ਦਿੱਲੀ 'ਚ ਔਰਤ 'ਤੇ ਤੇਜ਼ਾਬੀ ਹਮਲਾ, ਹਾਲਤ ਗੰਭੀਰ

12/7/2019 4:10:12 PM

ਨਵੀਂ ਦਿੱਲੀ— ਉਨਾਵ ਰੇਪ ਕਾਂਡ ਪੀੜਤਾ ਦੀ ਮੌਤ ਤੋਂ ਬਾਅਦ ਜਿੱਥੇ ਪੂਰਾ ਦੇਸ਼ ਰੋਹ 'ਚ ਹੈ, ਉੱਥੇ ਹੀ ਦਿੱਲੀ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਨਵੀਂ ਦਿੱਲੀ ਵਿਖੇ ਅਜਮੇਰੀ ਗੇਟ ਰੇਲਵੇ ਸਟੇਸ਼ਨ ਨੇੜੇ ਇਕ ਔਰਤ 'ਤੇ ਅਣਪਛਾਤੇ ਵਿਅਕਤੀ ਵਲੋਂ ਤੇਜ਼ਾਬੀ ਹਮਲਾ ਕੀਤਾ ਗਿਆ ਹੈ। ਹਮਲੇ 'ਚ ਗੰਭੀਰ ਰੂਪ ਨਾਲ ਝੁਲਸੀ ਔਰਤ ਨੂੰ ਦਿੱਲੀ ਦੇ ਲੋਕ ਨਾਰਾਇਣ ਜੈ ਪ੍ਰਕਾਸ਼ (ਐੱਲ. ਐੱਨ. ਜੇ. ਪੀ.) ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਵਿਅਕਤੀ ਫਰਾਰ ਹੋ ਗਿਆ।

ਇੱਥੇ ਦੱਸ ਦੇਈਏ ਕਿ ਦੇਸ਼ ਵਿਚ ਅਪਰਾਧ ਘੱਟਣ ਦੀ ਬਜਾਏ ਵਧਦੇ ਹੀ ਜਾ ਰਹੇ ਹਨ। ਹੈਦਰਾਬਾਦ ਰੇਪ-ਕਤਲ ਕੇਸ ਮਗਰੋਂ ਹੁਣ ਉਨਾਵ 'ਚ ਰੇਪ ਪੀੜਤਾ ਨੂੰ ਜਿਊਂਦਾ ਸਾੜ ਦਿੱਤਾ ਗਿਆ, ਜਿਸ ਨੇ ਸ਼ੁੱਕਰਵਾਰ ਦੇਰ ਰਾਤ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਆਖਰੀ ਸਾਹ ਲਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tanu

This news is Edited By Tanu