ਮਹਾਰਾਸ਼ਟਰ ਦੀ ਥਾਂ ਗੁਜਰਾਤ ''ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕਰੋ : ਸ਼ਿਵਸੈਨਾ

Thursday, May 28, 2020 - 02:33 AM (IST)

ਮੁੰਬਈ, 27 ਮਈ (ਭਾਸ਼ਾ) : ਸ਼ਿਵਸੈਨਾ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਅਪੀਲ ਕੀਤੀ ਕਿ ਕਿ ਸੂਬਾ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਫਟਕਾਰ ਲਗਾਉਣ। ਸ਼ਿਵਸੈਨਾ ਨੇ ਮਹਾਰਾਸ਼ਟਰ ਭਾਜਪਾ ਦੇ ਕਿਸੇ ਵੀ ਨੇਤਾ ਦਾ ਨਾਂ ਲਏ ਬਿਨਾਂ ਕਿਹਾ ਕਿ ਉਨ੍ਹਾਂ ਨੂੰ ਮਹਾਰਾਸ਼ਟਰ ਦੀ ਥਾਂ ਗੁਜਰਾਤ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕਰਨੀ ਚਾਹੀਦੀ ਹੈ। ਪਾਰਟੀ ਦੇ ਮੁੱਖਪਤਰ ਸਾਮਨਾ ਦੇ ਇਕ ਸੰਪਾਦਕੀ 'ਚ ਸ਼ਿਵਸੈਨਾ ਨੇ ਸੱਤਾਧਾਰੀ ਮਹਾਰਾਸ਼ਟਰ ਵਿਕਾਸ ਅਘਾੜੀ ਗਠਬੰਧਨ ਨੂੰ ਬਹੁਮਤ ਬਰਕਰਾਰ ਰਹਿਣ ਦਾ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਵਿਰੋਧੀ ਭਾਜਪਾ ਕੋਲ 105 ਵਿਧਾਇਕਾਂ ਦਾ ਹੀ ਸਮਰਥਨ ਹੈ। ਸੰਪਾਦਕੀ ਮੁਤਾਬਕ, ਅਸੀਂ ਉਮੀਦ ਕਰਦੇ ਹਾਂ ਕਿ ਇਹ ਅਟੁੱਟ ਰਹੇ ਪਰ ਸਰਕਾਰ ਕੋਲ 170 ਵਿਧਾਇਕਾਂ ਦਾ ਸਮਰਥਨ ਹੈ ਅਤੇ ਜੇਕਰ ਕੁੱਲ 200 ਵਿਧਾਇਕ ਉਸ ਦੇ ਸਮਰਥਨ 'ਚ ਆ ਜਾਣ ਤਾਂ ਉਹ (ਵਿਰੋਧੀ ਧਿਰ) ਸਰਕਾਰ ਨੂੰ ਦੋਸ਼ ਨਾ ਦੇਵੇ। ਸ਼ਿਵਸੈਨਾ ਨੇ ਕੋਸ਼ਿਆਰੀ ਨੂੰ ਇਕ ਸੰਤ-ਮਹਾਤਮਾ ਕਰਾਰ ਦਿੰਦੇ ਹੋਏ ਕਿਹਾ ਕਿ ਰਾਜਪਲਾਨ ਨੂੰ ਚਾਹੀਦਾ ਹੈ ਕਿ ਉਨ੍ਹਾਂ ਲੋਕਾਂ ਨੂੰ ਫਟਕਾਰ ਲਗਾਉਣ ਜੋ ਉਨ੍ਹਾਂ ਦੀਆਂ ਸ਼ੱਕਤੀਆਂ ਦੇ ਸਹਾਰੇ ਸਰਕਾਰ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਸ਼ਿਵਸੈਨਾ ਨੇ ਮਹਾਰਾਸ਼ਟਰ ਭਾਜਪਾ ਦੇ ਕਿਸੇ ਵੀ ਨੇਤਾ ਦਾ ਨਾਂ ਲਏ ਬਿਨਾਂ ਕਿਹਾ ਕਿ ਉਨ੍ਹਾਂ ਨੂੰ ਮਹਾਰਾਸ਼ਟਰ ਦੀ ਥਾਂ ਗੁਜਰਾਤ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕਰਨੀ ਚਾਹੀਦੀ ਹੈ।
ਸਪੀਕਰ ਬੋਲੇ-ਊਧਵ ਠਾਕਰੇ ਸਰਕਾਰ ਨੂੰ ਨਹੀਂ ਕੋਈ ਖਤਰਾ
ਮਹਾਰਾਸ਼ਟਰ ਵਿਧਾਨਸਭਾ ਦੇ ਸਪੀਕਰ ਨਾਨਾ ਪਟੋਲੇ ਨੇ ਕਿਹਾ ਕਿ ਸੂਬੇ 'ਚ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਐਮਰਜੈਂਸੀ ਨਹੀਂ ਹੈ ਅਤੇ ਨਾ ਹੀ ਮੌਜੂਦਾ ਸਰਕਾਰ ਨੂੰ ਕੋਈ ਖਤਰਾ ਹੈ। ਮੀਡੀਆ 'ਚ ਜੋ ਕੁਝ ਵੀ ਮਹਾਰਾਸ਼ਟਰ ਦੀ ਸਿਆਸਤ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ, ਅਜਿਹਾ ਕੁਝ ਵੀਂ ਨਹੀਂ ਹੈ। 


Gurdeep Singh

Content Editor

Related News