ਦਿੱਲੀ ਹਿੰਸਾ ਮਾਮਲਾ : 690 FIR ਦਰਜ, 2193 ਗ੍ਰਿਫਤਾਰ ਜਾਂ ਹਿਰਾਸਤ ''ਚ

Saturday, Mar 07, 2020 - 10:08 PM (IST)

ਨਵੀਂ ਦਿੱਲੀ — ਉੱਤਰੀ ਪੂਰਬੀ ਦਿੱਲੀ 'ਚ ਹੋਈ ਹਿੰਸਾ 'ਚ ਦਿੱਲੀ ਪੁਲਸ ਨੇ ਹੁਣ ਤਕ 690 ਮਾਮਲੇ ਦਰਜ ਕੀਤੇ ਹਨ, ਜਿਸ 'ਚ 48 ਮਾਮਲੇ ਆਰਮਜ਼ ਐਕਟ ਦੇ ਤਹਿਤ ਦਰਜ ਕੀਤ ਗਏ ਹਨ। ਉਥੇ ਹੀ ਦਿੱਲੀ ਹਿੰਸਾ 'ਚ ਹੁਣ ਤਕ 2193 ਗ੍ਰਿਫਤਾਰ ਜਾਂ ਹਿਰਾਸਤ 'ਚ ਲਏ ਜਾ ਚੁੱਕੇ ਹਨ। ਦਿੱਲੀ ਪੁਲਸ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਹਿੰਸਾ ਦੀ ਖਬਰ ਨਹੀਂ ਆਈ ਹੈ। ਨਾਲ ਹੀ ਪੁਲਸ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੀ.ਸੀ.ਆਰ. ਨੇੜੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਇਸ ਤੋਂ ਇਲਾਵਾ ਕੋਈ ਫੋਨ ਕਾਲ ਵੀ ਨਹੀਂ ਆਈ ਹੈ।


Inder Prajapati

Content Editor

Related News