ਦਿੱਲੀ ਦੇ ਕਈ ਇਲਾਕਿਆਂ ''ਚ ਮੀਂਹ ਪੈਣ ਅਤੇ ਹਿਮਾਚਲ ''ਚ ਬਰਫ਼ਬਾਰੀ ਨਾਲ ਵਧੀ ਠੰਡ

Thursday, Feb 04, 2021 - 12:01 PM (IST)

ਦਿੱਲੀ ਦੇ ਕਈ ਇਲਾਕਿਆਂ ''ਚ ਮੀਂਹ ਪੈਣ ਅਤੇ ਹਿਮਾਚਲ ''ਚ ਬਰਫ਼ਬਾਰੀ ਨਾਲ ਵਧੀ ਠੰਡ

ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਅੱਜ ਯਾਨੀ ਵੀਰਵਾਰ ਸਵੇਰੇ ਕਈ ਇਲਾਕਿਆਂ 'ਚ ਰੁਕ-ਰੁਕ ਮੀਂਹ ਪੈ ਰਿਹਾ ਹੈ, ਜਿਸ ਕਾਰਨ ਠੰਡ ਵੱਧ ਗਈ ਹੈ। ਮੌਸਮ ਵਿਭਾਗ ਨੇ ਅੱਜ ਇੱਥੇ ਅਤੇ ਨੇੜਲੇ ਇਲਾਕਿਆਂ 'ਚ ਗੜ੍ਹੇ ਪੈਣ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ। ਵਿਭਾਗ ਅਨੁਸਾਰ ਅੱਜ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮੱਧ  ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਵੀ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦਿੱਲੀ 'ਚ ਘੱਟੋ-ਘੱਟ ਤਾਪਮਾਨ ਵੱਧ ਕੇ 11 ਡਿਗਰੀ ਸੈਲਸੀਅਸ ਰਹਿਣ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ।

 

ਜਿੱਥੇ ਦਿੱਲੀ 'ਚ ਮੀਂਹ ਪੈ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਹਿਮਾਚਲ 'ਚ ਬਰਫ਼ਬਾਰੀ ਹੋ ਰਹੀ ਹੈ। ਸ਼ਿਮਲਾ ਦੇ ਨਾਰਕੰਡਾ ਜ਼ਿਲ੍ਹੇ 'ਚ ਹੋਈ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਘਰਾਂ ਦੀਆਂ ਛੱਤਾਂ 'ਤੇ ਬਰਫ਼ ਦੀ ਪਰਤ ਜੰਮ ਗਈ ਹੈ। ਉੱਥੇ ਹੀ ਅਗਲੇ 24 ਘੰਟਿਆਂ ਦੌਰਾਨ ਜੰਮੂ ਕਸ਼ਮੀਰ ਤੋਂ ਲੈ ਕੇ ਗਿਲਗਿਤ ਬਾਲਿਤਸਤਾਨ, ਮੁਜ਼ੱਫਰਾਬਾਦ, ਲੱਦਾਖ ਅਤੇ ਉਤਰਾਖੰਡ 'ਚ ਬਰਫ਼ਬਾਰੀ ਦੇ ਵੀ ਆਸਾਰ ਹੈ। ਇਨ੍ਹਾਂ ਥਾਂਵਾਂ 'ਤੇ ਸ਼ੀਤ ਲਹਿਰ ਨੇ ਵੀ ਲੋਕਾਂ ਦਾ ਜਿਊਂਣਾ ਮੁਸ਼ਕਲ ਕੀਤਾ ਹੋਇਆ ਹੈ।

PunjabKesariਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਮੌਸਮ ਵਿਭਾਗ ਨੇ ਕਿਹਾ ਸੀ ਕਿ ਅੱਜ ਤੋਂ ਪੰਜਾਬ ਅਤੇ ਹਰਿਆਣਾ ਦੇ  ਵੀ ਕੁਝ ਹਿੱਸਿਆਂ 'ਚ ਮੀਂਹ ਪੈਣ ਦੇ ਆਸਾਰ ਹਨ ਤਾਂ ਉੱਥੇ ਹੀ 4-5 ਫ਼ਰਵਰੀ ਤੋਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਦੇ ਪੱਛਮੀ ਅਤੇ ਮੱਧ ਹਿੱਸਿਆਂ 'ਚ ਗੜ੍ਹੇ ਪੈ ਸਕਦੇ ਹਨ। ਇਸ ਦੌਰਾਨ ਤੇਜ਼ ਹਵਾਵਾਂ ਚੱਲਣ ਦਾ ਵੀ ਖ਼ਦਸ਼ਾ ਹੈ। ਜਦੋਂ ਕਿ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ 5 ਫ਼ਰਵਰੀ ਤੱਕ ਕੜਾਕੇ ਦੀ ਠੰਡ ਪੈ ਸਕਦੀ ਹੈ।


author

DIsha

Content Editor

Related News