ਜ਼ਮੀਨ ਐਕਵਾਇਰ ਨੂੰ ਲੈ ਕੇ ਹੰਗਾਮਾ, ਬਿਹਾਰ ’ਚ ਕਿਸਾਨਾਂ ਨੇ ਪੁਲਸ ਮੁਲਾਜ਼ਮਾਂ ’ਤੇ ਕੀਤਾ ਹਮਲਾ, ਵਾਹਨ ਸਾੜ ਦਿੱਤੇ

Thursday, Jan 12, 2023 - 11:26 AM (IST)

ਜ਼ਮੀਨ ਐਕਵਾਇਰ ਨੂੰ ਲੈ ਕੇ ਹੰਗਾਮਾ, ਬਿਹਾਰ ’ਚ ਕਿਸਾਨਾਂ ਨੇ ਪੁਲਸ ਮੁਲਾਜ਼ਮਾਂ ’ਤੇ ਕੀਤਾ ਹਮਲਾ, ਵਾਹਨ ਸਾੜ ਦਿੱਤੇ

ਬਕਸਰ- ਬਿਹਾਰ ਦੇ ਬਕਸਰ ਜ਼ਿਲੇ ’ਚ ਥਰਮਲ ਪਾਵਰ ਪ੍ਰਾਜੈਕਟ ਨਾਲ ਸਬੰਧਤ ਪਾਈਪ ਲਾਈਨ ਅਤੇ ਰੇਲਵੇ ਲਾਈਨ ਲਈ ਜ਼ਮੀਨ ਐਕਵਾਇਰ ’ਚ ਉਚਿਤ ਮੁਆਵਜ਼ੇ ਦੇਣ ਨੂੰ ਲੈ ਕੇ ਵਿਰੋਧ ਕਰ ਰਹੇ ਕਿਸਾਨ ਹੋਰ ਗੁੱਸੇ ’ਚ ਆ ਗਏ। ਪੁਲਸ ਦੀ ਇਸ ਕੁੱਟਮਾਰ ਦੇ ਵਿਰੋਧ ’ਚ ਕਿਸਾਨ ਸੜਕਾਂ ’ਤੇ ਉਤਰ ਆਏ। ਨਾਰਾਜ਼ ਕਿਸਾਨਾਂ ਨੇ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਤੋਂ ਇਲਾਵਾ ਕਿਸਾਨਾਂ ਨੇ ਪੁਲਸ ਮੁਲਾਜ਼ਮਾਂ ’ਤੇ ਵੀ ਹਮਲਾ ਕੀਤਾ। ਹਮਲੇ ’ਚ ਕੁਝ ਪੁਲਸ ਕਰਮਚਾਰੀ ਜ਼ਖਮੀ ਹੋਏ ਹਨ। ਪੁਲਸ ਨੇ ਕੁਝ ਕਿਸਾਨਾਂ ਨੂੰ ਹਿਰਾਸਤ ’ਚ ਲਿਆ ਹੈ।

PunjabKesari

ਦਰਅਸਲ, ਕਿਸਾਨ ਚੌਸਾ ਨੇੜੇ ਬਣ ਰਹੇ ਥਰਮਲ ਪਾਵਰ ਪਲਾਟ ਨਾਲ ਜੁੜੀ ਜਲ ਸਪਲਾਈ ਪਾਈਪ ਲਾਈਨ ਅਤੇ ਰੇਲਵੇ ਲਾਈਨ ਲਈ ਜ਼ਮੀਨ ਐਕਵਾਇਰ ਕਰਨ ਦੇ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਵਿਰੋਧ ’ਚ ਕਿਸਾਨਾਂ ਨੇ ਨਿਰਮਾਣ ਅਧੀਨ ਬਿਜਲੀ ਘਰ ਦੇ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ ਸੀ। ਇਸ ਦਾ ਉਦੋਂ ਤੋਂ ਪ੍ਰਸ਼ਾਸਨ ਨੇ ਕੋਈ ਵਿਰੋਧ ਨਹੀਂ ਕੀਤਾ ਪਰ ਰਾਤ ਹੁੰਦੇ ਹੀ ਵੱਡੀ ਗਿਣਤੀ ’ਚ ਪੁਲਸ ਫੋਰਸ ਪ੍ਰਭਾਵਿਤ ਪਿੰਡਾਂ ’ਚ ਪਹੁੰਚ ਗਈ। ਇਸ ਦੌਰਾਨ ਕਈ ਕਿਸਾਨਾਂ ਦੇ ਘਰਾਂ ’ਚ ਦਾਖ਼ਲ ਹੋ ਕੇ ਪੁਲਸ ਨੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਸੋਸ਼ਲ ਮੀਡੀਆ ’ਤੇ ਕਿਸਾਨਾਂ ਨਾਲ ਕੁੱਟਮਾਰ ਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ।


author

Rakesh

Content Editor

Related News