ਦਿੱਲੀ ਦੁਨੀਆ ’ਚ ਸਭ ਤੋਂ ਵੱਧ ਪ੍ਰਦੂਸ਼ਿਤ, ਲਾਹੌਰ ਦੂਜੇ ਨੰਬਰ ’ਤੇ

Wednesday, Oct 30, 2019 - 12:35 PM (IST)

ਜਲੰਧਰ—ਦੱਖਣ ਏਸ਼ੀਆ ਦੀ ਆਬੋ-ਹਵਾ ਸਿਹਤ ਲਈ ਖਤਰਨਾਕ ਹੋ ਗਈ ਹੈ ਪਰ ਦਿੱਲੀ ਦੀ ਹਵਾ ਦੀ ਕੁਆਲਿਟੀ ਜਾਨਲੇਵਾ ਪੱਧਰ 'ਤੇ ਪਹੁੰਚ ਗਈ ਹੈ। ਮੰਗਲਵਾਰ ਨੂੰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ ਏ.ਕਿਉ.ਆਈ. 436 ਤਕ ਪਹੁੰਚ ਗਿਆ। ਆਨੰਦ ਵਿਹਾਰ ’ਚ ਇਹ 436 ਅਤੇ ਨਹਿਰੂ ਨਗਰ ’ਚ 430 ਰਿਕਾਰਡ ਕੀਤਾ ਗਿਆ। ਮੰਗਲਵਾਰ ਨੂੰ ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ ਜਦਕਿ ਪਾਕਿਸਤਾਨ ਦਾ ਲਾਹੌਰ 204 ਏ.ਕਿਊ.ਆਈ. ਨਾਲ ਦੂਜੇ ਨੰਬਰ ’ਤੇ ਸੀ। ਭਾਰਤ ਦੇ ਹੋਰ ਗੁਆਂਢੀ ਦੇਸ਼ ਢਾਕਾ ਏ.ਕਿਊ.ਆਈ. ਨਾਲ ਦੂਜੇ ਨੰਬਰ ’ਤੇ ਸੀ। ਭਾਰਤ ਦੇ ਹੋਰ ਗੁਆਂਢੀ ਦੇਸ਼ ਢਾਕਾ ਏ.ਕਿਊ.ਆਈ. 158 ਰਿਹਾ ਅਤੇ ਇਹ ਚੌਥੇ ਨੰਬਰ ’ਤੇ ਸੀ ਜਦਕਿ ਚੀਨ ਦਾ ਹਾਂਗਜਊ 153 ਏ.ਕਿਊ.ਆਈ. ਨਾਲ 7ਵੇਂ ਨੰਬਰ ’ਤੇ ਰਿਹਾ। ਭਾਰਤ ਦੇ ਹੋਰ ਗੁਆਂਢੀ ਨੇਪਾਲ ਦੀ ਰਾਜਧਾਨੀ ਕਾਠਮਾਂਡੂ 'ਚ ਏ. ਕਿਊ.ਆਈ. 122 ਰਿਹਾ ਜਦਕਿ ਇੰਡੋਨੇਸ਼ੀਆ ਦੇ ਜਕਾਰਤਾ ’ਚ ਏ. ਕਿਊ. ਆਈ. 134 ਰਿਹਾ। ਮੰਗਲਵਾਰ ਨੂੰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ 5 ਸ਼ਹਿਰ ਚੀਨ ਦੇ ਰਹੇ ਜਦਕਿ ਪਾਕਿਸਤਾਨ ਦੇ ਲਾਹੌਰ ਦੇ ਨਾਲ-ਨਾਲ ਕਰਾਚੀ ’ਚ ਵੀ ਹਵਾ ਦੀ ਗੁਣਵੱਤਾ ਸਿਹਤ ਦੇ ਲਿਹਾਜ ਨਾਲ ਖਤਰਨਾਕ ਰਹੀ।

