ਜੀਵਨ ਸਾਥੀ ਨੂੰ ਬੱਚੇ ਦੇ ਪਿਆਰ ਤੋਂ ਵਾਂਝੇ ਕਰਨਾ ਜ਼ੁਲਮ ਦੇ ਬਰਾਬਰ: ਹਾਈ ਕੋਰਟ

Wednesday, Sep 27, 2023 - 06:52 PM (IST)

ਜੀਵਨ ਸਾਥੀ ਨੂੰ ਬੱਚੇ ਦੇ ਪਿਆਰ ਤੋਂ ਵਾਂਝੇ ਕਰਨਾ ਜ਼ੁਲਮ ਦੇ ਬਰਾਬਰ: ਹਾਈ ਕੋਰਟ

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਵੱਖ ਰਹਿ ਰਹੇ ਜੋੜੇ ਦੇ ਤਲਾਕ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਹੈ ਕਿ ਪਤੀ-ਪਤਨੀ 'ਚੋਂ ਇਕ ਨੂੰ ਬੱਚੇ ਦੇ ਪਿਆਰ ਤੋਂ ਵਾਂਝਾ ਰੱਖਣਾ ਮਾਨਸਿਕ ਜ਼ੁਲਮ ਦੇ ਬਰਾਬਰ ਹੈ। ਅਦਾਲਤ ਨੇ ਤਲਾਕ ਦੇਣ ਦੇ ਫੈਮਿਲੀ ਕੋਰਟ ਦੇ 2018 ਦੇ ਹੁਕਮ ਖਿਲਾਫ਼ ਪਤਨੀ ਦੀ ਅਪੀਲ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਮੌਜੂਦਾ ਕੇਸ ਵਿਚ ਧੀ ਨੂੰ 'ਪੂਰੀ ਤਰ੍ਹਾਂ ਅਲੱਗ-ਥਲੱਗ' ਕਰ ਦਿੱਤਾ। ਉਸ ਦਾ ਇਸਤੇਮਾਲ ਪਤੀ ਖਿਲਾਫ਼ ਕੀਤਾ ਗਿਆ, ਜੋ ਫ਼ੌਜ ਦੇ ਇਕ ਅਧਿਕਾਰੀ ਹਨ। 

ਇਹ ਵੀ ਪੜ੍ਹੋ- ਅਯੁੱਧਿਆ 'ਚ ਸੂਰਜ ਦੀਆਂ ਕਿਰਨਾਂ ਨਾਲ ਹੋਵੇਗਾ ਰਾਮਲੱਲਾ ਦਾ ਅਭਿਸ਼ੇਕ, ਦਰਸ਼ਨ ਕਰ ਸਕਣਗੇ ਲੱਖਾਂ ਭਗਤ

ਜਸਟਿਸ ਸੁਰੇਸ਼ ਕੁਮਾਰ ਕੈਤ ਅਤੇ ਨੀਨਾ ਬਾਂਸਲ ਕ੍ਰਿਸ਼ਨਾ ਦੇ ਬੈਂਚ ਨੇ ਹਾਲ ਹੀ ਦੇ ਹੁਕਮਾਂ 'ਚ ਕਿਹਾ ਫੈਮਿਲੀ ਕੋਰਟ ਦੇ ਚੀਫ਼ ਜਸਟਿਸ ਨੇ ਸਹੀ ਸਿੱਟੇ 'ਤੇ ਪਹੁੰਚੇ ਹਨ ਕਿ ਬੱਚੀ ਦਾ ਇਸ ਤਰ੍ਹਾ ਨਾਲ ਵਿਛੋੜਾ ਇਕ ਪਿਤਾ ਪ੍ਰਤੀ ਮਾਨਸਿਕ ਜ਼ੁਲਮ ਹੈ, ਜਿਸ ਨੇ ਕਦੇ ਵੀ ਬੱਚੀ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ। ਅਦਾਲਤ ਨੇ ਕਿਹਾ ਕਿ ਇਹ ਕਲੇਸ਼ ਅਤੇ ਵਿਵਾਦ ਉਨ੍ਹਾਂ ਜੋੜੇ ਵਿਚਕਾਰ ਸੀ, ਜਿਨ੍ਹਾਂ ਨੇ 1996 ਵਿਚ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ ਸੀ। ਰਿਸ਼ਤੇ ਵਿਚ ਭਾਵੇਂ ਕਿੰਨੀ ਵੀ ਕੁੜੱਤਣ ਕਿਉਂ ਨਾ ਹੋਵੇ, ਬੱਚੀ ਨੂੰ ਇਸ ਵਿਵਾਦ 'ਚ ਲਿਆਉਣਾ ਜਾਂ ਉਸ ਦਾ ਇਸਤੇਮਾਲ ਪਿਤਾ ਖਿਲਾਫ਼ ਕਰਨਾ ਠੀਕ ਨਹੀਂ ਹੈ।

