ਤਾਹਿਰ ਦੇ ਮੁੱਦੇ ''ਤੇ ਕੇਜਰੀਵਾਲ ਦੀ ਚੁੱਪੀ ਹੈਰਾਨ ਕਰ ਦੇਣ ਵਾਲੀ : ਗੌਤਮ ਗੰਭੀਰ

02/27/2020 3:40:51 PM

ਨਵੀਂ ਦਿੱਲੀ (ਵਾਰਤਾ)— ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਗੌਤਮ ਗੰਭੀਰ ਨੇ ਉੱਤਰੀ-ਪੂਰਬੀ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਇਕ ਨੇਤਾ 'ਤੇ ਦੰਗਾ ਕਰਨ ਵਾਲਿਆਂ ਨੂੰ ਸ਼ਰਨ ਦੇਣ, ਪੈਟਰੋਲ ਬੰਬ ਸੁੱਟਣ ਅਤੇ ਇੰਟੇਲੀਜੈਂਸ ਬਿਊਰੋ (ਆਈ. ਬੀ.) ਦੇ ਜਵਾਨ ਅੰਕਿਤ ਸ਼ਰਮਾ ਦਾ ਕਤਲ ਦੇ ਦੋਸ਼ਾਂ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਚੁੱਪੀ ਨੂੰ ਹੈਰਾਨ ਭਰਿਆ ਦੱਸਿਆ ਹੈ। ਗੰਭੀਰ ਨੇ ਵੀਰਵਾਰ ਨੂੰ ਟਵਿੱਟਰ 'ਤੇ ਟਵੀਟ ਕੀਤਾ ਕਿ ਤਾਹਿਰ ਹੁਸੈਨ ਦੇ ਮਾਮਲੇ 'ਤੇ ਕੇਜਰੀਵਾਲ ਦੀ ਚੁੱਪੀ ਨੂੰ ਹੈਰਾਨ ਕਰਨ ਵਾਲਾ ਦੱਸਿਆ ਹੈ। ਉਨ੍ਹਾਂ ਨੇ ਲਿਖਿਆ ਕਿ ਆਈ. ਬੀ. ਜਵਾਨ ਅੰਕਿਤ ਸ਼ਰਮਾ ਨੂੰ ਮਾਰ ਕੇ ਲਾਸ਼ ਨਾਲੇ ਵਿਚ ਸੁੱਟ ਦੇਣਾ, ਘਰ 'ਚ ਦੰਗਾ ਕਰਨ ਵਾਲਿਆਂ ਨੂੰ ਸ਼ਰਨ ਦੇਣਾ ਅਤੇ ਪੈਟਰੋਲ ਬੰਬ ਸੁੱਟਣਾ ਅਜਿਹੇ ਦੋਸ਼ ਇਕ ਪ੍ਰਤੀਨਿਧੀ 'ਤੇ ਲੱਗੇ ਰਹੇ ਹਨ। ਜੇਕਰ ਇਹ ਸਾਬਤ ਹੁੰਦੇ ਹਨ ਤਾਂ ਤਾਹਿਰ ਨੂੰ ਨਾ ਜਨਤਾ ਮੁਆਫ਼ ਕਰੇਗੀ, ਨਾ ਕਾਨੂੰਨ ਅਤੇ ਨਾ ਭਗਵਾਨ। 

PunjabKesari

ਇੱਥੇ ਦੱਸ ਦੇਈਏ ਕਿ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਲੈ ਕੇ ਉੱਤਰੀ -ਪੂਰਬੀ ਦਿੱਲੀ ਵਿਚ ਵੱਡੇ ਪੱਧਰ 'ਤੇ ਹਿੰਸਾ ਹੋਈ, ਜਿਸ 'ਚ 34 ਲੋਕ ਮਾਰੇ ਜਾ ਚੁੱਕੇ ਹਨ ਅਤੇ 200 ਤੋਂ ਵਧੇਰੇ ਜ਼ਖਮੀ ਹਨ। ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ, ਜਿਸ 'ਚ 'ਆਪ' ਪਾਰਟੀ ਦੇ ਕੌਂਸਲਰ ਦੇ ਚਾਂਦ ਬਾਗ ਸਥਿਤ ਮਕਾਨ ਤੋਂ ਦੰਗਾ ਕਰਨ ਵਾਲਿਆਂ ਨੇ ਪੱਥਰਬਾਜ਼ੀ ਕੀਤੀ ਅਤੇ ਪੈਟਰੋਲ ਬੰਬ ਸੁੱਟੇ ਹਨ। ਮ੍ਰਿਤਕ ਅੰਕਿਤ ਦੇ ਪਰਿਵਾਰ ਨੇ 'ਆਪ' ਕੌਂਸਲਰ ਤਾਹਿਰ ਹੁਸੈਨ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਕਤਲ ਕਰ ਕੇ ਲਾਸ਼ ਨੂੰ ਨਾਲੇ ਵਿਚ ਸੁੱਟ ਦੇਣ ਦਾ ਦੋਸ਼ ਲਾਇਆ ਹੈ। ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਤਾਹਿਰ ਹੁਸੈਨ ਦੀ ਛੱਤ 'ਤੇ ਜੋ ਭੀੜ ਮੌਜੂਦ ਸੀ, ਉਸ 'ਚੋਂ ਹੀ ਲੋਕ ਅੰਕਿਤ ਨੂੰ ਘਸੀੜ ਕੇ ਲੈ ਗਏ। ਅੰਕਿਤ ਦੀ ਲਾਸ਼ ਬੁੱਧਵਾਰ ਨੂੰ ਘਰ ਨੇੜੇ ਇਕ ਨਾਲੇ 'ਚੋਂ ਮਿਲੀ ਹੈ। 

PunjabKesari
ਓਧਰ ਤਾਹਿਰ ਨੇ ਇਕ ਵੀਡੀਓ ਜਾਰੀ ਕਰ ਕੇ ਖੁਦ ਨੂੰ ਬੇਕਸੂਰ ਦੱਸਿਆ ਹੈ। ਉਸ ਨੇ ਕਿਹਾ ਕਿ ਹਿੰਸਾ ਦੇ ਸਮੇਂ ਉਹ ਘਰ 'ਚ ਮੌਜੂਦ ਨਹੀਂ ਸਨ। ਪੁਲਸ ਨੇ ਪਹਿਲਾਂ ਹੀ ਉਨ੍ਹਾਂ ਨੂੰ ਉੱਥੋਂ ਹਟਾ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਘਰ ਤੋਂ ਕੌਣ ਬੰਬ ਸੁੱਟ ਰਿਹਾ ਸੀ, ਉਸ ਦਾ ਉਨ੍ਹਾਂ ਨੂੰ ਕੋਈ ਪਤਾ ਨਹੀਂ ਹੈ। 'ਆਪ' ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਸੰਜੇ ਸਿੰਘ ਨੇ ਕਿਹਾ ਕਿ ਕੋਈ ਵੀ ਹੋਵੇ, ਕਿਸੇ ਵੀ ਪਾਰਟੀ ਦਾ ਹੋਵੇ, ਕਾਰਵਾਈ ਹੋਣੀ ਚਾਹੀਦੀ ਹੈ।


Tanu

Content Editor

Related News