ਪਾਬੰਦੀ ਦੇ ਬਾਵਜੂਦ ਮੀਟ ਲੈ ਕੇ ਜਾਣ ''ਤੇ ਨੌਜਵਾਨ ਦੀ ਕੀਤੀ ਹੱਤਿਆ
Friday, Jun 30, 2017 - 05:54 PM (IST)
ਰਾਂਚੀ—ਜਿਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂ ਰੱਖਿਆ ਦੇ ਨਾਂ 'ਤੇ ਦੇਸ਼ 'ਚ ਹੋ ਰਹੀ ਹਿੰਸਾ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਸੀ, ਉਸ ਸਮੇਂ ਝਾਰਖੰਡ ਦੇ ਰਾਮਗੜ੍ਹ ਦੇ ਇਕ ਪਿੰਡ 'ਚ ਕੁਝ ਲੋਕਾਂ ਨੇ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਦੋਸ਼ ਹੈ ਕਿ ਮਾਰਿਆ ਗਿਆ ਸ਼ਖਸ ਪਾਬੰਦੀ ਦੇ ਬਾਵਜੂਦ ਪਸ਼ੂ ਦਾ ਮੀਟ ਟਰਾਂਸਪੋਰਟ ਕਰ ਰਿਹਾ ਸੀ।
ਏ.ਡੀ.ਜੀ. ਆਰ.ਕੇ ਮਲਿਕ ਨੇ ਦੱਸਿਆ ਕਿ ਰਾਮਗੜ੍ਹ ਪੁਲਸ ਸਟੇਸ਼ਨ 'ਚ 10 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਇਕ ਨੂੰ ਫੜ੍ਹ ਲਿਆ ਗਿਆ ਹੈ। ਪੁਲਸ ਦੇ ਮੁਤਾਬਕ ਹਜਾਰੀਬਾਗ ਦੇ ਰਹਿਣ ਵਾਲੇ ਮੁਹੰਮਦ ਅਲੀਮੁਦੀਨ ਦਾ ਮੀਟ ਦਾ ਕਾਰੋਬਾਰ ਹੈ। ਵੀਰਵਾਰ ਨੂੰ ਲਗਭਗ 10 ਵਜੇ ਅਲੀਮੁਦੀਨ ਇਕ ਮਰੂਤੀ ਵੈਨ ਤੋਂ ਰਾਮਗੜ੍ਹ ਤੋਂ ਨਿਕਲ ਰਹੇ ਸੀ, ਤਾਂ ਕੁਝ ਲੋਕਾਂ ਨੇ ਉਨ੍ਹਾਂ ਦੀ ਗੱਡੀ ਰੋਕ ਲਈ ਅਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਵੈਨ ਵੀ ਸਾੜ ਦਿੱਤੀ। ਡੀ.ਐਸ.ਪੀ. ਰਾਜੇਸ਼ਵਰੀ ਬੀ ਅਤੇ ਰਾਮਗੜ੍ਹ ਐਸ.ਪੀ. ਕਿਸ਼ੋਰ ਕੌਸ਼ਲ ਨੇ ਦੱਸਿਆ ਕਿ ਅਲੀਮੁਦੀਨ ਨੂੰ ਹਸਪਤਾਲ ਲਿਆਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
