ਦਿੱਲੀ ਦੇ ਪਾਣੀ 'ਚ ਘੁਲ਼ ਰਿਹੈ ਜ਼ਹਿਰ, ਯਮੁਨਾ ਨਦੀ 'ਚ ਦਿਸੀ ਜ਼ਹਿਰੀਲੇ ਝੱਗ ਦੀ ਮੋਟੀ ਪਰਤ

Tuesday, Feb 23, 2021 - 05:32 PM (IST)

ਨਵੀਂ ਦਿੱਲੀ- ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਪ੍ਰਦੂਸ਼ਣ ਕਿਸ ਤਰ੍ਹਾਂ ਆਪਣੀ ਲਪੇਟ 'ਚ ਲੈ ਰਿਹਾ ਹੈ, ਇਸ ਦਾ ਤਾਜ਼ਾ ਉਦਾਹਰਣ ਅੱਜ ਦੇਖਣ ਨੂੰ ਮਿਲਿਆ। ਯਮੁਨਾ ਨਦੀ 'ਚ ਅੱਜ ਪਾਣੀ ਦੀ ਜਗ੍ਹਾ ਚਾਰੇ ਪਾਸੇ ਜ਼ਹਿਰੀਲੀ ਸਫੇਦ ਝੱਗ ਦਿਖਾਈ ਦਿੱਤੀ। ਦੂਰ ਤੋਂ ਹੀ ਦੇਖਣ 'ਤੇ ਇਹ ਝੱਗ ਇਸ ਤਰ੍ਹਾਂ ਲੱਗ ਰਹੀ ਹੈ, ਜਿਵੇਂ ਯਮੁਨਾ 'ਚ ਸਫ਼ੇਦ ਬਰਫ਼ ਦੀ ਚਾਦਰ ਵਿਛੀ ਹੋਈ ਹੈ।

ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਵੀਡੀਓ 'ਚ ਯਮੁਨਾ ਨਦੀ 'ਚ ਜ਼ਹਿਰੀਲੇ ਝੱਗ ਦੀ ਮੋਟੀ ਪਰਤ ਸਾਫ਼ ਦਿਖਾਈ ਦੇ ਰਹੀ ਹੈ। ਮਾਹਰਾਂ ਅਨੁਸਾਰ, ਯਮੁਨਾ ਨਦੀ 'ਚ ਇਸ ਗੰਦਗੀ ਭਰੀ ਝੱਗ ਕਾਰਨ ਬੀਮਾਰੀ ਫੈਲਣ ਦਾ ਖ਼ਤਰਾ ਵੱਧ ਸਕਦਾ ਹੈ। ਖ਼ਾਸ ਕਰ ਕੇ ਜੋ ਲੋਕ ਯਮੁਨਾ ਦੇ ਪਾਣੀ ਦੀ ਵਰਤੋਂ ਨਹਾਉਣ ਲਈ ਕਰਦੇ ਹਨ, ਉਨ੍ਹਾਂ ਨੂੰ ਇਸ ਤੋ ਖ਼ਤਰਾ ਹੈ।

PunjabKesariਮਾਹਰਾਂ ਨੇ ਸਰਫ਼ ਨੂੰ ਇਸ ਪ੍ਰਦੂਸ਼ਣ ਦੇ ਵੱਡੇ ਕਾਰਨਾਂ 'ਚੋਂ ਇਕ ਦੱਸਿਆ ਹੈ। ਜ਼ਿਆਦਾਤਰ ਸਰਫ਼ ਬਣਾਉਣ ਵਾਲੀਆਂ ਕੰਪਨੀਆਂ ਕੋਲ ਆਈ.ਐੱਸ.ਓ. ਯਾਨੀ ਅੰਤਰਰਾਸ਼ਟਰੀ ਮਾਨਕੀਕਰਨ ਸੰਗਠਨ ਦਾ ਪ੍ਰਮਾਣ ਪੱਤਰ ਨਹੀਂ ਹੈ, ਜਿਸ ਨੇ ਇਸ ਰਸਾਇਣਕ ਪਦਾਰਥ ਫਾਸਫੇਟ ਦੀ ਮਾਤਰਾ ਤੈਅ ਕਰ ਰੱਖੀ ਹੈ। ਫਾਸਫੇਟ ਦੀ ਜ਼ਿਆਦਾ ਮਾਤਰਾ ਵਾਲਾ ਗੰਦਾ ਪਾਣੀ ਨਾਲਿਆਂ ਰਾਹੀਂ ਨਦੀ 'ਚ ਪਹੁੰਚਦਾ ਹੈ। ਉੱਥੇ ਹੀ ਇਕ ਅਧਿਕਾਰੀ ਨੇ ਦੱਸਿਆ ਸੀ ਕਿ ਦਿੱਲੀ ਦੀਆਂ ਗੈਰ-ਕਾਨੂੰਨੀ ਕਾਲੋਨੀਆਂ 'ਚ ਰਹਿਣ ਵਾਲੇ 2.3 ਲੱਖ ਲੋਕਾਂ ਨੇ ਸੀਵਰੇਜ਼ ਦਾ ਕਨੈਕਸ਼ਨ ਨਹੀਂ ਲਿਆ ਹੈ, ਜਿਸ ਕਾਰਨ ਨਦੀ 'ਚ ਪ੍ਰਦੂਸ਼ਕ ਤੱਤ ਜਾ ਰਹੇ ਹਨ।

PunjabKesari


DIsha

Content Editor

Related News