ਮਾਤਾ ਨੈਨਾ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦੀ ਬੱਸ ਪਲਟੀ, ਯਾਤਰੀ ਜ਼ਖ਼ਮੀ

Sunday, Oct 02, 2022 - 02:01 PM (IST)

ਬਿਲਾਸਪੁਰ- ਹਿਮਾਚਲ ਪ੍ਰਦੇਸ਼ ਦੇ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਮਾਤਾ ਨੈਨਾ ਦੇਵੀ ਮੰਦਰ ’ਚ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦੀ ਬੱਸ ਪਲਟ ਗਈ, ਜਿਸ ’ਚ 2-3 ਯਾਤਰੀਆਂ ਦੇ ਮਾਮੂਲੀ ਰੂਪ ਨਾਲ ਜ਼ਖਮੀ ਹੋਣ ਦੀ ਖ਼ਬਰ ਹੈ। ਦੱਸ ਦੇਈਏ ਕਿ ਮਾਤਾ ਨੈਨਾ ਦੇਵੀ ਮੰਦਰ ’ਚ ਨਰਾਤਿਆਂ ਦੇ ਮੇਲੇ ਦੌਰਾਨ ਸ਼ਰਧਾਲੂ ਮਾਂ ਦੇ ਦਰਬਾਰ ’ਚ ਨਤਮਸਤਕ ਹੋਣ ਲਈ ਜਾ ਰਹੇ ਸਨ। ਮਾਤਾ ਰਾਣੀ ਦੀ ਕ੍ਰਿਪਾ ਨਾਲ ਕਿਸੇ ਨੂੰ ਗੰਭੀਰ ਸੱਟਾਂ ਨਹੀਂ ਲੱਗੀ ਹੈ ਅਤੇ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। 

PunjabKesari

ਮੌਕੇ ’ਤੇ ਪੁੱਜੀ ਪੁਲਸ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਸਾਰੇ ਸ਼ਰਧਾਲੂ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਮਾਤਾ ਰਾਣੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਨੈਨਾ ਦੇਵੀ ਦੇ ਡੀ. ਐੱਸ. ਪੀ. ਸ਼ੇਰ ਸਿੰਘ ਨੇ ਦੱਸਿਆਕਿ ਦਰਸ਼ਨ ਕਰਨ ਜਾਂਦੇ ਸਮੇਂ ਇਹ ਹਾਦਸਾ ਵਾਪਰ ਗਿਆ। ਬੱਸ ਨੂੰ ਪਿੱਛੇ ਕਰਦੇ ਸਮੇਂ ਇਹ ਘਟਨਾ ਵਾਪਰੀ। ਹਾਦਸੇ ’ਚ 2-3 ਸ਼ਰਧਾਲੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।


author

Tanu

Content Editor

Related News