ਚਿੰਤਪੂਰਨੀ ਮੰਦਰ ''ਚ ਬੇਹੋਸ਼ ਹੋ ਕੇ ਡਿੱਗਿਆ ਸ਼ਰਧਾਲੂ, ਹੋਮ ਗਾਰਡ ਜਵਾਨ ਨੇ ਇੰਝ ਬਚਾਈ ਜਾਨ

Saturday, Feb 04, 2023 - 02:57 PM (IST)

ਚਿੰਤਪੂਰਨੀ ਮੰਦਰ ''ਚ ਬੇਹੋਸ਼ ਹੋ ਕੇ ਡਿੱਗਿਆ ਸ਼ਰਧਾਲੂ, ਹੋਮ ਗਾਰਡ ਜਵਾਨ ਨੇ ਇੰਝ ਬਚਾਈ ਜਾਨ

ਊਨਾ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ 'ਚ ਸਥਿਤ ਮਾਂ ਚਿੰਤਪੂਰਨੀ ਦੇ ਦਰਬਾਰ ਵੀਰਵਾਰ ਰਾਤ ਇਕ ਸ਼ਰਧਾਲੂ ਬੇਹੋਸ਼ ਹੋ ਕੇ ਡਿੱਗ ਗਿਆ ਸੀ ਪਰ ਹੋਮ ਗਾਰਡ ਜਵਾਨ ਨੇ ਤੁਰੰਤ ਹੀ ਉਸ ਨੂੰ ਸੀ.ਪੀ.ਆਰ. ਦੇ ਕੇ ਉਸ ਦੀ ਜਾਨ ਬਚਾ ਲਈ। ਸ਼ਰਧਾਲੂ ਨੇ ਜਵਾਨ ਦਾ ਧੰਨਵਾਦ ਕਰਦੇ ਹੋਏ ਖੂਬ ਤਾਰੀਫ਼ ਕੀਤੀ। ਮਿਲੀ ਜਾਣਕਾਰੀ ਅਨੁਸਾਰ ਬੇਹੋਸ਼ ਹੋਇਆ ਸ਼ਖ਼ਸ ਰਾਜਸਥਾਨ ਦੇ ਅਜਮੇਰ ਤੋਂ ਆਇਆ ਸੀ। ਉਸ ਦਾ ਨਾਮ ਸਾਗਰ ਸ਼ਰਮਾ ਹੈ ਅਤੇ ਉਸ ਦੀ ਜਾਨ ਬਚਾਉਣ ਵਾਲੇ ਜਵਾਨ ਦਾ ਨਾਮ ਪੀਸੀ ਰਵਿੰਦਰ ਕੁਮਾਰ ਹੈ। ਰਵਿੰਦਰ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 8 ਵਜੇ ਆਰਤੀ ਚੱਲ ਰਹੀ ਸੀ। ਇਸ ਦੌਰਾਨ ਸਾਗਰ ਅਚਾਨਕ ਬੇਹੋਸ਼ ਹੋ ਕੇ ਡਿੱਗ ਗਿਆ।

ਰਵਿੰਦਰ ਨੇ ਦੱਸਿਆ ਕਿ ਉਹ ਲੋਕਾਂ ਦੀ ਮਦਦ ਨਾਲ ਸਾਗਰ ਨੂੰ ਚੁੱਕ ਕੇ ਮੰਦਰ ਕੰਪਲੈਕਸ 'ਚ ਬਣੇ ਹਾਲ 'ਚ ਲੈ ਲਿਆ। ਸਾਗਰ ਨੂੰ ਤੁਰੰਤ ਕਾਰਡੀਓਪਲਮੋਨਰੀ ਰਿਸਸਿਟੇਸ਼ਨ (ਸੀ.ਪੀ.ਆਰ.) ਦਿੱਤਾ ਗਿਆ। ਕੁਜ ਹੀ ਮਿੰਟਾਂ 'ਚ ਸਾਗਰ ਨੂੰ ਹੋਸ਼ ਆ ਗਿਆ। ਇਸ ਤੋਂ ਬਾਅਦ ਸਾਗਰ ਨੇ ਜਵਾਨ ਦਾ ਧੰਨਵਾਦ ਕੀਤਾ। ਪੀਸੀ ਇੰਚਾਰਜ ਪੂਰਨ ਸਿੰਘ ਨੇ ਦੱਸਿਆ ਕਿ ਡਿਊਟੀ 'ਤੇ ਤਾਇਨਾਤ ਹੋਮਗਾਰਡ ਦੇ ਜਵਾਨਾਂ ਨੇ ਉਨ੍ਹਾਂ ਨੂੰ ਫੋਨ ਦ ਮਾਧਿਅਮ ਨਾਲ ਸੂਚਨਾ ਦਿੱਤੀ। ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਜਾਂਚ ਕੀਤੀ। ਸਾਗਰ ਘਰ ਬਿਨਾਂ ਦੱਸੇ ਮਾਂ ਚਿੰਤਪੂਰਨੀ ਦੇ ਦਰਸ਼ਨ ਲਈ ਆਇਆ ਸੀ। ਹੁਣ ਉਹ ਠੀਕ ਹੈ ਅਤੇ ਆਪਣੇ ਘਰ ਚੱਲਾ ਜਾਵੇਗਾ।


author

DIsha

Content Editor

Related News