PunjabKesari

ਪ੍ਰਦੂਸ਼ਣ ਦੇ ਪੱਧਰ ਦਾ ਇਹ ਚਾਰਟ ਮੰਗਲਵਾਰ ਸ਼ਾਮ ਦਾ ਹੈ। 

ਇੱਥੇ ਇਹ ਵੀ ਜਾਣਕਾਰੀ ਦਿਤੀ ਜਾਂਦੀ ਹੈ ਕਿ ਦੀਵਾਲੀ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਵੱਧ ਕੇ ਗੰਭੀਰ ਸ਼੍ਰੇਣੀ 'ਚ ਪਹੁੰਚ ਗਿਆ ਹੈ ਅਤੇ ਅਗਲੇ 2 ਦਿਨਾਂ ਤੱਕ ਰਾਹਤ ਦੇ ਆਸਾਰ ਨਹੀਂ ਹਨ।ਮਿਲੀ ਜਾਣਕਾਰੀ ਮੁਤਾਬਕ ਅੱਜ ਭਾਵ ਬੁੱਧਵਾਰ ਸਵੇਰਸਾਰ ਪੀ. ਐੱਮ 2.5 ਦਾ ਪੱਧਰ 500 (ਗੰਭੀਰ) ਅਤੇ ਪੀ. ਐੱਮ. 10 ਦਾ ਪੱਧਰ 379 (ਬਹੁਤ ਗੰਭੀਰ) ਸਥਿਤੀ 'ਚ ਰਿਹਾ ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਆਸਮਾਨ ’ਚ ਧੂੰਆਂ ਛਾਇਆ ਰਿਹਾ ਅਤੇ ਸੂਰਜ ਦੇਰ ਨਾਲ ਨਿਕਲਿਆ ਅਤੇ ਕਈ ਸਥਾਨਾਂ ’ਤੇ ਹਵਾ ਦੀ ਗੁਣਵੱਤਾ ਵਿਗੜ ਗਈ ਅਤੇ ‘ਗੰਭੀਰ’ ਸ਼੍ਰੇਣੀ ’ਚ ਪਹੁੰਚ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜੇ ਅਨੁਸਾਰ ਸਾਢੇ 12 ਵਜੇ ਦਿਨ ’ਚ ਸ਼ਹਿਰ ਦੀ ਹਵਾ ਦੀ ਗੁਣਵੱਤਾ ਸੂਚਕ ਅੰਕ (ਏ. ਕਿਊ. ਆਈ.) 390 ਸੀ, ਜੋ ਸੋਮਵਾਰ ਨੂੰ ਰਾਤ 8 ਵਜੇ ਸਭ ਤੋਂ ਵੱਧ 397 ਏ. ਕਿਊ. ਆਈ. ਤੋਂ ਘੱਟ ਸੀ। ਏ. ਕਿਊ. ਆਈ. ਗਾਜ਼ੀਆਬਾਦ ’ਚ 429, ਗ੍ਰੇਟਰ ਨੋਇਡਾ ’ਚ 418 ਅਤੇ ਨੋਇਡਾ ’ਚ 428 ਰਿਹਾ, ਜੋ ਬਹੁਤ ਬੁਰੀ ਸਥਿਤੀ ਹੈ।

ਪ੍ਰਿਥਵੀ ਵਿਗਿਆਨ ਮੰਤਰਾਲਾ ਦੀ ਹਵਾ ਗੁਣਵੱਤਾ ਨਿਗਰਾਨੀ ਸੇਵਾ 'ਵਾਯੂ ਗੁਣਵੱਤਾ ਅਤੇ ਮੌਸਮ ਪੂਰਵ ਅਨੁਮਾਨ ਅਤੇ ਖੋਜ ਪ੍ਰਣਾਲੀ' (ਸਫਰ) ਦੇ ਮੁਤਾਬਕ ਦਿੱਲੀ ਯੂਨੀਵਰਸਿਟੀ ’ਚ ਪੀ. ਐੱਮ 2.5 ਦਾ ਪੱਧਰ 740 ਤਕ ਪਹੁੰਚ ਗਿਆ, ਜੋ 60 ਤੱਕ ਚੰਗਾ ਸਮਝੇ ਜਾਣ ਵਾਲੇ ਪੱਧਰ ਤੋਂ ਕਈ ਗੁਣਾ ਜ਼ਿਆਦਾ ਹੈ। ਸ਼ਹਿਰ ਦੇ ਹੋਰ ਖੇਤਰਾਂ ਦੀ ਸਥਿਤੀ ਵੀ ਕੋਈ ਚੰਗੀ ਨਹੀਂ ਰਹੀ। ਦੀਵਾਲੀ ਦੀ ਰਾਤ ਤੋਂ ਬਾਅਦ ਦਿੱਲੀ ਦੀ ਵਾਯੂ ਗੁਣਵੱਤਾ ਪਟਾਕੇ ਚਲਾਉਣ, ਪਰਾਲੀ ਸਾੜਨ ਅਤੇ ਪ੍ਰਤੀਕੂਲ ਮੌਸਮ ਸਬੰਧੀ ਸਥਿਤੀਆਂ ਕਾਰਣ ਕਾਫੀ ਹੇਠਾਂ ਡਿੱਗ ਗਈ ਸੀ। ਉਦੋਂ ਤੋਂ ਪ੍ਰਦੂਸ਼ਣ ਪੱਧਰ ਬਹੁਤ ਖਰਾਬ ਸ਼੍ਰੇਣੀ ਦੇ ਸ਼ੁਰੂਆਤੀ ਅਤੇ ਆਖਰੀ ਬਿੰਦੂ ਦੇ ਹੇਠਾਂ ਹਨ।

