ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਵਧੀ ਸ਼੍ਰੀਰਾਮਚਰਿਤਮਾਨਸ ਦੀ ਮੰਗ
Saturday, Jan 13, 2024 - 03:33 PM (IST)
ਨੈਸ਼ਨਲ ਡੈਸਕ- ਗੋਰਖਪੁਰ ਧਾਰਮਿਕ ਪੁਸਤਕਾਂ ਦੇ ਸਭ ਤੋਂ ਵੱਡੇ ਪ੍ਰਸ਼ਾਸਕ ਗੀਤਾ ਪ੍ਰੈੱਸ ਗੋਰਖਪੁਰ 'ਚ ਤੁਲਸੀਦਾਸ ਕ੍ਰਿਤ ਸ਼੍ਰੀਰਾਮਚਰਿਤਮਾਨਸ ਦੀ ਕਮੀ ਹੋ ਗਈ ਹੈ। ਅਯੁੱਧਿਆ 'ਚ 22 ਜਨਵਰੀ ਨੂੰ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਧਾਰਮਿਕ ਪੁਸਤਕ ਦੀ ਮੰਗ ਵਧ ਗਈ ਹੈ। ਪਿਛਲੇ 50 ਸਾਲਾਂ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਗੀਤਾ ਪ੍ਰੈੱਸ ਨੂੰ ਰਾਮਚਰਿਤਮਾਨਸ ਦੀਆਂ ਕਾਪੀਆਂ ਛਾਪਣ ਲਈ ਦਿਨ-ਰਾਤ ਪ੍ਰੈੱਸ ਚਲਾਉਣੀ ਪੈ ਰਹੀ ਹੈ।
ਗੀਤਾ ਪ੍ਰੈੱਸ ਦੇ ਪ੍ਰਬੰਧਕ ਲਾਲਮਣੀ ਤ੍ਰਿਪਾਠੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜਦੋਂ ਤੋਂ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਤਾਰੀਖ਼ ਦਾ ਐਲਾਨ ਹੋਇਆ ਹੈ, ਸੁੰਦਰ ਕੁੰਡ ਅਤੇ ਹਨੂੰਮਾਨ ਚਾਲੀਸਾ ਦੇ ਨਾਲ-ਨਾਲ ਰਾਮਚਰਿਤਮਾਨਸ ਦੀ ਮੰਗ ਵਧ ਗਈ ਹੈ। ਪਿਛਲੇ ਸਾਲਾਂ 'ਚ ਅਸੀਂ ਹਰ ਮਹੀਨੇ ਰਾਮਚਰਿਤਮਾਨਸ ਦੀ ਲਗਭਗ 75,000 ਕਾਪੀਆਂ ਪ੍ਰਕਾਸ਼ਿਤ ਕਰ ਰਹੇ ਸਨ। ਹੁਣ ਇਕ ਲੱਖ ਕਾਪੀਆਂ ਛਾਪ ਰਹੇ ਹਨ, ਇਸ ਦੇ ਬਾਵਜੂਦ ਪ੍ਰੈੱਸ 'ਚ ਕੋਈ ਸਟਾਕ ਨਹੀਂ ਬਚਿਆ ਹੈ। ਅਯੁੱਧਿਆ 'ਚ 32 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 22,107 ਕਰੋੜ ਦੇ ਪ੍ਰਾਜੈਕਟਾਂ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਕੁੱਲ 103 ਪ੍ਰਾਜੈਕਟ 'ਤੇ 30 ਤੋਂ ਵੱਧ ਏਜੰਸੀਆਂ ਕੰਮ ਕਰ ਰਹੀਆਂ ਹਨ। ਇਨ੍ਹਾਂ ਪ੍ਰਾਜੈਕਟਾਂ 'ਚ ਸ਼੍ਰੀਰਾਮ ਜਨਮ ਭੂਮੀ ਦੇ 'ਕੋਰ ਜ਼ੋਨ' ਦੀਆਂ ਯੋਜਨਾਵਾਂ ਪੂਰੀਆਂ ਹੋ ਗਈਆਂ ਹਨ। ਇੰਜੀਨੀਅਰ ਅਤੇ ਮਜ਼ਦੂਰ ਦਿਨ-ਰਾਤ ਕੰਮ ਕਰ ਰਹੇ ਹਨ। ਫਿਨਿਸ਼ਿੰਗ ਦਾ ਕੰਮ 20 ਜਨਵਰੀ ਤੱਕ ਪੂਰਾ ਹੋ ਜਾਣ ਦੀ ਉਮੀਦ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8