ਮਹਾਰਾਸ਼ਟਰ ''ਚ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਨੇ ਵਧਾਈ ਚਿੰਤਾ, ਹੁਣ ਤੱਕ ਮਿਲੇ 66 ਮਾਮਲੇ, 5 ਦੀ ਮੌਤ

Sunday, Aug 15, 2021 - 04:22 AM (IST)

ਮਹਾਰਾਸ਼ਟਰ ''ਚ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਨੇ ਵਧਾਈ ਚਿੰਤਾ, ਹੁਣ ਤੱਕ ਮਿਲੇ 66 ਮਾਮਲੇ, 5 ਦੀ ਮੌਤ

ਮੁੰਬਈ - ਜਦੋਂ ਤੋਂ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ ਭਾਰਤ ਵਿੱਚ ਮਹਾਰਾਸ਼ਟਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਹਿਣ ਵਾਲਾ ਸੂਬਾ ਰਿਹਾ ਹੈ। ਹਾਲਾਂਕਿ, ਹੁਣ ਰਾਜ ਵਿੱਚ ਕੋਰੋਨਾ ਦੇ ਰੋਜ਼ਾਨਾ ਦੇ ਮਾਮਲੇ ਕਾਫ਼ੀ ਘੱਟ ਹੋ ਗਏ ਹਨ ਪਰ ਡੈਲਟਾ ਪਲੱਸ ਵੇਰੀਐਂਟ ਦਾ ਖ਼ਤਰਾ ਵਧਦਾ ਜਾ ਰਿਹਾ ਹੈ।

ਮਹਾਰਾਸ਼ਟਰ ਵਿੱਚ ਹੁਣ ਤੱਕ ਡੈਲਟਾ ਪਲੱਸ ਵੇਰੀਐਂਟ ਦੇ 66 ਮਰੀਜ਼ ਮਿਲ ਚੁੱਕੇ ਹਨ, ਜਿਸ ਵਿਚੋਂ 61 ਦਾ ਇਲਾਜ ਹੋ ਚੁੱਕਿਆ ਹੈ ਅਤੇ ਉਹ ਠੀਕ ਹੋ ਗਏ ਹਨ। ਉਥੇ ਹੀ, ਪੰਜ ਮਰੀਜ਼ਾਂ ਦੀ ਜਾਨ ਚੱਲੀ ਗਈ। ਇਨ੍ਹਾਂ ਮਰੀਜ਼ਾਂ ਨੂੰ ਕਈ ਹੋਰ ਬੀਮਾਰੀਆਂ ਵੀ ਸਨ। ਨੈਸ਼ਨਲ ਵਾਇਰੋਲੋਜੀ ਲੈਬਾਰਟਰੀ ਨੇ ਠਾਣੇ ਜ਼ਿਲ੍ਹੇ ਵਿੱਚ ਅੱਜ 1 ਡੈਲਟਾ ਪਲੱਸ ਮਰੀਜ਼ ਦੀ ਸੂਚਨਾ ਦਿੱਤੀ ਹੈ। ਇਸ ਤੋਂ ਬਾਅਦ ਇਹ ਗਿਣਤੀ ਵਧਕੇ 66 ਹੋਈ।

ਇਹ ਵੀ ਪੜ੍ਹੋ - 75ਵਾਂ ਆਜ਼ਾਦੀ ਦਿਵਸ: PM ਮੋਦੀ ਲਹਿਰਾਉਣਗੇ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਹੋਵੇਗੀ ਫੁੱਲਾਂ ਦੀ ਵਰਖਾ

ਠਾਣੇ ਜ਼ਿਲ੍ਹੇ ਦੀ 50 ਸਾਲਾ ਮਹਿਲਾ ਵਿੱਚ 22 ਜੁਲਾਈ ਨੂੰ ਕੋਰੋਨਾ ਦੇ ਹਲਕੇ ਲੱਛਣ ਵਿਖਾਈ ਦਿੱਤੇ ਸਨ। ਉਸ ਸਮੇਂ ਮਹਿਲਾ ਨੇ ਇਲਾਜ ਕਰਵਾਇਆ ਸੀ। ਮਹਾਰਾਸ਼ਟਰ ਵਿੱਚ 80 ਫੀਸਦੀ ਤੋਂ ਜ਼ਿਆਦਾ ਸੈਂਪਲਾਂ ਵਿੱਚ ਇਸ ਜੈਨੇਟਿਕ ਸੀਕਵੈਂਸਿੰਗ ਟੈਸਟ ਤੋਂ ਡੈਲਟਾ ਵੇਰੀਐਂਟ ਪਾਏ ਗਏ ਸਨ। ਸਰਵੇਖਣ ਵਿੱਚ ਹੁਣ ਤੱਕ ਸੂਬੇ ਵਿੱਚ 66 ਡੈਲਟਾ ਪਲੱਸ ਵੇਰੀਐਂਟ ਦੀ ਪਛਾਣ ਕੀਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News