ਦੇਰ ਰਾਤ ਘਰ ਪਹੁੰਚੀ ਭੈਣ ਨੂੰ ਭਰਾ ਨੇ ਕੁੱਟ-ਕੁੱਟ ਕੇ ਜਾਨੋਂ ਮਾਰਿਆ
Wednesday, Dec 25, 2024 - 11:49 PM (IST)
ਦੇਵਰੀਆ- ਦੇਵਰੀਆ ਦੇ ਰੁਦਰਪੁਰ ਥਾਣਾ ਖੇਤਰ ਦੇ ਲਾਲਾ ਟੋਲੀ ਵਿਚ ਬੀਤੀ ਰਾਤ ਇਕ ਭਰਾ ਨੇ ਆਪਣੀ ਭੈਣ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਮੁਲਜ਼ਮ ਬ੍ਰਹਿਮਾ ਗੁਪਤਾ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਮ੍ਰਿਤਕਾ ਦੀ ਮਾਂ ਦੀ ਤਹਿਰੀਰ ’ਤੇ ਭਰਾ ਖਿਲਾਫ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਐੱਸ. ਪੀ. ਵਿਕਰਾਂਤ ਵੀਰ ਨੇ ਦੱਸਿਆ ਕਿ ਰੁਦਰਪੁਰ ਦੇ ਲਾਲਾ ਟੋਲੀ ਵਾਰਡ ਦੀ ਰਹਿਣ ਵਾਲੀ ਰਾਣੀ ਗੁਪਤਾ ਰਾਤ ਲੱਗਭਗ 9.30 ਵਜੇ ਕਿਤੋਂ ਘੁੰਮ-ਫਿਰ ਕੇ ਘਰ ਪਹੁੰਚੀ। ਦੇਰ ਰਾਤ ਘਰ ਆਉਣ ’ਤੇ ਪਰਿਵਾਰ ਨੇ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਹ ਉਨ੍ਹਾਂ ਨਾਲ ਝਗੜਾ ਕਰਨ ਲੱਗੀ। ਉਸੇ ਦੌਰਾਨ ਭਰਾ ਬ੍ਰਹਿਮਾ ਨੇ ਉਸਨੂੰ ਟੋਕਿਆ ਤਾਂ ਉਹ ਉਸ ਨਾਲ ਵੀ ਝਗੜ ਪਈ। ਇਸ ਤੋਂ ਨਾਰਾਜ਼ ਭਰਾ ਨੇ ਘਰ ਵਿਚ ਰੱਖੀ ਲੋਹੇ ਦੀ ਰਾਡ ਨਾਲ ਰਾਣੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।