ਦਿੱਲੀ ਦੀ ਜਾਮਾ ਮਸਜਿਦ ਦੇ ਬਾਹਰ ਫਿਰ ਤੋਂ CAA ਖਿਲਾਫ ਪ੍ਰਦਰਸ਼ਨ, ਜੁੱਟੇ ਹਜ਼ਾਰਾਂ ਲੋਕ

Friday, Dec 27, 2019 - 02:29 PM (IST)

ਦਿੱਲੀ ਦੀ ਜਾਮਾ ਮਸਜਿਦ ਦੇ ਬਾਹਰ ਫਿਰ ਤੋਂ CAA ਖਿਲਾਫ ਪ੍ਰਦਰਸ਼ਨ, ਜੁੱਟੇ ਹਜ਼ਾਰਾਂ ਲੋਕ

ਨਵੀਂ ਦਿੱਲੀ—ਦਿੱਲੀ ਦੀ ਜਾਮਾ ਮਸਜਿਦ ਦੇ ਬਾਹਰ ਇੱਕ ਵਾਰ ਫਿਰ ਤੋਂ ਨਾਗਰਿਕਤਾ ਕਾਨੂੰਨ (ਸੀ.ਏ.ਏ) ਖਿਲਾਫ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅੱਜ ਭਾਵ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਮਸਜਿਦ ਦੇ ਬਾਹਰ ਇੱਕਠੇ ਹੋਏ ਅਤੇ ਸੀ.ਏ.ਏ ਖਿਲਾਫ ਪ੍ਰਦਰਸ਼ਨ ਕੀਤਾ। ਦਿੱਲੀ ਪੁਲਸ ਡ੍ਰੋਨ ਅਤੇ ਵੀਡੀਓਗ੍ਰਾਫੀ ਰਾਹੀਂ ਨਿਗਰਾਨੀ ਰੱਖ ਰਹੀ ਹੈ। ਇਸ ਤੋਂ ਇਲਾਵਾ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਭਾਰੀ ਪੁਲਸ ਬਲ ਤਾਇਨਾਤ ਕੀਤੀ ਗਈ ਹੈ। ਜਾਮਾ ਮਸਜਿਦ ਤੋਂ ਇਲਾਵਾ ਦਿੱਲੀ ਦੇ ਜੋਰਬਾਗ ਇਲਾਕੇ 'ਚ ਵੀ ਅੱਜ ਭਾਵ ਸ਼ੁੱਕਰਵਾਰ ਨੂੰ ਸੀ.ਏ.ਏ ਖਿਲਾਫ ਵਿਰੋਧ ਪ੍ਰਦਰਸ਼ਨ ਕੱਢਿਆ ਅਤੇ ਇਹ ਪ੍ਰਦਰਸ਼ਨ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੱਕ ਜਾਵੇਗਾ।

PunjabKesari

ਦੱਸਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ ਤੋਂ ਬਾਅਦ ਭੀਮ ਆਰਮੀ ਦੇ ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ ਹਜ਼ਾਰਾਂ ਲੋਕ ਜੁੱਟੇ ਸੀ ਅਤੇ ਰਾਤ ਤੱਕ ਪ੍ਰਦਰਸ਼ਨ ਚਲਿਆ ਸੀ। ਉਸ ਸਮੇਂ ਪੁਲਸ ਨੇ ਲਾਠੀਚਾਰਜ ਵੀ ਕੀਤਾ ਸੀ। ਪ੍ਰਦਰਸ਼ਨਕਾਰੀਆਂ ਨੇ ਭੰਨ-ਤੋੜ ਵੀ ਕੀਤੀ ਸੀ। ਇਸ ਤੋਂ ਬਾਅਦ ਪੁਲਸ ਨੇ ਚੰਦਰਸ਼ੇਖਰ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ।


author

Iqbalkaur

Content Editor

Related News