ਪਤਨੀ ਨਾਲ ਆਗਰਾ ਪੁੱਜੇ ਡੈਨਮਾਰਕ ਦੇ PM, ਤਾਜ ਮਹਿਲ ਦੀ ਖੂਬਸੂਰਤੀ ਦੇ ਹੋਏ ਕਾਇਲ
Sunday, Jan 20, 2019 - 10:22 AM (IST)
ਨਵੀਂ ਦਿੱਲੀ— ਡੈਨਮਾਰਕ ਦੇ ਪ੍ਰਧਾਨ ਮੰਤਰੀ ਲਾਰਸ ਲੋਇਕ ਰਾਸਮੁਸੇਨ ਨੇ ਆਪਣੀ ਪਤਨੀ ਸੋਲਰੂਨ ਰੋਸਮੁਸੇਨ ਨਾਲ ਐਤਵਾਰ ਸਵੇਰੇ ਤਾਜ ਮਹਿਲ ਦੇਖਣ ਪੁੱਜੇ। ਇਸ ਦੌਰਾਨ ਤਾਜ ਮਹਿਲ 'ਚ ਸੈਲਾਨੀਆਂ ਲਈ ਗੇਟ ਬੰਦ ਕਰ ਦਿੱਤਾ ਗਿਆ। ਉੱਥੇ ਹੀ ਤਾਜ ਮਹਿਲ ਦੇਖਣ ਤੋਂ ਬਾਅਦ ਡੈੱਨਮਾਰਕ ਦੇ ਪ੍ਰਧਾਨ ਮੰਤਰੀ ਲਾਰਸ ਲੋਇਕ ਰਾਸਮੁਸੇਨ ਨੇ ਇਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ ਅਤੇ ਤਾਜ ਮਹਿਲ ਦੀ ਜੰਮ ਕੇ ਪ੍ਰਸ਼ੰਸਾ ਕੀਤੀ। ਉੱਥੇ ਉਨ੍ਹਾਂ ਨੇ ਆਪਣੀ ਪਤਨੀ ਨਾਲ ਸੈਲਫੀ ਵੀ ਖਿੱਚਾਈ।
ਜਾਣਕਾਰੀ ਅਨੁਸਾਰ ਡੈਨਮਾਰਕ ਦੇ ਪ੍ਰਧਾਨ ਮੰਤਰੀ ਲਾਰਸ ਰਾਸਮੁਸੇਨ ਆਪਣੀ ਪਤਨੀ ਨਾਲ ਬੀਤੀ ਦੇਰ ਰਾਤ ਕਰੀਬ 11 ਵਜੇ ਆਗਰਾ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨੇ ਰਾਤ ਨੂੰ ਆਰਾਮ ਕੀਤੀ ਅਤੇ ਸਵੇਰ ਹੁੰਦੇ ਹੀ ਤਾਜ ਮਹਿਲਾ ਦੇਖਣ ਆਏ। ਉੱਥੇ ਹੀ ਹੁਣ ਦੁਪਹਿਰ ਬਾਅਦ ਦਿੱਲੀ ਲਈ ਰਵਾਨਾ ਹੋ ਜਾਣਗੇ।
ਜ਼ਿਕਰਯੋਗ ਹੈ ਕਿ ਤਾਜ ਮਹਿਲ ਦੇਖਣ ਲਈ ਹਰ ਦਿਨ ਕਰੀਬ 35 ਹਜ਼ਾਰ ਤੋਂ 40 ਹਜ਼ਾਰ ਦਰਮਿਆਨ ਸੈਲਾਨੀ ਆਉਂਦੇ ਹਨ ਅਤੇ ਇਹ ਗਿਣਤੀ ਛੁੱਟੀ ਦੇ ਦਿਨ ਹੋਰ ਵਧ ਜਾਂਦੀ ਹੈ, ਜੋ 60 ਤੋਂ 70 ਹਜ਼ਾਰ ਤੱਕ ਪੁੱਜ ਜਾਂਦੀ ਹੈ। ਅਜਿਹੇ 'ਚ ਜ਼ਿਆਦਾ ਸੈਲਾਨੀਆਂ ਦੀ ਭੀੜ ਨੂੰ ਦੇਖਦੇ ਹੋਏ ਭਾਰਤੀ ਪੁਰਾਤੱਵ ਸਰਵੇਖਣ ਨੇ ਬੀਤੇ ਮਹੀਨੇ ਤਾਜ ਮਹਿਲ ਦੀ ਟਿਕਟ ਫੀਸ 'ਚ ਤਬਦੀਲੀ ਕੀਤੀ। ਦਰਅਸਲ ਹੁਣ ਤਾਜ ਮਹਿਲ ਦੇ ਮਕਬਰੇ ਨੂੰ ਦੇਖਣ ਲਈ 250 ਰੁਪਏ ਖਰਚਣੇ ਪੈਣਗੇ। ਪਹਿਲਾਂ ਇਹ ਰਕਮ ਸਿਰਫ 50 ਰੁਪਏ ਸੀ। ਉੱਥੇ ਹੀ ਮੌਜੂਦਾ ਨਿਯਮਾਂ ਅਨੁਸਾਰ ਤਾਜ ਮਹਿਲ ਦੇਖਣ ਲਈ ਸੈਲਾਨੀਆਂ ਦੀ ਗਿਣਤੀ ਤੈਅ ਨਹੀਂ ਹੈ।
