ਦੇਸ਼ ਦਾ ਏਜੰਡਾ ਹੋਣਾ ਚਾਹੀਦਾ ਵਿਕਾਸ: ਨਾਇਡੂ
Wednesday, Aug 09, 2017 - 04:00 PM (IST)
ਹੈਦਰਾਬਾਦ—ਨਵੇਂ ਬਣੇ ਉਪ ਰਾਸ਼ਟਰਪਤੀ ਐਮ ਵੈਂਕੇਯਾ ਨਾਇਡੂ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਨਵੇਂ ਬਣੇ (ਉਪ ਰਾਸ਼ਟਰਪਤੀ) 'ਚ ਮੈਨੂੰ ਰਾਜਨੀਤੀ 'ਤੇ ਚਰਚਾ ਨਹੀਂ ਕਰਨੀ ਚਾਹੀਦੀ। ਮੈਨੂੰ ਬੋਲਣ (ਰਾਜਨੀਤੀ) ਦਾ ਹੱਕ ਨਹੀਂ ਹੈ ਅਤੇ ਮੈਂ ਬੋਲਣ 'ਚ ਵੀ ਨਹੀਂ ਜਾ ਰਿਹਾ, ਪਰ ਇਸ ਦਾ ਇਹ ਮਤਲਬ ਬਿਲਕੁੱਲ ਨਹੀਂ ਹੈ ਕਿ ਕਿਸੇ ਨੂੰ ਲੋਕਾਂ ਦੇ ਜੀਵਨ ਨਾਲ ਜੁੜੇ ਅਤੇ ਜਨਤਾ ਦੇ ਹਿੱਤਾਂ ਨਾਲ ਜੁੜੇ ਮੁੱਦਿਆਂ 'ਤੇ ਨਹੀਂ ਬੋਲਣਾ ਚਾਹੀਦਾ। ਨਾਇਡੂ ਨੇ ਕਿਹਾ ਕਿ ਰਾਜ ਸਭਾ ਦਾ ਸਭਾਪਤੀ ਹੋਣ ਦੇ ਨਾਤੇ ਉਹ ਇਹ ਕੋਸ਼ਿਸ਼ ਕਰਨਗੇ ਕਿ ਸਦਨ 'ਚ ਰਚਨਾਤਮਕ ਚਰਚਾਵਾਂ ਹੁੰਦੀਆਂ ਰਹਿਣ। ਉਨ੍ਹਾਂ ਨੇ ਕਿਹਾ ਕਿ ਉਹ ਇਹ ਕੋਸ਼ਿਸ਼ ਕਰਨਗੇ ਕਿ ਵਿਰੋਧੀ ਸਮੇਤ ਸਾਰੇ ਮੈਂਬਰਾਂ ਨੂੰ ਬੋਲਣ ਦਾ ਮੌਕਾ ਮਿਲੇ।
ਮੇਰੀ ਸਫਲਤਾ 'ਚ ਪੱਤਰਕਾਰਾਂ ਦੀ ਰਹੀ ਅਹਿਮ ਭੂਮਿਕਾ: ਨਾਇਡੂ
ਉਨ੍ਹਾਂ ਨੇ ਕਿਹਾ ਕਿ ਮੈਂ ਅਧਿਐਨ ਕਰ ਰਿਹਾ ਹਾਂ ਕਿ ਰਾਧਾ ਕ੍ਰਿਸ਼ਨ ਨੇ ਕਿਸ ਤਰ੍ਹਾਂ ਨਾਲ ਕੰਮ ਕੀਤਾ, ਹਿਦਾਯਤੁੱਲਾ ਨੇ ਕਿਸ ਤਰ੍ਹਾਂ ਕੰਮ ਕੀਤਾ, ਜ਼ਾਕਿਰ ਹੁਸੈਨ ਨੇ ਕੀ ਕੀਤਾ। ਦੇਸ਼ ਦੇ ਕੁਝ ਖਾਸ ਵਰਗਾਂ 'ਚ ਦੌਲਤ, ਅਸਿੱਖਿਆ, ਆਰਥਿਕ ਅਸਮਾਨਤਾ ਅਤੇ ਭੇਦਭਾਵ 'ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਏਜੰਡਾ ਵਿਕਾਸ ਹੋਣਾ ਚਾਹੀਦਾ। ਉਨ੍ਹਾਂ ਨੇ ਹੈਦਰਾਬਾਦ ਦੇ ਨਾਲ ਆਪਣੇ 4 ਦਹਾਕੇ ਲੰਬੇ ਜੋੜ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਾਲ 1980 ਦੀ ਸ਼ੁਰੂਆਤ ਜਦੋਂ ਉਹ ਵਿਧਾਨ ਸਭਾ ਮੈਂਬਰ ਸੀ ਤਾਂ ਉਹ ਅਣਵਿਭਾਜਿਤ ਆਂਧਰਾ ਪ੍ਰਦੇਸ਼ ਦੀ ਵਿਧਾਨ ਸਭਾ ਲਾਈਬਰੇਰੀ 'ਚ ਘੰਟੇ ਤੱਕ ਬੈਠੇ ਸੀ। ਨਾਇਡੂ ਨੇ ਹੈਦਰਾਬਾਦ ਦੇ ਪੱਤਰਕਾਰਾਂ ਦੇ ਨਾਲ ਨੇੜੇ ਸੰਬੰਧ ਦੀ ਗੱਲ ਸਵੀਕਾਰ ਕੀਤੀ ਅਤੇ ਕਿਹਾ ਕਿ ਸਰਵਜਨਿਕ ਜੀਵਨ 'ਚ ਉਨ੍ਹਾਂ ਦੀ ਸਫਲਤਾ 'ਚ ਪੱਤਰਕਾਰਾਂ ਦੀ ਅਹਿਮ ਭੂਮਿਕਾ ਰਹੀ ਹੈ।
