ਦਿੱਲੀ ਦੀ CM ਨੇ ਬਜਟ ਪੇਸ਼ ਕਰਨ ਤੋਂ ਪਹਿਲੇ ਹਨੂੰਮਾਨ ਮੰਦਰ ''ਚ ਕੀਤੀ ਪੂਜਾ
Tuesday, Mar 25, 2025 - 10:37 AM (IST)

ਨਵੀਂ ਦਿੱਲੀ- ਦਿੱਲੀ 'ਚ ਆਪਣੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਨ ਤੋਂ ਕੁਝ ਘੰਟੇ ਪਹਿਲੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਪਣੇ ਕੈਬਨਿਟ ਸਹਿਯੋਗੀਆਂ ਨਾਲ ਮੰਗਲਵਾਰ ਨੂੰ ਇੱਥੇ ਕਨਾਟ ਪਲੇਸ ਸਥਿਤ ਪ੍ਰਾਚੀਨ ਹਨੂੰਮਾਨ ਮੰਦਰ 'ਚ ਪੂਜਾ ਕੀਤੀ ਅਤੇ ਕਿਹਾ ਕਿ ਸ਼ਹਿਰ 'ਰਾਮ ਰਾਜ' ਦਾ ਗਵਾਹ ਬਣੇਗਾ। ਵਿੱਤ ਵਿਭਾਗ ਦਾ ਚਾਰਜ ਸੰਭਾਲ ਰਹੀ ਰੇਖਾ ਗੁਪਤਾ ਮੰਗਲਵਾਰ ਯਾਨੀ ਅੱਜ ਵਿਧਾਨ ਸਭਾ 'ਚ ਆਪਣਾ ਪਹਿਲਾ ਬਜਟ ਪੇਸ਼ ਕਰੇਗੀ। ਕੈਬਨਿਟ ਮੰਤਰੀ ਕਪਿਲ ਮਿਸ਼ਰਾ ਅਤੇ ਮਨਜਿੰਦਰ ਸਿਰਸਾ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਬਜਟ 'ਇਤਿਹਾਸਕ' ਹੋਵੇਗਾ।
ਮੰਦਰ 'ਚ ਦਰਸ਼ਨ ਦੌਰਾਨ ਮੁੱਖ ਮੰਤਰੀ ਨਾਲ ਮੰਤਰੀ ਆਸ਼ੀਸ਼ ਸੂਦ, ਪ੍ਰਵੇਸ਼ ਵਰਮਾ, ਪੰਕਜ ਸਿੰਘ ਅਤੇ ਰਵਿੰਦਰ ਇੰਦਰਾਜ ਵੀ ਮੌਜੂਦ ਸਨ। ਮੁੱਖ ਮੰਤਰੀ ਗੁਪਤਾ ਨੇ ਕਿਹਾ,''ਬਜਰੰਗ ਬਲੀ ਦਿੱਲੀ ਲਈ ਸਰਵਸ਼੍ਰੇਸ਼ਠ ਕਰਨਗੇ। ਦਿੱਲੀ ਦਾ ਵਿਕਾਸ ਹੋਵੇਗਾ ਅਤੇ ਰਾਮ ਰਾਜ ਆਏਗਾ।'' ਦਿੱਲੀ 'ਚ 27 ਸਾਲ ਬਾਅਦ ਸੱਤਾ 'ਚ ਪਰਤੀ ਭਾਜਪਾ ਸਰਕਾਰ ਦਾ ਇਹ ਪਹਿਲਾ ਬਜਟ ਹੋਵੇਗਾ। ਇਸ 'ਚ ਯਮੁਨਾ ਦੀ ਸਫ਼ਾਈ, ਬੁਨਿਆਦੀ ਢਾਂਚਾ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਵਰਗੇ ਵਾਅਦਿਆਂ ਨੂੰ ਲਾਗੂ ਕਰਨ ਲਈ ਪੈਸੇ ਉਪਲੱਬਧ ਕਰਵਾਏ ਜਾਣ ਵਰਗੀਆਂ ਚੀਜ਼ਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8