ਸਿਹਤ ਦੇ ਲਿਹਾਜ ਤੋਂ ਖਤਰਨਾਕ ਪੱਧਰ ’ਤੇ ਦਿੱਲੀ ਦੀ ਹਵਾ-
ਸਿਹਤ ਦੇ ਲਿਹਾਜ ਨਾਲ ਏ. ਕਿਊ. ਆਈ. ਦਾ 50 ਤਕ ਹੋਣਾ ਠੀਕ ਹੈ ਅਤੇ 50 ਤਕ ਦਾ ਏ. ਕਿਊ. ਆਈ. ਸਿਹਤ ਦੇ ਲਿਹਾਜ ਨਾਲ ਸੰਤੋਖਜਨਕ ਮੰਨਿਆ ਜਾਂਦਾ ਹੈ। ਯੂਰਪ ਅਤੇ ਪੱਛਮ ਦੇ ਕਈ ਦੇਸ਼ਾਂ ’ਚ ਏ. ਕਿਊ. ਆਈ. 50 ਤੋਂ ਵਧ ਨਹੀਂ ਜਾਂਦਾ ਜਦਕਿ 51 ਤੋਂ ਲੈ ਕੇ 100 ਤਕ ਦੇ ਏ. ਕਿਊ. ਆਈ. ਨੂੰ ਮੋਡਰੇਟ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ। 100 ਤੋਂ ਲੈ ਕੇ 150 ਤੱਕ ਏ. ਕਿਊ. ਆਈ.ਸਿਹਤ ਦੇ ਲਿਹਾਜ ਨਾਲ ਬੱਚਿਆਂ ਅਤੇ ਬਜ਼ੁਰਗਾਂ ਲਈ ਠੀਕ ਨਹੀਂ ਮੰਨਿਆ ਜਾਂਦਾ ਹੈ। 151 ਤੋਂ ਲੈ ਕੇ 200 ਤਕ ਦਾ ਏ. ਕਿਊ. ਆਈ. ਰੈੱਡ ਕੈਟੇਗਰੀ 'ਚ ਆਉਂਦਾ ਹੈ ਅਤੇ ਇਸ ਨੂੰ ਅਨਹੈਲਦੀ ਮੰਨਿਆ ਜਾਂਦਾ ਹੈ ਭਾਵ ਸਿਹਤ ਦੇ ਲਿਹਾਜ ਨਾਲ ਇਹ ਖਤਰਨਾਕ ਹੈ। 201 ਤੋਂ ਲੈ ਕੇ 300 ਤਕ ਦਾ ਏ. ਕਿਊ. ਆਈ. ਪਰਪਲ ਸ਼੍ਰੇਣੀ ’ਚ ਆਉਂਦਾ ਹੈ ਅਤੇ ਇਹ ਸਿਹਤ ਲਈ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ ਜਦਕਿ 301 ਤੋਂ 500 ਤਕ ਦਾ ਏ. ਕਿਊ. ਆਈ. ਮੇਰੂਨ ਸ਼੍ਰੇਣੀ ’ਚ ਰੱਖਿਆ ਜਾਂਦਾ ਹੈ ਅਤੇ ਇਹ ਸਿਹਤ ਲਈ ਜੋਖਮ ਭਰਿਆ ਹੈ ਅਤੇ ਗਰਭਵਤੀ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਲਈ ਅਜਿਹੀ ਸਥਿਤੀ ’ਚ ਬਾਹਰ ਨਿਕਲਣਾ ਖਤਰਨਾਕ ਹੁੰਦਾ ਹੈ।


Iqbalkaur

Content Editor

Related News