ਰੋਸ਼ਨੀ ਨੂੰ ਪਦਾਰਥ ’ਚ ਬਦਲਣ ਦੇ ਤਜਰਬੇ ਦਾ ਡਿਜ਼ਾਈਨ ਤਿਆਰ

01/03/2024 7:08:54 PM

ਨਵੀਂ ਦਿੱਲੀ (ਵਿਸ਼ੇਸ਼) : ਹੁਣ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਰੋਸ਼ਨੀ ਨੂੰ ਚੀਜ਼ਾਂ ’ਚ ਬਦਲਣ ਲੱਗਾਂਗੇ। ਵਿਗਿਆਨੀਆਂ ਨੇ ਰੋਸ਼ਨੀ ਨੂੰ ਪਦਾਰਥ ’ਚ ਬਦਲਣ ਦੇ ਤਜਰਬੇ ਦਾ ਡਿਜ਼ਾਈਨ ਤਿਆਰ ਕਰ ਲਿਆ ਹੈ। ਮਹਾਨ ਵਿਗਿਆਨੀ ਆਈਂਸਟੀਨ ਨੇ 100 ਸਾਲ ਪਹਿਲਾਂ ਊਰਜਾ, ਰੋਸ਼ਨੀ ਦੇ ਵੇਗ ਅਤੇ ਪਦਾਰਥ ਵਿਚਾਲੇ ਸਮੀਕਰਣ ਨਾਲ ਸਬੰਧ ਸਥਾਪਤ ਕੀਤਾ ਸੀ। ਵਿਗਿਆਨੀ ਮੰਨਦੇ ਹਨ ਕਿ ਜੇ ਪਲਾਜ਼ਮਾ ਦੀ ਟੱਕਰ ਫੋਟੋਨ ਨਾਲ ਕਰਵਾਈ ਜਾਵੇ ਤਾਂ ਇਸ ਨੂੰ ਮੁੜ ਪਦਾਰਥ ’ਚ ਬਦਲਿਆ ਜਾ ਸਕਦਾ ਹੈ। ਪਲਾਜ਼ਮਾ ਨੂੰ ਠੋਸ, ਤਰਲ ਅਤੇ ਗੈਸ ਤੋਂ ਬਾਅਦ ਦੀ ਚੌਥੀ ਅਵਸਥਾ ਮੰਨਿਆ ਜਾਂਦਾ ਹੈ। ਪਲਾਜ਼ਮਾ ਅਵਸਥਾ ’ਚ ਪਦਾਰਥ ਪਾਜ਼ੇਟਿਵ ਤੇ ਨੈਗੇਟਿਵ ਕਣਾਂ ’ਚ ਬਰਾਬਰ ਬਦਲ ਜਾਂਦਾ ਹੈ ਅਤੇ ਰੋਸ਼ਨੀ ਦੀ ਇਕ ਚਮਕੀਲੀ ਕਿਰਨ ਦੇ ਰੂਪ ’ਚ ਨਜ਼ਰ ਆਉਂਦਾ ਹੈ। ਦੂਜੇ ਪਾਸੇ ਰੋਸ਼ਨੀ ਦੀ ਸਭ ਤੋਂ ਛੋਟੀ ਯੂਨਿਟ ਨੂੰ ਫੋਟੋਨ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਗਣਤੰਤਰ ਦਿਵਸ ’ਤੇ CM ਮਾਨ ਲੁਧਿਆਣਾ ਵਿਖੇ ਕੌਮੀ ਝੰਡਾ ਲਹਿਰਾਉਣਗੇ, ਪਟਿਆਲਾ ਵਿਖੇ ਹੋਵੇਗਾ ਸੂਬਾ ਪੱਧਰੀ ਸਮਾਗਮ

