ਪਹਿਲੀ ਵਾਰ ਨਿਕਲੀ ਬਾਬਾ ਭੂਤਨਾਥ ਦੀ ਜਲੇਬ, ਦੇਸ਼ ਭਰ ਦੇ ਸਾਧੂ-ਸੰਤ ਅਤੇ ਨਾਗਾ ਸਾਧੂ ਹਿੱਸਾ ਬਣੇ

Friday, Feb 24, 2023 - 10:51 AM (IST)

ਪਹਿਲੀ ਵਾਰ ਨਿਕਲੀ ਬਾਬਾ ਭੂਤਨਾਥ ਦੀ ਜਲੇਬ, ਦੇਸ਼ ਭਰ ਦੇ ਸਾਧੂ-ਸੰਤ ਅਤੇ ਨਾਗਾ ਸਾਧੂ ਹਿੱਸਾ ਬਣੇ

ਮੰਡੀ (ਅਨਿਲ)- ਅੰਤਰਰਾਸ਼ਟਰੀ ਮਹਾਸ਼ਿਵਰਾਤਰੀ ਮਹਾਉਤਸਵ ’ਚ ਵੀਰਵਾਰ ਨੂੰ ਬਾਬਾ ਭੂਤਨਾਥ ਦੀ ਜਲੇਬ ਕੱਢ ਕੇ ਸਦੀਆਂ ਪੁਰਾਣੀ ਪਰੰਪਰਾ ਨੂੰ ਸੁਰਜੀਤ ਕੀਤਾ ਗਿਆ। ਦੇਸ਼ ਭਰ ਤੋਂ ਆਏ ਸਾਧੂ-ਸੰਤਾਂ ਅਤੇ ਨਾਗਾ ਸਾਧੂਆਂ ਨੇ ਜਲੇਬ ’ਚ ਵੱਡੇ-ਵੱਡੇ ਕਰਤਬ ਵਿਖਾ ਕੇ ਸਾਰਿਆਂ ਨੂੰ ਹੈਰਾਨੀ ’ਚ ਪਾ ਦਿੱਤਾ। ਬਿਆਸ ਦੇ ਤਟ ਤੋਂ ਸ਼ੁਰੂ ਹੋਈ ਬਾਬਾ ਭੂਤਨਾਥ ਦੀ ਜਲੇਬ ਨਵੇਂ ਵਿਕਟੋਰੀਆ ਬ੍ਰਿਜ ਤੋਂ ਹੁੰਦੀ ਹੋਈ ਸਮਖੇਤਰ ਪਹੁੰਚੀ, ਜਿੱਥੋਂ ਹੁੰਦੀ ਹੋਈ ਮੋਤੀ, ਚੌਹਾਟਾ ਤੋਂ ਗਾਂਧੀ ਚੌਕ ਤੱਕ ਗਈ ਅਤੇ ਉੱਥੋਂ ਵਾਪਸ ਬਾਬਾ ਭੂਤਨਾਥ ਮੰਦਰ ’ਚ ਜਲੇਬ ਵਿਧੀਪੂਰਕ ਸੰਪਨ ਹੋ ਗਈ। ਜਲੇਬ ’ਚ ਬਾਬਾ ਭੂਤਨਾਥ ਦੀ ਛੜੀ ਅੱਗੇ ਚੱਲ ਰਹੀ ਸੀ ਅਤੇ 51 ਸਾਧੂ-ਸੰਤਾਂ ਸਮੇਤ 251 ਭਗਵਾ ਝੰਡਾ ਲਹਰਾਉਂਦੇ ਹੋਏ ਛੋਟੀ ਕਾਸ਼ੀ ਦੀਆਂ ਗਲੀਆਂ ‘ਹਰ ਹਰ ਮਹਾਦੇਵ’, ‘ਜੈ ਬਾਬਾ ਭੂਤਨਾਥ’ ਦੇ ਜੈਕਾਰਿਆਂ ਨਾਲ ਗੂੰਜਣ ਲੱਗੀਆਂ।

PunjabKesari

ਦੇਸ਼ ਭਰ ਤੋਂ ਆਏ ਸੰਤ 5 ਦਿਨ ਪਹਿਲਾਂ ਹੀ ਛੋਟੀ ਕਾਸ਼ੀ ਪਹੁੰਚ ਗਏ ਸਨ ਪਰ ਉਹ ਬਾਬਾ ਭੂਤਨਾਥ ਮੰਦਰ ’ਚ ਨਾ ਰੁਕ ਕੇ ਬਿਆਸ ਨਦੀ ਦੇ ਤਟ ’ਤੇ ਹੀ ਰਾਤ-ਦਿਨ ਰਹੇ ਅਤੇ ਸਾਧਨਾ ਕਰਦੇ ਰਹੇ। ਇਸ ਜਲੇਬ ਦੀ ਖਾਸ ਗੱਲ ਇਹ ਰਹੀ ਕਿ ਇਸ ’ਚ ਇਲਾਕੇ ਦੇ ਸਾਧੂਆਂ ਨੇ ਵੀ ਹਿੱਸਾ ਲਿਆ। ਔਰਤਾਂ, ਬੱਚਿਆਂ ਅਤੇ ਸੀਨੀਅਰ ਨਾਗਰਿਕਾਂ ਨੇ ਜਲੇਬ ’ਚ ਸ਼ਿਰਕਤ ਕਰਦੇ ਹੋਏ ਬਾਬਾ ਭੂਤਨਾਥ ਦਾ ਗੁਣਗਾਨ ਕੀਤਾ।

PunjabKesari


author

DIsha

Content Editor

Related News