ਡਿਪਟੀ ਸਪੀਕਰ ਨੇ ਮਾਰੀ ਤੀਜੀ ਮੰਜ਼ਿਲ ਤੋਂ ਛਾਲ, ਭੱਖ ਗਿਆ ਮਾਮਲਾ

Friday, Oct 04, 2024 - 03:09 PM (IST)

ਡਿਪਟੀ ਸਪੀਕਰ ਨੇ ਮਾਰੀ ਤੀਜੀ ਮੰਜ਼ਿਲ ਤੋਂ ਛਾਲ, ਭੱਖ ਗਿਆ ਮਾਮਲਾ

ਮੁੰਬਈ- ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰੀ ਝਿਰਵਾਲ ਨੇ ਸ਼ੁੱਕਰਵਾਰ ਨੂੰ ਮੁੰਬਈ 'ਚ ਮਹਾਰਾਸ਼ਟਰ ਸਰਕਾਰ ਦੇ ਪ੍ਰਸ਼ਾਸਨਿਕ ਹੈੱਡ ਕੁਆਰਟਰ 'ਮੰਤਰਲਾ ਭਵਨ' ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਖੁਸ਼ਕਿਸਮਤੀ ਇਹ ਰਹੀ ਕਿ ਉਹ ਸਾਰੇ ਇਮਾਰਤ 'ਚ ਲਗਾਏ ਗਏ ਸੁਰੱਖਿਆ ਜਾਲ 'ਚ ਫਸ ਗਏ ਅਤੇ ਹੇਠਾਂ ਫਰਸ਼ 'ਤੇ ਡਿੱਗਣ ਤੋਂ ਬਚ ਗਏ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਹ ਘਟਨਾ ਕੈਮਰੇ 'ਚ ਕੈਦ ਹੋ ਗਈ ਅਤੇ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ : ਭਾਜਪਾ ਆਗੂ ਦੇ ਘਰ ਸੁੱਟੇ ਗਏ ਦੇਸੀ ਬੰਬ, ਹੋਈ ਕਈ ਰਾਊਂਡ ਫਾਇਰਿੰਗ

ਦਰਅਸਲ ਇਹ ਸਾਰੇ ਰਾਖਵੇਂਕਰਨ ਲਈ ਅੰਦੋਲਨ ਕਰ ਰਹੇ ਸਨ। ਅਜੀਤ ਪਵਾਰ ਦੇ ਇਨ੍ਹਾਂ ਵਿਧਾਇਕਾਂ ਦੀ ਮੰਗ ਹੈ ਕਿ ਧਨਗਰਾਂ ਨੂੰ ਆਦਿਵਾਸੀ ਰਾਖਵੇਂਕਰਨ 'ਚ ਕੋਟਾ ਨਾ ਦਿੱਤਾ ਜਾਵੇ ਅਤੇ ਉਨ੍ਹਾਂ ਲਈ ਵੱਖਰੇ ਰਾਖਵੇਂਕਰਨ ਦਾ ਪ੍ਰਬੰਧ ਕੀਤਾ ਜਾਵੇ। ਮਹਾਰਾਸ਼ਟਰ ਦੇ ਆਦਿਵਾਸੀ ਵਿਧਾਇਕ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਅੰਦੋਲਨ ਕਰ ਰਹੇ ਹਨ। ਕੈਬਨਿਟ ਮੀਟਿੰਗ ਦੌਰਾਨ ਅਜੀਤ ਪਵਾਰ ਧੜੇ ਦੇ ਆਦਿਵਾਸੀ ਵਿਧਾਇਕਾਂ ਨੇ ਮੰਤਰਾਲਾ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਸੁਰੱਖਿਆ ਜਾਲ 'ਤੇ ਛਾਲ ਮਾਰ ਕੇ ਵਿਰੋਧ ਜਤਾਇਆ। ਉਨ੍ਹਾਂ ਦੇ ਨਾਲ ਡਿਪਟੀ ਸਪੀਕਰ ਨਰਹਰੀ ਝਿਰਵਾਲ ਨੇ ਵੀ ਸੁਰੱਖਿਆ ਜਾਲ 'ਤੇ ਛਾਲ ਮਾਰ ਦਿੱਤ ਨਰਹਰੀ ਝਿਰਵਾਲ ਨੇ ਕੁਝ ਕਬਾਇਲੀ ਵਿਧਾਇਕਾਂ ਦੇ ਨਾਲ ਬੁੱਧਵਾਰ ਨੂੰ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਲ ਸਹਿਯਾਦਰੀ ਗੈਸਟ ਹਾਊਸ 'ਚ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਆਦਿਵਾਸੀ ਰਾਖਵੇਂਕਰਨ 'ਚ ਕਿਸੇ ਹੋਰ ਜਾਤੀ ਨੂੰ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਹਾਲਾਂਕਿ ਉਨ੍ਹਾਂ ਨੂੰ ਮੁੱਖ ਮੰਤਰੀ ਨੂੰ ਮਿਲਣ ਲਈ 7 ਘੰਟੇ ਉਡੀਕ ਕਰਨੀ ਪਈ। ਇਸ ਤੋਂ ਕਬਾਇਲੀ ਵਿਧਾਇਕ ਨਾਖੁਸ਼ ਸਨ, ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਉਹ ਮੁੱਖ ਮੰਤਰੀ ਨੂੰ ਨਹੀਂ ਮਿਲ ਸਕੇ, ਜਿਸ ਕਾਰਨ ਕੁਝ ਵਿਧਾਇਕਾਂ ਨੇ ਮੰਤਰਾਲੇ 'ਚ ਜਾਲ 'ਤੇ ਛਾਲ ਮਾਰ ਦਿੱਤੀ। ਇਹ ਘਟਨਾ ਮਹਾਰਾਸ਼ਟਰ ਕੈਬਨਿਟ ਦੀ ਚੱਲ ਰਹੀ ਮੀਟਿੰਗ ਦੌਰਾਨ ਵਾਪਰੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News