ਦਿੱਲੀ-ਐੱਨ. ਸੀ. ਆਰ. ਦੀ ਹਵਾ ਹੁਣ ਹੋਰ ਵੀ ਹੋਈ ਜ਼ਹਿਰੀਲੀ

Sunday, Nov 04, 2018 - 10:36 AM (IST)

ਨਵੀਂ ਦਿੱਲੀ-ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕਾਂ ਦਾ ਸਾਹ ਲੈਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਦਿਨੋ-ਦਿਨ ਵੱਧਦੇ ਪ੍ਰਦੂਸ਼ਣ ਦੇ ਕਾਰਨ ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਮਾਹਿਰਾਂ ਮੁਤਾਬਕ ਦਿੱਲੀ 'ਚ ਖਰਾਬ ਹਵਾ ਪ੍ਰਦੂਸ਼ਣ ਦਾ ਸਿਹਤ 'ਤੇ ਅਸਰ ਇਕ ਦਿਨ 'ਚ 15-20 ਸਿਗਰਟ ਪੀਣ ਦੇ ਬਰਾਬਰ ਹੈ।

ਫੇਫੜਿਆ ਦਾ ਬਦਲ ਰਿਹਾ ਹੈ ਰੰਗ-
ਹਵਾ ਪ੍ਰਦੂਸ਼ਣ ਦੇ ਬੁਰੇ ਪ੍ਰਭਾਵ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਸ਼ਹਿਰ ਦੇ ਇਕ ਹਸਪਤਾਲ 'ਚ ਮਨੁੱਖੀ ਫੇਫੜਿਆਂ ਦੇ ਮਾਡਲ ਨੂੰ ਰੱਖਿਆ ਹੈ। ਲੰਗ ਕੇਅਰ ਫਾਊਂਡੇਸ਼ਨ ਦੇ ਸੰਸਥਾਪਕ ਟਰੱਸਟੀ, ਸਰ ਗੰਗਾ ਰਾਮ ਹਸਪਤਾਲ 'ਚ ਸੈਂਟਰ ਫਾਰ ਚੈਸਟ ਸਰਜਰੀ ਦੇ ਪ੍ਰਧਾਨ ਡਾ. ਅਰਵਿੰਦ ਕੁਮਾਰ ਨੇ ਕਿਹਾ ਹੈ ਕਿ ਮੈਂ ਪਿਛਲੇ 30 ਸਾਲਾਂ 'ਚ ਲੋਕਾਂ ਦੇ ਫੇਫੜਿਆਂ ਦੇ ਰੰਗ ਨੂੰ ਬਦਲਦੇ ਹੋਏ ਦੇਖਿਆ ਹੈ। ਪਹਿਲਾ ਸਿਗਰੇਟ ਪੀਣ ਵਾਲਿਆਂ ਦੇ ਫੇਫੜਿਆ 'ਤੇ ਕਾਲੇ ਰੰਗ ਦੀ ਪਰਤ ਹੁੰਦੀ ਸੀ ਪਰ ਹੋਰ ਦੇ ਫੇਫੜਿਆ ਦਾ ਰੰਗ ਗੁਲਾਬੀ ਹੁੰਦਾ ਸੀ ਪਰ ਅੱਜ ਕੱਲ ਸਿਰਫ ਕਾਲੇ ਫੇਫੜੇ ਹੀ ਦਿਖਾਈ ਦਿੰਦੇ ਹਨ।

