ਦੇਸੀ ਗਾਂਵਾਂ ਦੀ ਗਿਣਤੀ ਵਧਾਉਣ ਲਈ ਮੋਦੀ ਸਰਕਾਰ ਬ੍ਰਾਜ਼ੀਲ ਤੋਂ ਮੰਗਵਾਏਗੀ ਸੀਮੇਨ

Tuesday, Sep 03, 2019 - 04:36 PM (IST)

ਦੇਸੀ ਗਾਂਵਾਂ ਦੀ ਗਿਣਤੀ ਵਧਾਉਣ ਲਈ ਮੋਦੀ ਸਰਕਾਰ ਬ੍ਰਾਜ਼ੀਲ ਤੋਂ ਮੰਗਵਾਏਗੀ ਸੀਮੇਨ

ਨਵੀਂ ਦਿੱਲੀ— ਮੋਦੀ ਸਰਕਾਰ ਦੇਸੀ ਗਾਂਵਾਂ ਦੀ ਗਿਣਤੀ ਵਧਾਉਣ ਲਈ ਬ੍ਰਾਜ਼ੀਲ ਤੋਂ ਗਿਰ ਗਊਆਂ ਦਾ ਸੀਮੇਨ (ਵੀਰਜ) ਮੰਗਵਾ ਕੇ ਦੇਸ਼ ਭਰ 'ਚ ਵੰਡੇਗੀ। ਬ੍ਰਾਜ਼ੀਲ ਸਰਕਾਰ ਨੇ ਕੇਂਦਰ ਸਰਕਾਰ ਨਾਲ ਇਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ ਭਾਰਤ ਨੂੰ ਗਿਰ ਗਾਂਵਾਂ ਦੀ 1 ਲੱਖ ਮਾਤਰਾ 'ਚ ਡੋਜ ਮਿਲੇਗੀ। ਸਾਲ 2017 'ਚ ਵੀ ਸਰਕਾਰ ਨੇ ਬ੍ਰਾਜ਼ੀਲ ਤੋਂ ਸੀਮੇਨ ਬਰਾਮਦਗੀ ਦੀ ਕੋਸ਼ਿਸ਼ ਕੀਤੀ ਸੀ ਪਰ ਸਫਲ ਨਹੀਂ ਰਹੀ ਸੀ। ਕੇਂਦਰੀ ਪਸ਼ੂ ਪਾਲਣ ਮੰਤਰੀ ਸੰਜੀਵ ਕੁਮਾਰ ਬਾਲਿਆਨ ਨੇ ਦੱਸਿਆ ਕਿ ਇਕ ਤੋਂ ਡੇਢ ਮਹੀਨੇ ਦੇ ਅੰਦਰ ਸੀਮੇਨ ਭਾਰਤ ਪਹੁੰਚ ਜਾਵੇਗੀ। ਇਹ ਸੀਮੇਨ ਦੇਸੀ ਗਿਰ ਗਊ ਦੀ ਹੋਵੇਗੀ। ਦੇਸੀ ਗਾਂਵਾਂ ਦੀ ਗਿਣਤੀ ਵਧਾਉਣ ਲਈ ਇਸ ਨੂੰ ਦੇਸ਼ ਭਰ ਵਿਚ ਵੰਡਿਆ ਜਾਵੇਗਾ। 

ਇੱਥੇ ਦੱਸ ਦੇਈਏ ਕਿ ਗਿਰ ਗਊ ਭਾਰਤ ਦੀਆਂ ਪ੍ਰਮੁੱਖ ਗਾਂਵਾਂ ਵਿਚੋਂ ਇਕ ਹੈ। ਇਹ 18ਵੀਂ ਸਦੀ 'ਚ ਗੁਜਰਾਤ ਦੇ ਭਾਵਨਗਰ ਦੇ ਮਹਾਰਾਜਾ ਵਲੋਂ ਬ੍ਰਾਜ਼ੀਲ ਨੂੰ ਤੋਹਫੇ ਦੇ ਰੂਪ ਵਿਚ ਦਿੱਤੀ ਗਈ ਸੀ। ਇਸ ਤੋਂ ਬਾਅਦ ਬ੍ਰਾਜ਼ੀਲ ਨੇ ਗਿਰ ਗਾਂਵਾਂ ਦੀ ਮੂਲ ਨਸਲ ਨੂੰ ਸੁਰੱਖਿਅਤ ਕੀਤਾ। ਗਿਰ ਹੋਰ ਗਾਂਵਾਂ ਦੀ ਤੁਲਨਾ ਵਿਚ ਜ਼ਿਆਦਾ ਦੁੱਧ ਦਿੰਦੀਆਂ ਹਨ। ਜ਼ਿਆਦਾ ਠੰਡ 'ਚ ਵੀ ਇਹ ਨਸਲ ਠੀਕ ਰਹਿੰਦੀ ਹੈ, ਇਸ ਦੀ ਵਜ੍ਹਾ ਕਰ ਕੇ ਇਹ ਦੱਖਣੀ ਅਮਰੀਕਾ ਦੇਸ਼ਾਂ ਵਿਚ ਵੀ ਕਾਫੀ ਲੋਕਪ੍ਰਿਅ ਹਨ।ਹਾਲਾਂਕਿ ਭਾਰਤ ਵਿਚ ਇਨ੍ਹਾਂ ਗਾਂਵਾਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ। ਕਿਸਾਨ ਇਨ੍ਹਾਂ ਗਾਂਵਾਂ ਦੀ ਤੁਲਨਾ ਵਿਚ ਜ਼ਿਆਦਾ ਦੁੱਧ ਦੇਣ ਵਾਲੀ ਜਰਸੀ ਨਸਲ ਨੂੰ ਤਵੱਜੋਂ ਦਿੰਦੇ ਹਨ। ਦੇਸੀ ਗਿਰ, ਸਾਹੀਵਾਲ ਜਾਂ ਲਾਲ ਸਿੰਧੀ ਗਾਂ 300-350 ਦਿਨਾਂ 'ਚ 1500-2000 ਲੀਟਰ ਦੁੱਧ ਦਿੰਦੀ ਹੈ।


author

Tanu

Content Editor

Related News