ਦਿੱਲੀ ਹਿੰਸਾ: ਅੰਕਿਤ ਸ਼ਰਮਾ ਦੀ ਪੋਸਟਮਾਰਟਮ ਰਿਪੋਰਟ ''ਚ ਹੋਇਆ ਵੱਡਾ ਖੁਲਾਸਾ

Friday, Feb 28, 2020 - 09:16 AM (IST)

ਦਿੱਲੀ ਹਿੰਸਾ: ਅੰਕਿਤ ਸ਼ਰਮਾ ਦੀ ਪੋਸਟਮਾਰਟਮ ਰਿਪੋਰਟ ''ਚ ਹੋਇਆ ਵੱਡਾ ਖੁਲਾਸਾ

ਨਵੀਂ ਦਿੱਲੀ—ਉੱਤਰ ਪੂਰਬੀ ਦਿੱਲੀ 'ਚ ਭੜਕੀ ਹਿੰਸਾ 'ਚ ਮਾਰੇ ਗਏ ਇੰਟੈਲੀਜੈਂਸ ਬਿਊਰੋ (ਆਈ.ਬੀ) ਦੇ ਅਧਿਕਾਰੀ ਅੰਕਿਤ ਸ਼ਰਮਾ ਦੀ ਹੱਤਿਆ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ। ਪੋਸਟ ਮਾਰਟਮ ਦੀ ਰਿਪੋਰਟ 'ਚ ਅੰਕਿਤ ਸ਼ਰਮਾ ਦੇ ਸਰੀਰ 'ਤੇ ਚਾਕੂ ਦੇ ਨਿਸ਼ਾਨ ਹੋਣ ਦਾ ਖੁਲਾਸਾ ਹੋਇਆ ਹੈ। ਅੰਕਿਤ ਸ਼ਰਮਾ ਦੇ ਪੇਟ ਅਤੇ ਸੀਨੇ ਤੋਂ ਇਲਾਵਾ ਪੂਰੇ ਸਰੀਰ 'ਤੇ ਚਾਕੂ ਦੇ ਕਈ ਨਿਸ਼ਾਨ ਮਿਲੇ ਹਨ। ਉਸ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਹੈ। ਅੰਕਿਤ ਸ਼ਰਮਾ ਦੀ ਹੱਤਿਆ ਦਾ ਦੋਸ਼ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ 'ਤੇ ਹੈ। ਵੀਰਵਾਰ ਨੂੰ ਉਨ੍ਹਾਂ ਖਿਲਾਫ ਹੱਤਿਆ, ਅੱਗ ਲਗਾਉਣ ਅਤੇ ਹਿੰਸਾ ਫੈਲਾਉਣ ਸਬੰਧੀ ਕੇਸ ਵੀ ਦਰਜ ਕੀਤੇ ਗਏ ਹਨ।

ਦੱਸਣਯੋਗ ਹੈ ਕਿ ਅੰਕਿਤ ਸ਼ਰਮਾ ਦੇ ਪਰਿਵਾਰ ਨੇ ਤਾਹਿਰ ਹੁਸੈਨ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਪਰਿਵਾਰ ਮੁਤਾਬਕ ਅਚਾਨਕ ਬਾਹਰੋ ਗੁਆਂਢ 'ਚ ਰਹਿਣ ਵਾਲੇ ਇਕ ਪਰਿਵਾਰ ਦੀ ਮਦਦ ਦੇ ਲਈ ਗੁਹਾਰ ਸੁਣਾਈ ਦਿੱਤੀ। ਗੁਹਾਰ ਸੁਣ ਕੇ ਅੰਕਿਤ ਮਦਦ ਲਈ ਬਾਹਰ ਆਇਆ। ਇਸ ਦੌਰਾਨ ਅੰਕਿਤ ਦੀ ਮਾਂ ਨੇ ਉਸ ਨੂੰ ਰੋਕਿਆ ਪਰ ਉਸ ਨੇ ਮਾਂ ਦੀ ਗੱਲ ਨਹੀਂ ਸੁਣੀ। ਉਸ ਸਮੇਂ ਤੋਂ ਅੰਕਿਤ ਘਰੋਂ ਨਿਕਲਿਆ ਪਰ ਫਿਰ ਵਾਪਸ ਨਹੀਂ ਆਇਆ ਅਤੇ ਫਿਰ ਉਸ ਦੀ ਲਾਸ਼ ਨਾਲੇ 'ਚ ਮਿਲੀ।


author

Iqbalkaur

Content Editor

Related News