ਇਲੈਕਟ੍ਰੋਨ ਤੇ ਪੋਜ਼ੀਟ੍ਰੋਨ ਬਣਾਏ
ਹੁਣੇ ਜਿਹੇ ਓਸਾਕਾ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ, ਸਾਨ ਡਿਆਗੋ ਦੇ ਵਿਗਿਆਨੀਆਂ ਦੀ ਟੀਮ ਨੇ ਲੇਜ਼ਰ ਰੋਸ਼ਨੀ ਦੀ ਵਰਤੋਂ ਕਰ ਕੇ ਫੋਟੋਂਸ ਨਾਲ ਟੱਕਰ ਕਰਵਾਈ ਸੀ। ਇਸ ਟੱਕਰ ਦੇ ਨਤੀਜੇ ਵਜੋਂ ਇਲੈਕਟ੍ਰੋਨਸ ਤੇ ਪੋਜ਼ੀਟ੍ਰੋਨਸ ਦੇ ਜੋੜੇ ਪ੍ਰਾਪਤ ਹੋਏ ਸਨ। ਪੋਜ਼ੀਟ੍ਰੋਨ ਵੀ ਇਲੈਕਟ੍ਰੋਨ ਦਾ ਐਂਟੀ-ਪਾਰਟੀਕਲ ਹੈ, ਜਿਸ ’ਤੇ ਪਾਜ਼ੇਟਿਵ ਅਸਰ ਹੁੰਦਾ ਹੈ। ਇਹ ਨਤੀਜੇ ‘ਫਿਜ਼ੀਕਲ ਰਿਵਿਊ ਲੈਟਰ’ ’ਚ ਛਪ ਚੁੱਕੇ ਹਨ। ਇਸ ਖੋਜ ਨਾਲ ਜੁੜੇ ਅਲੈਕਸੀ ਐਰੇਫੀਵ ਅਨੁਸਾਰ ਸਾਨੂੰ ਲੱਗਦਾ ਹੈ ਕਿ ਰੋਸ਼ਨੀ ਨੂੰ ਪਦਾਰਥ ’ਚ ਬਦਲਣ ਦਾ ਤਜਰਬਾ ਸੰਭਵ ਹੈ। ਹੁਣ ਅਸੀਂ ਇਸ ਨੂੰ ਅਸਲ ’ਚ ਕਰਨਾ ਚਾਹੁੰਦੇ ਹਾਂ।

ਇਹ ਵੀ ਪੜ੍ਹੋ : ਖੰਨਾ ’ਚ ਫਲਾਈ ਓਵਰ ’ਤੇ ਤੇਲ ਟੈਂਕਰ ਨੂੰ ਅੱਗ ਲੱਗਣ ਦੀ ਵੀਡੀਓ, ਦੇਖ ਖੜ੍ਹੇ ਹੋਣਗੇ ਰੌਂਗਟੇ

ਵਿਗਿਆਨੀਆਂ ਦੀ ਇਹ ਖੋਜ ਪੂਰੀ ਤਰ੍ਹਾਂ ਬਦਲ ਦੇਵੇਗੀ ਦੁਨੀਆ ਨੂੰ
ਇੰਝ ਪੈਦਾ ਹੋਵੇਗਾ ਪਦਾਰਥ

ਵਿਗਿਆਨੀਆਂ ਮੁਤਾਬਕ ਜੇ ਬ੍ਰਿਟ ਵ੍ਹੀਲਰ ਪ੍ਰਕਿਰਿਆ ਨਾਲ ਫੋਟੋਨ ਤੇ ਫੋਟੋਨ ਦੀ ਟੱਕਰ ਕਰਵਾਈ ਜਾਵੇ ਤਾਂ ਪਦਾਰਥ ਪੈਦਾ ਹੋਵੇਗਾ। ਵਿਗਿਆਨੀਆਂ ਦਾ ਮੰਨਣਾ ਹੈ ਕਿ ਨਿਊਟ੍ਰੋਨ ਤਾਰਿਆਂ ’ਤੇ ਅਜਿਹਾ ਹੀ ਹੋ ਰਿਹਾ ਹੈ। ਤੇਜ਼ੀ ਨਾਲ ਘੁੰਮ ਰਹੇ ਨਿਊਟ੍ਰੋਨ ਸਟਾਰ ਜਿਨ੍ਹਾਂ ਨੂੰ ਪਲਸਰਜ਼ ਕਿਹਾ ਜਾਂਦਾ ਹੈ, ਦੇ ਬੇਹੱਦ ਉੱਚ ਊਰਜਾ ਵਾਲੇ ਵਾਤਾਵਰਣ ’ਚ ਰੋਸ਼ਨੀ ਨਾਲ ਹੀ ਪਦਾਰਥ ਬਣ ਰਿਹਾ ਹੈ।

ਇਹ ਵੀ ਪੜ੍ਹੋ : ਪਹਿਲਾਂ ਲੋਕ ਸਭਾ ਤਾਂ ਬਾਅਦ ’ਚ ਵਿਧਾਨ ਸਭਾ ’ਚ ਜਨਤਾ ਕਰੇਗੀ ਸਿਆਸੀ ਪਾਰਟੀਆਂ ਦੀ ਕਿਸਮਤ ਦਾ ਫੈਸਲਾ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News