ਦਿੱਲੀ ’ਚ ਲਗਾਤਾਰ ਤੀਜੇ ਦਿਨ ਮੀਂਹ, ਟੁੱਟਿਆ 19 ਸਾਲ ਦਾ ਰਿਕਾਰਡ

Thursday, Sep 02, 2021 - 04:34 PM (IST)

ਦਿੱਲੀ ’ਚ ਲਗਾਤਾਰ ਤੀਜੇ ਦਿਨ ਮੀਂਹ, ਟੁੱਟਿਆ 19 ਸਾਲ ਦਾ ਰਿਕਾਰਡ

ਨਵੀਂ ਦਿੱਲੀ (ਭਾਸ਼ਾ)—ਦਿੱਲੀ ’ਚ ਵੀਰਵਾਰ ਸਵੇਰੇ ਵੀ ਮੀਂਹ ਪੈਣ ਨਾਲ ਕੁਝ ਇਲਾਕਿਆਂ ਵਿਚ ਪਾਣੀ ਭਰ ਗਿਆ, ਜਿਸ ਕਾਰਨ ਇਕ ਵਾਰ ਫਿਰ ਆਵਾਜਾਈ ਪ੍ਰਭਾਵਿਤ ਹੋਈ। ਰਾਸ਼ਟਰੀ ਰਾਜਧਾਨੀ ਵਿਚ ਮੰਗਲਵਾਰ ਸਵੇਰੇ 229.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਸਤੰਬਰ ਵਿਚ ਪੈਣ ਵਾਲੇ ਔਸਤ 129.8 ਮਿਲੀਮੀਟਰ ਮੀਂਹ ਤੋਂ ਕਾਫੀ ਵੱਧ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਮੁਤਾਬਕ ਦਿੱਲੀ ਵਿਚ ਵੀਰਵਾਰ ਸਵੇਰੇ ਸਾਢੇ 8 ਵਜੇ ਤੱਕ ਪਿਛਲੇ 24 ਘੰਟਿਆਂ ਵਿਚ 117.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ 19 ਸਾਲ ਵਿਚ ਪਿਆ ਸਭ ਤੋਂ ਵੱਧ ਮੀਂਹ ਹੈ। 

PunjabKesari

ਰਾਜਧਾਨੀ ਵਿਚ ਇਕ ਦਿਨ ਵਿਚ ਲਗਾਤਾਰ ਦੂਜੇ ਦਿਨ 100 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਦਿੱਲੀ ਵਿਚ ਬੁੱਧਵਾਰ ਨੂੰ ਸਵੇਰੇ ਸਾਢੇ 8 ਵਜੇ ਤੱਕ ਪਿਛਲੇ 24 ਘੰਟਿਆਂ ਵਿਚ 112.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਜਿਸ ਕਾਰਨ ਕਈ ਇਲਾਕਿਆਂ ਵਿਚ ਗੋਡਿਆਂ ਤੱਕ ਪਾਣੀ ਭਰ ਗਿਆ ਅਤੇ ਆਵਾਜਾਈ ਪ੍ਰਭਾਵਿਤ ਹੋਈ। ਆਈ. ਐੱਮ. ਡੀ. ਮੁਤਾਬਕ ਰਾਜਧਾਨੀ ਵਿਚ 13 ਸਤੰਬਰ 2002 ਨੂੰ 126.8 ਮਿਲੀਮੀਟਰ ਮੀਂਹ ਪਿਆ।

PunjabKesari

ਹੁਣ ਤਕ ਇਸ ਮਹੀਨੇ ਵਿਚ ਸਭ ਤੋਂ ਵੱਧ 172.6 ਮਿਲੀਮੀਟਰ ਮੀਂਹ 16 ਸਤੰਬਰ 1963 ਨੂੰ ਪਿਆ ਸੀ। ਮੋਹਲੇਧਾਰ ਮੀਂਹ ਕਾਰਨ ਸੜਕਾਂ, ਰਿਹਾਇਸ਼ੀ ਇਲਾਕਿਆਂ, ਸਕੂਲਾਂ, ਹਸਪਤਾਲਾਂ ਅਤੇ ਬਜ਼ਾਰਾਂ ਵਿਚ ਪਾਣੀ ਗੋਡਿਆਂ ਤਕ ਭਰ ਗਿਆ ਅਤੇ ਬੁੱਧਵਾਰ ਕਰੀਬ 25 ਟਰੇਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਦਿੱਲੀ ਨਗਰ ਨਿਗਮਾਂ ਨੇ ਸ਼ਹਿਰ ਵਿਚ ਦਰੱਖਤਾਂ ਦੇ ਉਖੜਨ ਦੀਆਂ 21 ਘਟਨਾਵਾਂ ਦੀ ਜਾਣਕਾਰੀ ਦਿੱਤੀ। ਵੀਰਵਾਰ ਨੂੰ ਸਵੇਰੇ ਵੀ ਪਾਣੀ ਭਰ ਜਾਣ ਨਾਲ ਕਈ ਥਾਵਾਂ ’ਤੇ ਸਥਿਤੀ ਹੋਰ ਖਰਾਬ ਹੋ ਗਈ। 

PunjabKesari


author

Tanu

Content Editor

Related News