ਫਿਰੋਜ਼ਾਬਾਦ ’ਚ ਡੇਂਗੂ ਦਾ ਕਹਿਰ; 41 ਮੌਤਾਂ

Monday, Aug 30, 2021 - 10:59 AM (IST)

ਫਿਰੋਜ਼ਾਬਾਦ ’ਚ ਡੇਂਗੂ ਦਾ ਕਹਿਰ; 41 ਮੌਤਾਂ

ਫਿਰੋਜ਼ਾਬਾਦ— ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਵਿਚ ਡੇਂਗੂ ਬੁਖ਼ਾਰ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਇੱਥੋਂ ਦੇ ਵਿਧਾਇਕ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਕਰੀਬ ਇਕ ਹਫ਼ਤੇ ਦੌਰਾਨ ਹੁਣ ਤਕ ਇਸ ਬੁਖ਼ਾਰ ਨਾਲ 41 ਲੋਕਾਂ ਦੀ ਮੌਤ ਦੀ ਸੂਚਨਾ ਹੈ। ਸਦਰ ਵਿਧਾਇਕ ਮਨੀਸ਼ ਅਸੀਜਾ ਨੇ ਐਤਵਾਰ ਨੂੰ ਦੱਸਿਆ ਕਿ ਉਨ੍ਹਾਂ ਕੋਲ ਹੁਣ ਤੱਕ 41 ਲੋਕਾਂ ਦੀ ਡੇਂਗੂ ਨਾਲ ਮੌਤ ਦੀ ਸੂਚਨਾ ਆ ਚੁੱਕੀ ਹੈ, ਜਦਕਿ ਕਈ ਲੋਕ ਗੰਭੀਰ ਸਥਿਤੀ ਵਿਚ ਹਨ।

ਅਸੀਜਾ ਨੇ ਦੱਸਿਆ ਕਿ ਉਹ ਪ੍ਰਭਾਵਿਤ ਖੇਤਰ ਏਲਾਨ ਨਗਰ, ਕਰਬਲਾ, ਮਹਾਦੇਵਨਗਰ ਅਤੇ ਹੋਰ ਥਾਵਾਂ ’ਤੇ ਮੈਡੀਕਲ ਕੈਂਪ ਲਾਉਣ ਨਾਲ ਹੀ ਲਗਾਤਾਰ ਦੌਰਾ ਕਰ ਰਹੇ ਹਨ ਅਤੇ ਸਿਹਤ ਮਹਿਕਮੇ ਨੂੰ ਡੇਂਗੂ ਤੋਂ ਪ੍ਰਭਾਵਿਤ ਲੋਕਾਂ ਦੇ ਇਲਾਜ ਵਿਚ ਕੋਈ ਲਾਪ੍ਰਵਾਹੀ ਨਾ ਵਰਤਣ ਦਾ ਨਿਰਦੇਸ਼ ਦਿੱਤਾ। ਅਸੀਜਾ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜ਼ਮੀਨੀ ਹਾਲਾਤ ਵੀ ਦੱਸੇ ਹਨ ਅਤੇ ਮੁੱਖ ਮੰਤਰੀ ਨੇ 30 ਅਗਸਤ ਨੂੰ ਫਿਰੋਜ਼ਾਬਾਦ ਆਉਣ ਦਾ ਭਰੋਸਾ ਦਿੱਤਾ ਹੈ।


author

Tanu

Content Editor

Related News