ਇਹ ਵੀ ਪੜ੍ਹੋ- ਅੱਤਵਾਦੀ-ਗੈਂਗਸਟਰ ਗਠਜੋੜ: NIA ਵੱਲੋਂ ਪੰਜਾਬ ਸਣੇ 6 ਸੂਬਿਆਂ 'ਚ ਛਾਪੇਮਾਰੀ, ਹਿਰਾਸਤ 'ਚ ਅਰਸ਼ ਡੱਲਾ ਦਾ ਸਾਥੀ

ਅਦਾਲਤ ਨੇ ਕਿਹਾ ਕਿ ਮਾਤਾ-ਪਿਤਾ ਵਿਚ ਕਿਸੇ ਇਕ ਵਲੋਂ ਦੂਜੇ ਨੂੰ ਇਸ ਤਰ੍ਹਾਂ ਬੱਚੇ ਦੇ ਪਿਆਰ ਤੋਂ ਵਾਂਝਾ ਕਰਨਾ ਮਾਨਸਿਕ ਜ਼ੁਲਮ ਦੇ ਬਰਾਬਰ ਹੈ। ਬੱਚੀ ਨੂੰ ਇਸ ਤਰ੍ਹਾਂ ਜਾਣਬੁੱਝ ਕੇ ਅਲੱਗ-ਥਲੱਗ ਕਰਨਾ ਮਾਨਸਿਕ ਜ਼ੁਲਮ ਦੇ ਬਰਾਬਰ ਹੈ। ਅਦਾਲਤ ਨੇ ਪਤੀ ਵਲੋਂ ਰੋਜ਼ਾਨਾ ਸ਼ਰਾਬ ਪੀਣ ਬਾਰੇ ਅਪੀਲਕਰਤਾ ਪਤਨੀ ਦੇ ਇਤਰਾਜ਼ਾਂ ਨੂੰ ਵੀ ਰੱਦ ਕਰ ਦਿੱਤਾ ਅਤੇ ਕਿਹਾ ਕਿ ਸਿਰਫ਼ ਇਸ ਲਈ ਕੋਈ ਵਿਅਕਤੀ ਰੋਜ਼ਾਨਾ ਸ਼ਰਾਬ ਪੀਂਦਾ ਹੈ, ਉਹ ਸ਼ਰਾਬੀ ਨਹੀਂ ਬਣ ਜਾਂਦਾ ਜਾਂ ਉਸ ਦਾ ਚਰਿੱਤਰ ਖ਼ਰਾਬ ਨਹੀਂ ਹੋ ਜਾਂਦਾ। ਜਦੋਂ ਤੱਕ ਕੋਈ ਅਣਹੋਣੀ ਘਟਨਾ ਨਾ ਹੋਈ ਹੋਵੇ। 

ਇਹ ਵੀ ਪੜ੍ਹੋ-  ਦਿੱਲੀ 'ਚ ਸਨਸਨੀਖੇਜ਼ ਵਾਰਦਾਤ: ਸ਼ੋਅਰੂਮ 'ਚ ਸੰਨ੍ਹ ਲਾ ਕੇ ਚੋਰਾਂ ਨੇ ਲੁੱਟੀ 25 ਕਰੋੜ ਦੀ ਜਿਊਲਰੀ

ਪਤੀ ਨੇ ਫੈਮਿਲੀ ਕੋਰਟ ਦੇ ਸਾਹਮਣੇ ਕਈ ਆਧਾਰਾਂ 'ਤੇ ਪਤਨੀ ਤੋਂ ਤਲਾਕ ਦੀ ਮੰਗ ਕੀਤੀ ਸੀ। ਇਸ ਵਿੱਚ ਇਹ ਵੀ ਸ਼ਾਮਲ ਸੀ ਕਿ ਇੱਕ ਫੌਜੀ ਅਧਿਕਾਰੀ ਹੋਣ ਦੇ ਨਾਤੇ, ਉਹ ਵੱਖ-ਵੱਖ ਥਾਵਾਂ 'ਤੇ ਤਾਇਨਾਤ ਸੀ ਪਰ ਉਸਨੇ ਕਦੇ ਵੀ ਪਤਨੀ ਨੂੰ ਉਸਦੇ ਕੰਮ ਵਾਲੀ ਥਾਂ 'ਤੇ ਮਿਲਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਅਤੇ ਉਸ ਨੂੰ ਆਪਣੀ ਧੀ ਨਾਲ ਮਿਲਣ ਨਹੀਂ ਦਿੱਤਾ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਪਤਨੀ ਪੁਣੇ ਚਲੀ ਗਈ ਅਤੇ ਪਿਤਾ ਅਤੇ ਬੱਚੇ ਵਿਚਕਾਰ  ਸੰਪਰਕ ਖਤਮ ਕਰਨ ਲਈ ਧੀ ਨੂੰ ਦਿੱਲੀ ਦੇ ਸਕੂਲ ਤੋਂ ਹਟਾ ਲਿਆ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News