ਬੈਂਗਲੁਰੂ ’ਚ ਕੰਝਾਵਲਾ ਵਰਗਾ ਮਾਮਲਾ : ਡਿਲਿਵਰੀ ਬੁਆਏ ਨੂੰ 100 ਮੀਟਰ ਤੱਕ ਘਸੀਟਦੀ ਲੈ ਗਈ ਕਾਰ, ਮੌਤ

06/20/2023 12:03:47 PM

ਬੈਂਗਲੁਰੂ (ਏਜੰਸੀ)- ਇੱਥੇ ਦਿੱਲੀ ਦੇ ਕੰਝਾਵਲਾ ਵਰਗਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਰਾਜਰਾਜੇਸ਼ਵਰੀ ਨਗਰ ਮੈਟਰੋ ਸਟੇਸ਼ਨ ਦੇ ਕੋਲ ਇਕ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਨੂੰ 100 ਮੀਟਰ ਤੱਕ ਘਸੀਟਦੀ ਹੋਏ ਲੈ ਗਈ, ਜਿਸ ਨਾਲ ਇਕ ਡਿਲਿਵਰੀ ਬੁਆਏ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੈਸੂਰ ਜ਼ਿਲ੍ਹੇ ਦੇ ਐੱਚ.ਡੀ. ਕੋਟੇ ਦੇ ਨਿਵਾਸੀ ਪ੍ਰਸੰਨਾ ਕੁਮਾਰ ਦੇ ਰੂਪ ’ਚ ਹੋਈ ਹੈ। ਉਹ ਇਕ ਫੂਡ ਡਲਿਵਰੀ ਐਪ ਲਈ ਡਲਿਵਰੀ ਬੁਆਏ ਵਜੋਂ ਕੰਮ ਕਰਦਾ ਸੀ। ਟੱਕਰ ਮਾਰਨ ਵਾਲੇ ਵਿਨਾਇਕ ਨਾਂ ਦੇ ਵਿਅਕਤੀ ਨੂੰ ਲੋਕਾਂ ਨੇ ਖੂਬ ਕੁਟਾਪਾ ਚਾੜ੍ਹਿਆ ਅਤੇ ਫਿਰ ਪੁਲਸ ਦੇ ਹਵਾਲੇ ਕਰ ਦਿੱਤਾ।

ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਮੁਲਜ਼ਮ ਵਿਨਾਇਕ ਇਕ ਕਾਰ ਸ਼ੋਅ-ਰੂਮ ’ਚ ਸੇਲਸ ਐਗ਼ਜੀਕਿਊਟਿਵ ਦੇ ਤੌਰ ’ਤੇ ਕੰਮ ਕਰਦਾ ਹੈ। ਉਸ ਨੂੰ ਇੰਸੈਂਟਿਵ ਮਿਲਿਆ ਸੀ, ਜਿਸ ਤੋਂ ਬਾਅਦ ਉਸ ਨੇ ਆਪਣੇ ਦੋਸਤਾਂ ਨਾਲ ਪਾਰਟੀ ਕੀਤੀ। 3 ਕੁੜੀਆਂ ਸਮੇਤ ਉਸ ਦੇ ਦੋਸਤ ਨਸ਼ੇ ਦੀ ਹਾਲਤ ’ਚ ਕਾਰ ’ਚ ਸਫ਼ਰ ਕਰ ਰਹੇ ਸਨ। ਉਹ ਆਪਣੇ ਇਕ ਦੋਸਤ ਨੂੰ ਰਾਜਰਾਜੇਸ਼ਵਰੀ ਨਗਰ ਸਥਿਤ ਘਰ ਛੱਡਣ ਜਾ ਰਿਹਾ ਸੀ ਕਿ ਇਸ ਦੌਰਾਨ ਕਾਰ ਬਾਈਕ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਮੁਲਜ਼ਮਾਂ ਨੇ ਵਾਹਨ ਨਹੀਂ ਰੋਕਿਆ। ਉਹ ਪ੍ਰਸੰਨਾ ਨੂੰ 100 ਮੀਟਰ ਤੱਕ ਘਸੀਟਦੇ ਹੋਏ ਲੈ ਗਏ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬਾਅਦ ’ਚ ਮੁਲਜ਼ਮਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਹਾਦਸੇ ਨੂੰ ਵੇਖ ਕੇ ਲੋਕਾਂ ਨੇ ਇਕ ਕਿਲੋਮੀਟਰ ਤੱਕ ਕਾਰ ਦਾ ਪਿੱਛਾ ਕੀਤਾ ਅਤੇ ਵਿਨਾਇਕ ਨੂੰ ਫੜ ਲਿਆ, ਜਦੋਂ ਕਿ 3 ਕੁੜੀਆਂ ਅਤੇ ਇਕ ਮੁੰਡਾ ਮੌਕੇ ਤੋਂ ਫਰਾਰ ਹੋਣ ’ਚ ਸਫ਼ਲ ਰਹੇ।


DIsha

Content Editor

Related News