ਦਿੱਲੀ ''ਚ ਰੋਹਿਣੀ ਜ਼ਿਲ੍ਹਾ ਅਦਾਲਤ ''ਚ ਤਾਇਨਾਤ ਕਰਮੀ ਕੋਵਿਡ-19 ਪੀੜਤ ਪਾਇਆ ਗਿਆ

06/25/2020 6:29:17 PM

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ 'ਚ ਰੋਹਿਣੀ ਜ਼ਿਲ੍ਹਾ ਅਦਾਲਤ ਕੈਂਪਸ 'ਚ ਤਾਇਨਾਤ ਇਕ ਕੋਰਟ ਦਾ ਕਰਮੀ ਕੋਵਿਡ-19 ਨਾਲ ਪੀੜਤ ਪਾਇਆ ਗਿਆ ਹੈ। ਜ਼ਿਲ੍ਹਾ ਜੱਜ ਆਰ.ਪੀ. ਪਾਂਡੇ ਵਲੋਂ ਜਾਰੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਕਰਮੀ ਐਡੀਸ਼ਨਲ ਜ਼ਿਲ੍ਹਾ ਜੱਜ ਸੰਜੇ ਜ਼ਿੰਦਲ ਦੀ ਕੋਰਟ 'ਚ ਰੀਡਰ ਦੇ ਅਹੁਦੇ 'ਤੇ ਤਾਇਨਾਤ ਸੀ ਅਤੇ ਉਹ 22 ਜੂਨ ਨੂੰ ਪੀੜਤ ਪਾਇਆ ਗਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅਧਿਕਾਰੀ ਪਿਛਲੀ ਵਾਰ 19 ਜੂਨ ਨੂੰ ਕੋਰਟ ਕੈਂਪਸ 'ਚ ਆਇਆ ਸੀ ਅਤੇ ਉਦੋਂ ਜੱਜ ਦੀ ਅਦਾਲਤ 'ਚ ਤਾਇਨਾਤ ਨਿੱਜੀ ਸਹਾਇਕ ਦੇ ਸੰਪਰਕ 'ਚ ਆਇਆ ਸੀ।

ਇਸ 'ਚ ਕਿਹਾ ਗਿਆ ਹੈ ਕਿ ਜੱਜ ਜ਼ਿੰਦਲ ਦੀ ਕੋਰਟ 'ਚ ਤਾਇਨਾਤ ਉਨ੍ਹਾਂ ਅਧਿਕਾਰੀਆਂ ਨੂੰ ਖੁਦ ਨੂੰ ਮੈਡੀਕਲ ਸਲਾਹ ਅਨੁਸਾਰ ਏਕਾਂਤਵਾਸ ਰਹਿਣ ਲਈ ਕਿਹਾ ਗਿਆ ਹੈ, ਜੋ 19 ਜੂਨ ਨੂੰ ਉਸ ਦੇ ਸੰਪਰਕ 'ਚ ਆਏ ਸਨ। ਨਾਲ ਹੀ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਕੇਂਦਰ ਦੀ ਐਡਵਾਇਜ਼ਰੀ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੀ ਸਾਵਧਾਨੀ ਵਰਤਣ।


DIsha

Content Editor

Related News