ਦਿੱਲੀ ਹਿੰਸਾ : ਕੇਜਰੀਵਾਲ ਨੇ ਲੋੜਵੰਦਾਂ ਦੀ ਜਾਣਕਾਰੀ ਸਾਂਝੀ ਕਰਨ ਦੀ ਕੀਤੀ ਅਪੀਲ

Monday, Mar 02, 2020 - 01:10 PM (IST)

ਦਿੱਲੀ ਹਿੰਸਾ : ਕੇਜਰੀਵਾਲ ਨੇ ਲੋੜਵੰਦਾਂ ਦੀ ਜਾਣਕਾਰੀ ਸਾਂਝੀ ਕਰਨ ਦੀ ਕੀਤੀ ਅਪੀਲ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਵਿਚ ਫਿਰਕੂ ਹਿੰਸਾ ਤੋਂ ਬਾਅਦ ਦੇ ਹਾਲਾਤ ਨੂੰ ਦੇਖਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਲੋੜਵੰਦਾਂ ਦੇ ਬਿਊਰੇ ਉਪਲੱਬਧ ਕਰਾਉਣ ਨੂੰ ਕਿਹਾ, ਤਾਂ ਕਿ ਉਨ੍ਹਾਂ ਤਕ ਸਰਕਾਰੀ ਏਜੰਸੀਆਂ ਜ਼ਰੀਏ ਤੁਰੰਤ ਮਦਦ ਪਹੁੰਚਾਈ ਜਾ ਸਕੇ। 

PunjabKesari

ਕੇਜਰੀਵਾਲ ਨੇ ਟਵੀਟ ਕੀਤਾ ਕਿ ਅਸੀਂ ਸਾਰੇ ਲੋੜਵੰਦਾਂ ਨੂੰ ਰਾਹਤ ਪਹੁੰਚਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਾਂ। ਜੇਕਰ ਤੁਸੀਂ ਕਿਸੇ ਲੋੜਵੰਦ ਨੂੰ ਜਾਣਦੇ ਹੋ ਤਾਂ #DelhiRelief ਦੀ ਵਰਤੋਂ ਕਰ ਕੇ ਸਾਡੇ ਤਕ ਪਹੁੰਚੋ। ਕ੍ਰਿਪਾ ਸਹੀ ਪਤਾ/ਫੋਨ ਨੰਬਰ ਦਾ ਜ਼ਿਕਰ ਕਰੋ ਤਾਂ ਕਿ ਅਸੀਂ ਲੋੜਵੰਦਾਂ ਤਕ ਪਹੁੰਚ ਸਕੀਏ। ਅਸੀਂ ਸਾਡੀਆਂ ਏਜੰਸੀਆਂ ਵਲੋਂ ਤੁਰੰਤ ਮਦਦ ਯਕੀਨੀ ਕਰਾਂਗੇ। 

ਦੱਸਣਯੋਗ ਹੈ ਕਿ ਉੱਤਰੀ-ਪੂਰਬੀ ਦਿੱਲੀ ਦੇ ਜਾਫਰਾਬਾਦ, ਮੌਜਪੁਰ, ਬਾਬਰਪੁਰ, ਚਾਂਦ ਬਾਗ, ਸ਼ਿਵ ਵਿਹਾਰ, ਭਜਨਪੁਰਾ, ਯਮੁਨਾ ਵਿਹਾਰ ਅਤੇ ਮੁਸਤਾਫਾਬਾਦ ਇਲਾਕਿਆਂ 'ਚ ਭੜਕੀ ਹਿੰਸਾ 'ਚ ਘੱਟੋਂ-ਘੱਟ 46 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ।


author

Tanu

Content Editor

Related News