ਵ੍ਹਾਈਟ ਫੰਗਸ ਕਾਰਨ ਅੰਤੜੀ 'ਚ ਹੋ ਗਏ ਛੇਕ,ਨਵੀਂ ਦਿੱਲੀ 'ਚ ਸਾਹਮਣੇ ਆਇਆ ਪਹਿਲਾ ਮਾਮਲਾ

Thursday, May 27, 2021 - 12:19 PM (IST)

ਵ੍ਹਾਈਟ ਫੰਗਸ ਕਾਰਨ ਅੰਤੜੀ 'ਚ ਹੋ ਗਏ ਛੇਕ,ਨਵੀਂ ਦਿੱਲੀ 'ਚ ਸਾਹਮਣੇ ਆਇਆ ਪਹਿਲਾ ਮਾਮਲਾ

ਨਵੀਂ ਦਿੱਲੀ- ਦਿੱਲੀ ਦੇ ਸਰ ਗੰਗਾਰਾਮ ਹਸਪਤਾਲ 'ਚ ਵ੍ਹਾਈਟ ਫੰਗਸ ਕਾਰਨ ਕੋਰੋਨਾ ਦੇ ਮਰੀਜ਼ ਦੀ ਪੂਰੀ ਅੰਤੜੀ 'ਚ ਛੇਕ ਹੋਣ ਦਾ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ 'ਚ ਇੰਸਟੀਚਿਊਟ ਆਫ਼ ਗੇਸਟ੍ਰੋਐਂਟ੍ਰੋਲਾਜੀ ਐਂਡ ਪੇਨਕ੍ਰਿਏਟੀਕੋਬਿਲੇਰੀ ਸਾਇੰਸ ਦੇ ਚੇਅਰਮੈਨ ਡਾ. ਅਨਿਲ ਅਰੋੜਾ ਨੇ ਦੱਸਿਆ,''ਜਿੱਥੇ ਤੱਕ ਸਾਨੂੰ ਜਾਣਕਾਰੀ ਹੈ, ਕੋਰੋਨਾ ਵਾਇਰਸ ਸੰਕਰਮਣ 'ਚ ਵ੍ਹਾਈਟ ਫੰਗਸ (ਕੈਂਡਿਡਾ) ਕਾਰਨ ਭੋਜਨ ਦੀ ਨਲੀ, ਛੋਟੀ ਅੰਤੜੀ, ਵੱਡੀ ਅੰਤੜੀ 'ਚ ਕਈ ਛੇਕ ਹੋਣ ਵਰਗਾ ਮਾਮਲਾ ਕਦੇ ਸਾਹਮਣੇ ਨਹੀਂ ਆਇਆ।'' ਉਨ੍ਹਾਂ ਦੱਸਿਆ ਕਿ 49 ਸਾਲਾ ਜਨਾਨੀ ਨੂੰ ਪੇਟ 'ਚ ਬਹੁਤ ਜ਼ਿਆਦਾ ਦਰਦ, ਉਲਟੀ ਅਤੇ ਕਬਜ਼ ਦੀ ਸ਼ਿਕਾਇਤ ਕਾਰਨ 13 ਮਈ ਨੂੰ ਐੱਸ.ਜੀ.ਆਰ.ਐੱਸ. 'ਚ ਦਾਖ਼ਲ ਕਰਵਾਇਆ ਗਿਆ ਸੀ। ਡਾ. ਅਰੋੜਾ ਨੇ ਦੱਸਿਆ,''ਮਰੀਜ਼ ਦੇ ਪੇਟ ਦੀ ਸਿਟੀ ਸਕੈਨ ਕਰਨ 'ਤੇ ਪਤਾ ਲੱਗਾ ਕਿ ਪੇਟ 'ਚ ਪਾਣੀ ਅਤੇ ਹਵਾ ਹੈ, ਜੋ ਅੰਤੜੀ 'ਚ ਛੇਕ ਹੋਣ ਕਾਰਨ ਹੁੰਦਾ ਹੈ।''

