ਦਿੱਲੀ ਦੀ 'ਰਾਜਕੁਮਾਰੀ' ਨੇ ਰਾਹੁਲ ਗਾਂਧੀ ਦੇ ਨਾਂ ਕਰ ਦਿੱਤਾ ਆਪਣਾ 4 ਮੰਜ਼ਿਲਾ ਘਰ

Sunday, Apr 02, 2023 - 10:21 AM (IST)

ਦਿੱਲੀ ਦੀ 'ਰਾਜਕੁਮਾਰੀ' ਨੇ ਰਾਹੁਲ ਗਾਂਧੀ ਦੇ ਨਾਂ ਕਰ ਦਿੱਤਾ ਆਪਣਾ 4 ਮੰਜ਼ਿਲਾ ਘਰ

ਨਵੀਂ ਦਿੱਲੀ- ਲੋਕ ਸਭਾ ਦੀ ਮੈਂਬਰਸ਼ਿਪ ਗੁਆਉਣ ਤੋਂ ਬਾਅਦ ਰਾਹੁਲ ਗਾਂਧੀ ਨੂੰ ਹੁਣ ਆਪਣਾ ਸਰਕਾਰੀ ਬੰਗਲਾ ਖਾਲੀ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਬੰਗਲਾ ਖਾਲੀ ਕਰਨ ਲਈ 22 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਦੌਰਾਨ ਦਿੱਲੀ ਦੀ ਰਾਜਕੁਮਾਰੀ ਗੁਪਤਾ ਨਾਂ ਦੀ ਇਕ ਔਰਤ ਨੇ ਆਪਣਾ ਚਾਰ ਮੰਜ਼ਿਲਾ ਘਰ ਰਾਹੁਲ ਗਾਂਧੀ ਦੇ ਨਾਂ ’ਤੇ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਦਿੱਲੀ ਹਵਾਈ ਅੱਡੇ 'ਤੇ ਐਮਰਜੈਂਸੀ ਦਾ ਐਲਾਨ, ਇਸ ਕਾਰਨ ਲਿਆ ਗਿਆ ਫ਼ੈਸਲਾ

4 ਮੰਜ਼ਿਲਾ ਘਰ ਕੀਤਾ ਰਾਹੁਲ ਗਾਂਧੀ ਦੇ ਨਾਂ

‘ਕਾਂਗਰਸ ਸੇਵਾ ਦਲ’ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਕ ਜਾਣਕਾਰੀ ਸਾਂਝੀ ਕੀਤੀ ਗਈ। ਟਵੀਟ ਕਰ ਕੇ ਦੱਸਿਆ ਗਿਆ ਕਿ ਦਿੱਲੀ ਕਾਂਗਰਸ ਸੇਵਾ ਦਲ ਦੀ ਮਹਿਲਾ ਵਿੰਗ ਦੀ ਮੁਖੀ ਰਾਜਕੁਮਾਰੀ ਗੁਪਤਾ ਨੇ ਰਾਹੁਲ ਗਾਂਧੀ ਨੂੰ ਮੰਗੋਲਪੁਰੀ ਵਿਚ ਆਪਣਾ ਚਾਰ ਮੰਜ਼ਿਲਾ ਘਰ ਦੇ ਦਿੱਤਾ ਹੈ। ਇਹ ਘਰ ਉਨ੍ਹਾਂ ਨੂੰ ਇੰਦਰਾ ਗਾਂਧੀ ਦੇ ਸਮੇਂ ਮਿਲਿਆ ਸੀ। ਰਾਜਕੁਮਾਰੀ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਜਾਵਾਂਗੀ ਤਾਂ ਜੋ ਉਹ ਇਸ ਨੂੰ ਸਵੀਕਾਰ ਕਰ ਲੈਣ। ਉਨ੍ਹਾਂ ਕਿਹਾ ਕਿ ਮੇਰੇ ਕੋਲ ਚਾਰ ਮੰਜ਼ਿਲਾਂ ਘਰ ਹੈ, ਸਾਡੀ ਕਾਲੋਨੀ ਰਾਹੁਲ ਦੀ ਦਾਦੀ ਇੰਦਰਾ ਗਾਂਧੀ ਵਲੋਂ ਸਥਾਪਿਤ ਕੀਤੀ ਗਈ ਸੀ।

ਇਹ ਵੀ ਪੜ੍ਹੋ- ਕੇਦਾਰਨਾਥ, ਬਦਰੀਨਾਥ 'ਚ ਭਾਰੀ ਬਰਫ਼ਬਾਰੀ ਜਾਰੀ, ਯਾਤਰਾ ਦੀਆਂ ਤਿਆਰੀਆਂ 'ਤੇ ਲੱਗੀ 'ਬਰੇਕ'

 

ਮੋਦੀ ਜੀ ਰਾਹੁਲ ਜੀ ਨੂੰ ਘਰੋਂ ਤਾਂ ਕੱਢ ਸਕਦੇ ਹਨ ਪਰ ਲੋਕਾਂ ਦੇ ਦਿਲਾਂ ’ਚੋਂ ਨਹੀਂ

ਰਾਜਕੁਮਾਰੀ ਨੇ ਕਿਹਾ ਕਿ ਭਾਜਪਾ ਰਾਹੁਲ 'ਤੇ ਗਲਤ ਦੋਸ਼ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਰਾਜਕੁਮਾਰੀ ਗੁਪਤਾ ਨੇ ਕਿਹਾ ਕਿ ਮੋਦੀ ਜੀ ਰਾਹੁਲ ਜੀ ਨੂੰ ਘਰੋਂ ਤਾਂ ਕੱਢ ਸਕਦੇ ਹਨ ਪਰ ਲੋਕਾਂ ਦੇ ਦਿਲਾਂ ’ਚੋਂ ਨਹੀਂ। ਰਾਹੁਲ ਗਾਂਧੀ ਨੂੰ ਸੂਰਤ ਦੀ ਇਕ ਅਦਾਲਤ ਵਲੋਂ ਦੋਸ਼ੀ ਠਹਿਰਾਇਆ ਗਿਆ। ਜਿਸ ਤੋਂ ਬਾਅਦ ਰਾਹੁਲ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਏ ਜਾਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿਚ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ।

ਇਹ ਵੀ ਪੜ੍ਹੋ- ਕਾਸ਼ਵੀ ਨੇ ਰਚਿਆ ਇਤਿਹਾਸ, 9 ਸਾਲ ਦੀ ਉਮਰ 'ਚ ਪਾਸ ਕੀਤੀ 8 ਜਮਾਤ


author

Tanu

Content Editor

Related News