ਖਤਰਨਾਕ ਪੱਧਰ 'ਤੇ ਪਹੁੰਚਿਆ ਪ੍ਰਦੂਸ਼ਣ-
ਡਾਕਟਰ ਨੇ ਦੱਸਿਆ ਹੈ ਕਿ ਕਿਸ਼ੋਰਾਂ ਦੇ ਫੇਫੜਿਆ 'ਤੇ ਵੀ ਕਾਲ ਨਿਸ਼ਾਨ ਹੁੰਦੇ ਹਨ। ਇਹ ਡਰਾਉਣਾ ਹੈ। ਇਸ ਅਨੋਖੇ ਮਾਡਲ ਤੋਂ ਸਾਨੂੰ ਉਮੀਦ ਹੈ ਕਿ ਅਸੀਂ ਲੋਕਾਂ ਨੂੰ ਇਹ ਦਿਖਾ ਸਕਦੇ ਹਾਂ ਕਿ ਉਨ੍ਹਾਂ ਦੇ ਫੇਫੜਿਆ 'ਚ ਕੀ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਦੀ ਸਿਹਤ 'ਤੇ ਖਰਾਬ ਹਵਾ ਦੇ ਪ੍ਰਭਾਵ ਦਾ ਮੁਕਾਬਲਾ ਇਕ ਦਿਨ 'ਚ 15-20 ਸਿਗਰੇਟ ਪੀਣ ਨਾਲ ਕੀਤੀ ਜਾ ਸਕਦੀ ਹੈ। ਸਰ ਗੰਗਾ ਰਾਮ ਹਸਪਤਾਲ 'ਚ ਪ੍ਰਬੰਧਕ ਬੋਰਡ ਦੇ ਪ੍ਰਧਾਨ ਡਾ. ਐੱਸ ਪੀ ਬਾਇਰਾ ਨੇ ਕਿਹਾ ਹੈ ਕਿ ਦਿੱਲੀ ਦੀ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਇਹ ਲੋਕਾਂ ਦੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਰਿਹਾ ਹੈ। ਸਾਨੂੰ ਇਸ ਖਤਰੇ ਨੂੰ ਤਰੁੰਤ ਕੰਟਰੋਲ ਕਰਨ ਦੇ ਲਈ ਕਾਰਵਾਈ ਕਰਨੀ ਹੈ। ਨਹੀਂ ਤਾਂ ਸਿਹਤ ਦੇ ਨਤੀਜੇ ਬਹੁਤ ਵਿਨਾਸ਼ਕਾਰੀ ਹੋਣਗੇ।

ਦਿੱਲੀ ਅਤੇ ਕੇਂਦਰ ਸਰਕਾਰ ਰਹੀ ਅਸਫਲ-
ਡਾਕਟਰ ਦੇ ਅਨੁਸਾਰ ਹਸਪਤਾਲ 'ਚ ਖਾਂਸੀ, ਗਲੇ ਅਤੇ ਨੱਕ 'ਚ ਪਰੇਸ਼ਾਨੀ ਨਾਲ ਗ੍ਰਸਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਤੋਂ ਇਲਾਵਾ ਰਿਪੋਰਟ ਮੁਤਾਬਕ ਜੇਨੇਵਾ 'ਚ ਹਾਲ ਹੀ ਵਿਸ਼ਵ ਸਿਹਤ ਸੰਗਠਨ ਦਾ ਹਵਾ ਪ੍ਰਦੂਸ਼ਣ 'ਤੇ ਪਹਿਲਾਂ ਸੰਮੇਲਨ ਹੋਇਆ ਸੀ। ਇਹ ਮਾਡਲ ਡਬਲਿਊ. ਐੱਚ. ਓ. ਦੇ ਮਹਾਂਨਿਰਦੇਸ਼ਕ ਟੇਡ੍ਰੋਸ ਐਡਹਾਨਮ ਗੈਬਰੀਅਸ ਵੱਲੋਂ ਜਾਰੀ ਕੀਤੀ ਚੇਤਾਵਨੀ ਦੀ ਸਾਵਧਾਨੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਸਾਡੀ ਸਿਹਤ 'ਤੇ ਪੈਣ ਵਾਲੇ ਪ੍ਰਭਾਵ ਸਪੱਸ਼ਟ ਹੈ। ਦਿੱਲੀ ਅਤੇ ਕੇਂਦਰ ਸਰਕਾਰ ਦੋਵੇਂ ਹੀ ਅਸਫਲ ਰਹੀਆਂ ਹਨ। ਭਾਰਤ ਜਿਸ ਘਾਤਕ ਰਸਤੇ 'ਤੇ ਵੱਧ ਰਿਹਾ ਹੈ ਉਸ ਨੂੰ ਰੋਕਣ ਦੇ ਲਈ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ।


Related News