪ੍ਰਦੇਸ਼ ਦੀ ਇਹ ਵੀਡੀਓ ਵੇਖ ਹੋਵੇਗੇ ਹੈਰਾਨ

ਮੰਦਰ 'ਚ ਇਕ ਹੋਰ ਸ਼ਰਧਾਲੂ ਵਲੋਂ ਮੰਦਰ ਟਰੱਸਟ ਨੂੰ ਦਿਵਿਆਂਗ ਅਤੇ ਬਜ਼ੁਰਗ ਸ਼ਰਧਾਲੂਆਂ ਲਈ ਵ੍ਹੀਲਚੇਅਰ ਵੀ ਦਾਨ ਕੀਤੀ ਗਈ ਹੈ। ਚਿੰਤਪੂਰਨੀ ਮੰਦਰ 'ਚ ਸ਼ਰਧਾਲੂ ਨਕਦ ਚੜ੍ਹਾਵੇ ਨਾਲ ਸੋਨੇ-ਚਾਂਦੀ ਦੇ ਛੱਤਰ ਮੁਕੁਵ ਵੀ ਮਾਂ ਦੇ ਚਰਨਾਂ 'ਚ ਦਾਨ ਕਰਦੇ ਹਨ। ਕੁਝ ਦਿਨ ਪਹਿਲਾਂ ਹੀ ਹਰਿਦੁਆਰ ਅਤੇ ਗੰਗਾਨਗਰ ਦੇ ਸ਼ਰਧਾਲੂਆਂ ਵਲੋਂ ਚਿੰਤਪੂਰਨੀ ਮੰਦਰ 'ਚ ਚਾਂਦੀ ਦਾ ਛੱਤਰ ਚੜ੍ਹਾਇਆ ਗਿਆ ਸੀ। ਦੂਜੇ ਪਾਸੇ ਅਧਿਕਾਰੀ ਬਲਵੰਤ ਸਿੰਘ ਨੇ ਦੱਸਿਆ ਕਿ ਮਾਂ ਦੇ ਭਗਤਾਂ ਦੀ ਮਾਤਾ ਰਾਣੀ ਦੇ ਪ੍ਰਤੀ ਬਹੁਤ ਸ਼ਰਧਾ ਹੈ। ਇਹੀ ਕਾਰਨ ਹੈ ਕਿ ਮਾਂ ਦੇ ਭਗਤ ਇੱਥੇ ਦਿਲ ਖੋਲ੍ਹ ਕੇ ਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਵ੍ਹੀਲਚੇਅਰ ਨੂੰ ਦਿਵਿਆਂਗ ਸ਼ਰਧਾਲੂਆਂ ਦੀ ਸਹੂਲਤ ਲਈ ਇਸਤੇਮਾਲ ਕੀਤਾ ਜਾਵੇਗਾ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News