ਹਿੰਸਾਗ੍ਰਸਤ ਇਲਾਕਿਆਂ ਦਾ ਫਿਰ ਜਾਇਜ਼ਾ ਲੈਣ ਪਹੁੰਚੇ NSA ਡੋਭਾਲ

02/26/2020 6:40:51 PM

ਨਵੀਂ ਦਿੱਲੀ—ਨਾਗਰਿਕ ਸੋਧ ਕਾਨੂੰਨ ਨੂੰ ਲੈ ਕੇ ਦਿੱਲੀ 'ਚ ਸ਼ੁਰੂ ਹੋਈ ਹਿੰਸਾ ਨੇ ਭਿਆਨਕ ਰੂਪ ਧਾਰ ਲਿਆ ਹੈ। ਇਸ ਹਿੰਸਾ ਨੂੰ ਰੋਕਣ ਦੀ ਜ਼ਿੰਮੇਵਾਰੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਡੋਭਾਲ ਅੱਜ ਭਾਵ ਬੁੱਧਵਾਰ ਇਕ ਵਾਰ ਫਿਰ ਤੋਂ ਨਾਰਥ ਈਸਟ ਦਿੱਲੀ ਦੇ ਸੀਲਮਪੁਰ ਇਲਾਕੇ 'ਚ ਡੀ.ਸੀ.ਪੀ ਦਫਤਰ ਪਹੁੰਚੇ। ਇੱਥੇ ਡੋਭਾਲ ਨੇ ਫਿਰ ਹਿੰਸਗ੍ਰਸਤ ਇਲਾਕਿਆਂ ਦਾ ਦੌਰਾ ਕੀਤਾ। ਅੱਜ ਡੋਭਾਲ ਨੇ ਮੌਜਪੁਰ, ਜਾਫਰਾਬਾਦ ਦਾ ਦੌਰਾ ਕੀਤਾ। ਇਸ ਤੋਂ ਪਹਿਲਾਂ ਵੀ ਜਾਫਰਾਬਾਦ, ਸੀਲਮਪੁਰ ਸਮੇਤ ਨਾਰਥ ਈਸਟ ਦਿੱਲੀ ਦੇ ਕਈ ਇਲਾਕਿਆਂ 'ਚ ਡੋਭਾਲ ਨੇ ਦੌਰਾ ਕਰ ਚੁੱਕੇ ਹਨ। ਮਾਹਰਾਂ ਨੇ ਦੱਸਿਆ ਹੈ ਕਿ ਐੱਨ.ਐੱਸ.ਏ ਅਜੀਤ ਡੋਭਾਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਬਨਿਟ ਨੂੰ ਹਾਲਾਤਾਂ ਦਾ ਬਿਓਰਾ ਦੇਣਗੇ।

ਜ਼ਿਕਰਯੋਗ ਹੈ ਕਿ ਉੱਤਰ ਪੂਰਬੀ ਦਿੱਲੀ 'ਚ ਤਿੰਨ ਦਿਨ ਪਹਿਲਾਂ ਸ਼ੁਰੂ ਹੋਈ ਫਿਰਕੂ ਦੰਗਿਆਂ 'ਚ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।


Iqbalkaur

Content Editor

Related News