ਦਿੱਲੀ ''ਚ ਪ੍ਰਦੂਸ਼ਣ ਘੱਟ ਕਰਨ ਲਈ ਨਗਰ ਨਿਗਮ ਕਰ ਰਿਹੈ ਪਾਣੀ ਦਾ ਛਿੜਕਾਅ

Saturday, Oct 19, 2019 - 05:30 PM (IST)

ਦਿੱਲੀ ''ਚ ਪ੍ਰਦੂਸ਼ਣ ਘੱਟ ਕਰਨ ਲਈ ਨਗਰ ਨਿਗਮ ਕਰ ਰਿਹੈ ਪਾਣੀ ਦਾ ਛਿੜਕਾਅ

ਨਵੀਂ ਦਿੱਲੀ— ਦਿੱਲੀ 'ਚ ਪ੍ਰਦੂਸ਼ਣ ਕਾਫ਼ੀ ਵਧ ਚੁੱਕਿਆ ਹੈ। ਹਵਾ ਸੂਚਕਾਂਕ (ਇੰਡੈਕਸ) ਕਰੀਬ 250 ਦੇ ਕਰੀਬ ਪਹੁੰਚ ਚੁਕਿਆ ਹੈ। ਇਸੇ ਨੂੰ ਦੇਖਦੇ ਹੋਏ ਪੂਰਬੀ ਦਿੱਲੀ ਨਗਰ ਨਿਗਮ ਨੇ ਲਕਸ਼ਮੀ ਨਗਰ ਦੇ ਨੇੜੇ-ਤੇੜੇ ਦੀਆਂ ਸੜਕਾਂ 'ਤੇ ਪਾਣੀ ਦਾ ਛਿੜਕਾਅ ਕੀਤਾ ਹੈ। ਪਾਣੀ ਦਾ ਛਿੜਕਾਅ ਪ੍ਰਦੂਸ਼ਣ ਦੇ ਰੂਪ 'ਚ ਧੂੜ ਨੂੰ ਘੱਟ ਕਰਨ ਲਈ ਕੀਤਾ ਗਿਆ ਹੈ।

PunjabKesariਮੌਸਮ ਬਦਲਣ ਦੇ ਨਾਲ ਹੀ ਸ਼ੁੱਕਰਵਾਰ ਨੂੰ ਦਿੱਲੀ-ਐੱਨ.ਸੀ.ਆਰ. ਦੀ ਹਵਾ 'ਚ ਵੀ ਮਾਮੂਲੀ ਸੁਧਾਰ ਦੇਖਿਆ ਗਿਆ। ਹਵਾ ਗੁਣਵੱਤਾ ਇੰਡੈਕਸ 250 ਦੇ ਕਰੀਬ ਪਹੁੰਚ ਗਿਆ। ਹਾਲਾਂਕਿ ਹਾਲੇ ਵੀ ਇਹ ਖਰਾਬ ਪੱਧਰ 'ਤੇ ਬਣਿਆ ਹੋਇਆ ਹੈ। ਉੱਥੇ ਹੀ ਸਿਸਟਮ ਆਫ ਏਅਰ ਕਵਾਲਿਟੀ ਐਂਡ ਵੇਦਰ ਫੋਰਕਾਂਸਟਿੰਗ ਐਂਡ ਰਿਸਰਚ (ਸਫਰ) ਨੇ ਐਤਵਾਰ ਨੂੰ ਇਕ ਵਾਰ ਫਿਰ ਤੋਂ ਗੁਣਵੱਤਾ ਖਰਾਬ ਹੋਣ ਦਾ ਖਦਸ਼ਾ ਜਤਾਇਆ ਹੈ। ਸਫਰ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਦਿੱਲੀ ਦੀ ਸਤਿਹ 'ਤੇ ਚੱਲਣ ਵਾਲੀਆਂ ਹਵਾਵਾਂ ਦੀ ਚਾਲ ਤੇਜ਼ ਰਹੀ। ਇਸ ਨਾਲ ਪ੍ਰਦੂਸ਼ਕ ਦੂਰ-ਦੂਰ ਤੱਕ ਫੈਲ ਗਏ। ਇਸ ਦਾ ਸਿੱਧਾ ਅਸਰ ਹਵਾ ਦੀ ਗੁਣਵੱਤਾ 'ਤੇ ਪਿਆ।


author

DIsha

Content Editor

Related News