ਹਿਮਾਚਲ: ਪਿੰਡ ''ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਤਬਾਹੀ ਦਾ ਮੰਜ਼ਰ, ਕਰੋੜਾਂ ਦਾ ਨੁਕਸਾਨ

10/24/2020 3:51:56 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਦੀ ਕਲਪਾ ਤਹਿਸੀਲ ਅਧੀਨ ਪੈਂਦੇ ਪੂਰਬਨੀ ਪਿੰਡ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਉੱਥੇ ਤਬਾਹੀ ਦਾ ਮੰਜ਼ਰ ਹੈ। ਅੱਗ 'ਚ 10 ਘਰ ਸੜ ਕੇ ਰਾਖ ਹੋ ਗਏ ਹਨ ਅਤੇ ਹੋਰਨਾਂ ਨੂੰ ਵੀ ਨੁਕਸਾਨ ਪੁੱਜਾ ਹੈ। ਅੱਗ ਦੇ ਕਾਰਨ ਕਰੋੜਾਂ ਰੁਪਏ ਦੀ ਸੰਪਤੀ ਸੜ ਕੇ ਰਾਖ ਹੋਣ ਦਾ ਅਨੁਮਾਨ ਹੈ। ਪਿੰਡ ਵਿਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਭਾਰਤ-ਤਿੱਬਤ ਸੀਮਾ ਪੁਲਸ ਫੋਰਸ ਦੇ ਜਵਾਨ ਪਿੰਡ 'ਚ ਪੁੱਜੇ ਅਤੇ ਲੋਕਾਂ ਨੂੰ ਬਚਾਇਆ। ਫਾਇਰ ਬ੍ਰਿਗੇਡ ਕਾਮੇ ਪਿੰਡ ਪੁੱਜੇ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਦੇਰ ਸ਼ਾਮ ਤੱਕ ਅੱਗ 'ਤੇ ਕਾਬੂ ਪਾਇਆ। ਜ਼ਿਲ੍ਹਾ ਡਿਪਟੀ ਕਮਿਸ਼ਨ ਗੋਪਾਲ ਚੰਦ ਅਤੇ ਪ੍ਰਸ਼ਾਸਨ ਤੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਮੌਕੇ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕੰਮਾਂ ਦਾ ਨਿਰੀਖਣ ਕੀਤਾ।

ਦੱਸ ਦੇਈਏ ਕਿ ਪੂਰਬਨੀ ਪਿੰਡ 'ਚ ਜ਼ਿਆਦਾਤਰ ਮਕਾਨ ਲੱਕੜ ਦੇ ਬਣੇ ਹੋਏ ਹਨ। ਅੱਗ ਸ਼ੁੱਕਰਵਾਰ ਸ਼ਾਮ ਲੱਗਭਗ 3 ਵਜੇ ਲੱਗੀ ਅਤੇ ਵੇਖਦੇ ਹੀ ਵੇਖਦੇ ਭਿਆਨਕ ਰੂਪ ਧਾਨ ਕਰ ਲਿਆ। ਤੇਜ਼ੀ ਨਾਲ ਫੈਲਦੀ ਅੱਗ 'ਚ ਲੱਕੜ ਦੇ ਬਣੇ ਘਰ ਧੂਹ-ਧੂਹ ਕੇ ਸੜ ਗਏ। ਘੱਟ ਤੋਂ ਘੱਟ 10 ਘਰ ਪੂਰੀ ਤਰ੍ਹਾਂ ਸੜ ਗਏ ਅਤੇ ਕੁਝ ਨੂੰ ਥੋੜ੍ਹਾ ਬਹੁਤ ਨੁਕਸਾਨ ਹੋਇਆ। ਅੱਗ ਕਾਰਨ ਪਿੰਡ ਦੇ ਮੰਦਰ ਨੂੰ ਵੀ ਨੁਕਸਾਨ ਪੁੱਜਾ। ਅੱਗ ਲੱਗਣ ਦੀ ਘਟਨਾ ਵਿਚ ਸੜੇ ਘਰਾਂ 'ਚ ਰੱਖਿਆ ਕੀਮਤੀ ਸਾਮਾਨ ਅਤੇ ਜ਼ਰੂਰੀ ਕਾਗਜ਼ਾਤ ਵੀ ਅੱਗ ਦੀ ਭੇਟ ਚੜ੍ਹ ਗਏ। ਅੱਗ ਦੀ ਤਪਸ਼ ਕਾਰਨ ਲੋਕ ਜਿੱਥੇ ਬਹੁਤ ਮੁਸ਼ਕਲ ਨਾਲ ਜਾਨ ਬਚਾ ਸਕੇ, ਉੱਥੇ ਹੀ ਉਨ੍ਹਾਂ ਨੂੰ ਆਪਣਾ ਕੀਮਤੀ ਸਾਮਾਨ ਕੱਢਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅੱਗ ਕਾਰਨ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਪਰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇਸ ਦਰਮਿਆਨ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅੱਗ ਦੀ ਘਟਨਾ 'ਤੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਮੁਹੱਈਆ ਕਰਾਉਣ ਅਤੇ ਉੱਚਿਤ ਮੁੜਵਸੇਬੇ ਦੇ ਨਿਰਦੇਸ਼ ਦਿਤੇ ਹਨ।


Tanu

Content Editor

Related News