ਅੱਡਾ ਅੱਚਲ ਸਾਹਿਬ ਦੇ ਨਜ਼ਦੀਕ ਵੱਡਾ ਹਾਦਸਾ, ਆਹਮੋ-ਸਾਹਮਣੇ ਟੱਕਰ 'ਚ ਦੋ ਦੀ ਮੌਤ

Sunday, Mar 08, 2026 - 12:52 PM (IST)

ਅੱਡਾ ਅੱਚਲ ਸਾਹਿਬ ਦੇ ਨਜ਼ਦੀਕ ਵੱਡਾ ਹਾਦਸਾ, ਆਹਮੋ-ਸਾਹਮਣੇ ਟੱਕਰ 'ਚ ਦੋ ਦੀ ਮੌਤ

ਸ੍ਰੀ ਅੱਚਲ ਸਾਹਿਬ (ਗੋਰਾ ਚਾਹਲ) : ਥਾਣਾ ਰੰਗੜ ਨੰਗਲ ਦੇ ਅਧੀਨ ਪੈਂਦੇ ਠਾਕੁਰ ਢਾਬੇ ਕੋਲ ਬੋਲੈਰੋ ਗੱਡੀ ਅਤੇ ਛੋਟੇ ਹਾਥੀ ਦੀ ਟੱਕਰ ਵਿਚ ਦੋ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਥਾਣਾ ਰੰਗੜ ਨੰਗਲ ਦੇ ਏ.ਐੱਸ.ਆਈ ਸੰਦੀਪ ਸਿੰਘ ਨੇ ਦੱਸਿਆ ਕਿ ਕਰੀਬ ਸ਼ਾਮ 7:30 ਬੋਲੈਰੋ ਗੱਡੀ ਸਵਾਰ ਮਹਿਤਾ ਸਾਈਡ ਤੋਂ ਬਟਾਲਾ ਨੂੰ ਜਾ ਰਿਹਾ ਸੀ ਅਤੇ ਛੋਟੇ ਹਾਥੀ ਵਾਲਾ ਬਟਾਲਾ ਤੋਂ ਵਾਪਸ ਆਪਣੇ ਰੰਗੜ ਨੰਗਲ ਨੂੰ ਜਾ ਰਿਹਾ ਸੀ। ਠਾਕੁਰ ਢਾਬੇ ਕੋਲ ਦੋਵਾਂ ਦੀ ਟੱਕਰ ਹੋ ਗਈ। ਇਸ ਵਿਚ ਜ਼ਖਮੀਆਂ ਨੂੰ ਤੁਰੰਤ ਬਟਾਲਾ ਦੇ ਹਸਪਤਾਲ ਇਲਾਜ ਲਈ ਭੇਜਿਆ ਗਿਆ, ਜਿੱਥੋਂ ਡਾਕਟਰਾਂ ਨੇ ਹਾਲਤ ਨੂੰ ਦੇਖਦਿਆਂ ਹੋਇਆ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ। 

ਇਹ ਵੀ ਪੜ੍ਹੋ : ਵਿਦੇਸ਼ ਭੱਜਿਆ ਅੰਮ੍ਰਿਤਪਾਲ ਸਿੰਘ ਆਖਿਰ ਗ੍ਰਿਫ਼ਤਾਰ

ਜਿੱਥੇ ਜਾ ਕੇ ਛੋਟਾ ਹਾਥੀ ਸਵਾਰ ਪ੍ਰਤਾਪ ਸਿੰਘ ਰਾਣਾ ਪੁੱਤਰ ਸੁਰਜੀਤ ਸਿੰਘ ਵਾਸੀ ਰੰਗੜ ਨੰਗਲ ਦੀ ਮੌਤ ਹੋ ਗਈ ਅਤੇ ਅੱਜ ਸਵੇਰ ਬੋਲੈਰੋ ਗੱਡੀ ਸਵਾਰ ਰਿਪੂਦਮਨ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਮਸਾਣੀਆ ਦੀ ਵੀ ਇਲਾਜ ਮੌਤ ਹੋ ਗਈ। ਵਧੇਰੇ ਗੱਲਬਾਤ ਕਰਦੇ ਹੋਏ ਏ.ਐੱਸ.ਆਈ ਸੰਦੀਪ ਸਿੰਘ ਨੇ ਦੱਸਿਆ ਕਿ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਇਸ ਮੌਕੇ ਏ.ਐੱਸ.ਆਈ ਹਰਪਿੰਦਰ ਸਿੰਘ,ਏ.ਐੱਸ.ਆਈ ਅਮਰਜੀਤ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਮਹਿੰਗੀ ਹੋ ਗਈ ਸ਼ਰਾਬ, ਨਵੀਂ ਆਬਕਾਰੀ ਨੀਤੀ ਦਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News