ਕੇਜਰੀਵਾਲ ਸਰਕਾਰ ਨੇ ਲਾਂਚ ਕੀਤੀ ਨੌਜਵਾਨਾਂ ਨੂੰ ਰਾਹਤ ਦੇਣ ਵਾਲੀ ਸਟਾਰਟਅਪ ਪਾਲਿਸੀ

05/06/2022 11:08:56 AM

ਨਵੀਂ ਦਿੱਲੀ– ਦਿੱਲੀ ਹੁਣ ਦੁਨੀਆ ’ਚ ਸਟਾਰਟਅਪ ਦਾ ਹੱਬ ਬਣੇਗੀ। ਕੇਜਰੀਵਾਲ ਸਰਕਾਰ ਨੇ ਅੱਜ ਆਪਣੀ ਅਨੋਖੀ ਸਟਾਰਟਅਪ ਪਾਲਿਸੀ ਨੂੰ ਲਾਂਚ ਕਰ ਦਿੱਤਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਿਜ਼ਨੈੱਸ ਬਲਾਸਟਰਸ ਪ੍ਰੋਗਰਾਮ ਅਤੇ ਇੰਟਰਪ੍ਰਨਿਓਰਸ਼ਿਪ ਕਲਾਸਿਜ਼ ਹੁਣ ਕਾਲਜਾਂ ’ਚ ਵੀ ਸ਼ੁਰੂ ਕੀਤੀਆਂ ਜਾਣਗੀਆਂ। ਕਾਲਜ ਦੀ ਪੜ੍ਹਾਈ ਕਰਦੇ ਹੋਏ ਬੱਚੇ ਬਿਜ਼ਨੈੱਸ ਆਈਡੀਆਜ਼ ਤਿਆਰ ਕਰ ਸਕਣਗੇ ਅਤੇ ਸਰਕਾਰ ਉਨ੍ਹਾਂ ਦੀ ਪੂਰੀ ਤਰ੍ਹਾਂ ਮਦਦ ਕਰੇਗੀ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਕਾਲਜਾਂ ’ਚ ਪੜ੍ਹਣ ਵਾਲਾ ਕੋਈ ਬੱਚਾ ਜੇਕਰ ਸਟਾਰਟਅਪ ਕਰਨਾ ਚਾਹੁੰਦਾ ਹੈ, ਤਾਂ ਉਹ ਇਕ ਤੋਂ ਦੋ ਸਾਲ ਤੱਕ ਦੀ ਛੁੱਟੀ ਵੀ ਲੈ ਸਕੇਗਾ। ਇਕ ਟਾਸਕ ਫੋਰਸ ਬਣਾਈ ਜਾਵੇਗੀ, ਜਿੱਥੇ ਸਟਾਰਟਅਪ ਪਾਲਿਸੀ ’ਚ ਰਜਿਸਟਰ ਕਰਨ ਲਈ ਅਪਲਾਈ ਕਰਨਾ ਹੋਵੇਗਾ। ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ’ਚ ਦਿੱਲੀ ਦੇ ਨੌਜਵਾਨ ਇਕ ਯੂਨੀਕਾਰਨ ਬਣਾਉਣਗੇ। ਦਿੱਲੀ ਤੋਂ ਵੱਡੀਆਂ-ਵੱਡੀਆਂ ਕੰਪਨੀਆਂ ਨਿਕਲਣਗੀਆਂ ਅਤੇ ਖੂਬ ਤਰੱਕੀ ਕਰਾਂਗੇ। ਮੰਤਰੀਮੰਡਲ ਬੈਠਕ ’ਚ ਅੱਜ ਉਦਯੋਗ ਵਿਭਾਗ ਵੱਲੋਂ ਰੱਖੇ ਦਿੱਲੀ ਸਟਾਰਟਅਪ ਪਾਲਿਸੀ-2021 ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ।


Rakesh

Content Editor

Related News