ਇਹ ਵੀ ਪੜ੍ਹੋ : 11 ਮਹੀਨੇ ਦੀ ਬੱਚੀ ਨੂੰ ਦਿੱਤੀ ਜਾਵੇਗੀ ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈ, ਲੋਕਾਂ ਨੇ ਦਾਨ ਕੀਤੇ 14 ਕਰੋੜ ਰੁਪਏ

ਅਗਲੇ ਦਿਨ ਮਰੀਜ਼ ਦੀ ਸਰਜਰੀ ਕੀਤੀ ਗਈ। ਇਸ 'ਚ ਭੋਜਨ ਦੀ ਨਲੀ ਦੇ ਹੇਠਲੇ ਹਿੱਸੇ 'ਚ ਵੀ ਛੇਕ ਪਾਏ ਗਏ। ਛੋਟੀ ਅੰਤੜੀ ਦੇ ਇਕ ਹਿੱਸੇ 'ਚ ਗੈਂਗਰੀਨ ਹੋਣ ਕਾਰਨ ਉਸ ਹਿੱਸੇ ਨੂੰ ਕੱਢਿਆ ਗਿਆ। ਜਨਾਨੀ 'ਚ ਕੋਰੋਨਾ ਦਾ ਐਂਟੀਬਾਡੀ ਦਾ ਪੱਧਰ ਕਾਫ਼ੀ ਵੱਧ ਪਾਇਆ ਗਿਆ। ਜਨਾਨੀ 'ਚ ਫੰਗਸ ਦੀ ਸ਼ਿਕਾਇਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਐਂਟੀ ਫੰਗਸ ਦਵਾਈਆਂ ਦਿੱਤੀਆਂ ਗਈਆਂ ਅਤੇ ਹੁਣ ਉਨ੍ਹਾਂ ਦੀ ਹਾਲਤ ਬਿਹਤਰ ਹੈ। ਡਾ. ਅਰੋੜਾ ਨੇ ਦੱਸਿਆ ਕਿ ਕੋਰੋਨਾ ਤੋਂ ਬਾਅਦ ਫੰਗਲ ਸੰਕਰਮਣ (ਬਲੈਕ ਫੰਗਸ) ਦੇ ਮਾਮਲੇ ਤਾਂ ਸਾਹਮਣੇ ਆਏ ਹਨ ਪਰ ਵ੍ਹਾਈਟ ਫੰਗਸ ਕਾਰਨ ਅੰਤੜੀ 'ਚ ਗੈਂਗਰੀਨ ਅਤੇ ਭੋਜਨ ਨਲੀ 'ਚ ਛੇਕ ਵਰਗਾ ਮਾਮਲਾ ਇਸ ਤੋਂ ਪਹਿਲਾਂ ਕਦੇ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜਨਾਨੀ ਦੇ ਕੈਂਸਰ ਪੀੜਤ ਹੋਣ, ਉਨ੍ਹਾਂਦੀ ਕੀਮਾਥੈਰੇਪੀ ਹੋਣ ਅਤੇ ਇਸ ਤੋਂ ਬਾਅਦ ਕੋਰੋਨਾ ਵਾਇਰਸ ਸੰਕਰਮਣ ਹੋਣ ਕਾਰਨ ਜਨਾਨੀ ਦੀ ਰੋਕ ਰੋਕੂ ਸਮਰੱਥਾ ਬਹੁਤ ਕਮਜ਼ੋਰ ਹੋ ਚੁਕੀ ਸੀ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ: ਗਰਭਵਤੀ ਨਰਸ ਕਰ ਰਹੀ ਸੀ ਕੋਵਿਡ ਵਾਰਡ 'ਚ ਡਿਊਟੀ, ਬੱਚੀ ਨੂੰ ਜਨਮ ਦੇਣ ਮਗਰੋਂ ਹੋਈ ਮੌਤ


author

DIsha

Content Editor

Related News