ਦਿੱਲੀ ਦੀ ਰੋਹਿਣੀ ਕੋਰਟ ’ਚ ਹੋਈ ਗੈਂਗਵਾਰ, ਗੈਂਗਸਟਰ ਸਮੇਤ 3 ਦੀ ਮੌਤ

Friday, Sep 24, 2021 - 02:29 PM (IST)

ਦਿੱਲੀ ਦੀ ਰੋਹਿਣੀ ਕੋਰਟ ’ਚ ਹੋਈ ਗੈਂਗਵਾਰ, ਗੈਂਗਸਟਰ ਸਮੇਤ 3 ਦੀ ਮੌਤ

ਨਵੀਂ ਦਿੱਲੀ– ਦਿੱਲੀ ਦੀ ਰੋਹਿਣੀ ਕੋਰਟ ’ਚ ਗੈਂਗਵਾਰ ਹੋਈ ਹੈ। ਸ਼ੁੱਕਰਵਾਰ ਦੁਪਹਿਰ ਨੂੰ ਇਥੇ ਮੋਸਟ ਵਾਂਟੇਡ ਗੈਂਗਸਟਰ ਜਤਿੰਦਰ ਉਰਫ ਗੋਗੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਕੋਰਟ ਕੰਪਲੈਕਸ ’ਚ ਗੈਂਗਵਾਰ ਹੋਈ ਅਤੇ ਹਮਲਾਵਰਾਂ ਨੂੰ ਵੀ ਮਾਰ ਮੁਕਾਇਆ ਗਿਆ ਹੈ। 

ਇਸ ਗੈਂਗਵਾਰ ’ਚ ਹੁਣ ਤਕ 3 ਲੋਕਾਂ ਦੀ ਮੌਤ ਦੀ ਖਬਰ ਹੈ। ਇਨ੍ਹਾਂ ’ਚੋਂ ਇਕ ਜਤਿੰਦਰ ਹੈ, ਜਦਕਿ ਦੋ ਹਮਲਾਵਰ ਹਨ ਜੋ ਜਤਿੰਦਰ ’ਤੇ ਹਮਲਾ ਕਰਨ ਆਏ ਸਨ। ਜਤਿੰਦਰ ਨੂੰ ਦੋ ਸਾਲ ਪਹਿਲਾਂ ਹੀ ਸਪੈਸ਼ਲ ਸੈੱਲ ਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਵਿਰੋਧੀ ਗੈਂਗ ਨੇ ਜਤਿੰਦਰ ’ਤੇ ਹਮਲਾ ਕੀਤਾ ਹੈ।

ਜਤਿੰਦਰ ਉਰਫ ਗੋਗੀ ਤਿਹਾੜ ਜੇਲ੍ਹ ’ਚ ਬੰਦ ਸੀ, ਜਿਸ ਨੂੰ ਸ਼ੁੱਕਰਵਾਰ ਨੂੰ ਪੇਸ਼ੀ ਲਈ ਲਿਆਇਆ ਗਿਆ ਸੀ। ਇਸ ਦੌਰਾਨ ਰੋਹਿਣੀ ਕੋਰਟ ਦੇ ਕੰਪਲੈਕਸ ’ਚ ਬਦਮਾਸ਼ਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

PunjabKesariਜਤਿੰਦਰ ਉਰਫ ਗੋਗੀ ਦੀ ਫਾਈਲ ਫੋਟੋ

ਵਕੀਲ ਬਣ ਕੇ ਆਏ ਸਨ ਹਮਲਾਵਰ
ਦਿੱਲੀ ਪੁਲਸ ਮੁਤਾਬਕ, ਦੋ ਹਮਲਾਵਰ ਵਕੀਲ ਬਣ ਕੇ ਕੋਰਟ ਕੰਪਲੈਕਸ ’ਚ ਪਹੁੰਚੇ ਸਨ ਜਿਨ੍ਹਾਂ ਨੇ ਗੈਂਗਸਟਰ ਜਤਿੰਦਰ ’ਤੇ ਗੋਲੀ ਚਲਾਈ। ਸਪੈਸ਼ਲਸੈੱਲ ਦੀ ਟੀਮ ਜਤਿੰਦਰ ਨੂੰ ਕੋਰਟ ਰੂਮ ’ਚ ਲੈ ਕੇ ਗਈ ਸੀ, ਜਿਥੇ ਇਹ ਘਟਨਾ ਹੋਈ। ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਟਿੱਲੂ ਗੈਂਗ ਨੇ ਜਤਿੰਦਰ ਦਾ ਕਤਲ ਕੀਤਾ ਹੈ। ਜੋ ਦੋ ਹਮਲਾਵਰ ਢੇਰ ਹੋਏ ਹਨ, ਉਨ੍ਹਾਂ ’ਚ ਇਕ ਰਾਹੁਲ ਹੈ ਜਿਸ ’ਤੇ 50 ਹਜ਼ਾਰ ਰੁਪਏ ਦਾ ਇਨਾਮ ਹੈ। ਜਦਕਿ ਇਕ ਦੂਜਾ ਬਦਮਾਸ਼ ਹੈ। 

ਦੋ ਸਾਲ ਪਹਿਲਾਂ ਫੜਿਆ ਗਿਆ ਸੀ ਜਤਿੰਦਰ
ਜਤਿੰਦਰ ਨੂੰ ਦੋ ਸਾਲ ਪਹਿਲਾਂ ਹੀ ਸਪੈਸ਼ਲ ਸੈੱਲ ਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਸੀ। ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਮੁਤਾਬਕ, ਜਤਿੰਦਰ ਗੋਗੀ ਦਾ ਅਪਰਾਧ ਜਗਤ ’ਚ ਬਹੁਤ ਨਾਂ ਸੀ। ਜਤਿੰਦਰ ਗੋਗੀ ਦੇ ਨੈੱਟਵਰਕ ’ਚ 50 ਤੋਂ ਜ਼ਿਆਦਾ ਲੋਕ ਹਨ। 


author

Rakesh

Content Editor

Related News