ਦਮ ਘੋਟੂ ਹੋਈ ਦਿੱਲੀ ਦੀ ਹਵਾ, ਹਵਾ ਗੁਣਵੱਤਾ ਅੱਜ ''ਗੰਭੀਰ ਸ਼੍ਰੇਣੀ'' ''ਚ, AQI 400 ਤੋਂ ਪਾਰ

Wednesday, Nov 22, 2023 - 11:17 AM (IST)

ਦਮ ਘੋਟੂ ਹੋਈ ਦਿੱਲੀ ਦੀ ਹਵਾ, ਹਵਾ ਗੁਣਵੱਤਾ ਅੱਜ ''ਗੰਭੀਰ ਸ਼੍ਰੇਣੀ'' ''ਚ, AQI 400 ਤੋਂ ਪਾਰ

ਨਵੀਂ ਦਿੱਲੀ- ਦਿੱਲੀ 'ਚ ਹਵਾ ਪ੍ਰਦੂਸ਼ਣ ਲਗਾਤਾਰ ਵੱਧਦਾ ਜਾ ਰਿਹਾ ਹੈ। ਇਕ ਵਾਰ ਫਿਰ ਸਮੋਗ ਦੀ ਚਾਦਰ ਛਾਉਣ ਲੱਗੀ ਹੈ। ਇਸ ਨਾਲ ਵਿਜ਼ੀਬਿਲਟੀ ਦਾ ਪੱਧਰ ਵੀ ਪ੍ਰਭਾਵਿਤ ਹੋਇਆ ਹੈ ਅਤੇ ਹਵਾ ਵੀ ਦਮ ਘੋਟੂ ਹੋ ਗਈ ਹੈ। ਏਅਰ ਕੁਆਲਿਟੀ ਇੰਡੈਕਸ (AQI) 400 ਤੋਂ ਉੱਪਰ 'ਗੰਭੀਰ ਸ਼੍ਰੇਣੀ' ਵਿਚ ਪਹੁੰਚ ਗਿਆ ਹੈ। ਪੂਰਵ ਅਨੁਮਾਨ ਹੈ ਕਿ ਅਗਲੇ 3-4 ਦਿਨ ਜ਼ਹਿਰੀਲੀ ਹਵਾ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ।

ਇਹ ਵੀ ਪੜ੍ਹੋ- ਦਿੱਲੀ ਦੀ ਆਬੋ-ਹਵਾ ਬੇਹੱਦ ਖਰਾਬ, AQI ਦਾ ਪੱਧਰ 300 ਤੋਂ ਪਾਰ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਦਿੱਲੀ-NCR ਵਿਚ ਵੀਰਵਾਰ ਨੂੰ ਸਵੇਰੇ ਹਵਾ ਗੁਣਵੱਤਾ ਦਾ ਪੱਧਰ 450 ਦੇ ਪਾਰ ਚੱਲਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਵਿਚ ਦਿੱਲੀ-NCR 'ਚ ਪ੍ਰਦੂਸ਼ਣ ਦੇ ਨਾਲ-ਨਾਲ ਧੁੰਦ ਵੀ ਛਾਉਣ ਲੱਗੇਗੀ। ਦੱਸ ਦੇਈਏ ਕਿ ਹਵਾ ਦੀ ਦਿਸ਼ਾ ਅਤੇ ਰਫ਼ਤਾਰ ਵਿਚ ਬਦਲਾਅ ਹੋਣ ਨਾਲ ਪ੍ਰਦੂਸ਼ਣ ਦੇ ਪੱਧਰ 'ਚ ਸ਼ਨੀਵਾਰ ਅਤੇ ਐਤਵਾਰ ਨੂੰ ਕੁਝ ਸੁਧਾਰ ਹੋਇਆ ਸੀ ਪਰ ਹਵਾ ਸ਼ਾਂਤ ਹੋਣ ਨਾਲ ਹੁਣ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ। 

ਇਹ ਵੀ ਪੜ੍ਹੋ- ਦਿੱਲੀ ਪ੍ਰਦੂਸ਼ਣ: SC ਦੀ ਤਲਖ਼ ਟਿੱਪਣੀ- ਦੋਸ਼ਾਂ ਦੀ ਖੇਡ ਜਾਰੀ ਰਹੀ ਤਾਂ ਜ਼ਮੀਨ ਸੁੱਕ ਜਾਵੇਗੀ, ਪਾਣੀ ਮੁੱਕ ਜਾਵੇਗਾ

ਮੰਗਲਵਾਰ ਨੂੰ ਦਿੱਲੀ ਵਿਚ ਸਵੇਰੇ ਹੀ ਧੁੱਪ ਖਿੜਨ ਲੱਗੀ ਸੀ। ਦੁਪਹਿਰ ਦੋ ਵਜੇ ਤੋਂ ਬਾਅਦ ਧੁੱਪ ਕਮਜ਼ੋਰ ਹੋ ਗਈ ਅਤੇ ਵਾਯੂਮੰਡਲ 'ਤੇ ਸਮੋਗ ਦੀ ਪਰਤ ਛਾਉਣ ਲੱਗੀ। ਦੱਸ ਦੇਈਏ ਕਿ ਦਿੱਲੀ ਦੇ ਕਈ ਇਲਾਕਿਆਂ ਵਿਚ ਹਵਾ 'ਗੰਭੀਰ ਸ਼੍ਰੇਣੀ' ਵਿਚ ਪਹੁੰਚ ਗਈ ਹੈ। ਇਨ੍ਹਾਂ ਵਿਚ ਪੰਜਾਬੀ ਬਾਗ, ਜਹਾਂਗੀਰਪੁਰੀ, ਬਵਾਨਾ, ਵਜ਼ੀਰਪੁਰ ਅਤੇ ਮੁੰਡਕਾ ਵਰਗੇ ਇਲਾਕੇ ਸ਼ਾਮਲ ਹਨ। ਅਗਲੇ ਤਿੰਨ ਦਿਨ ਪ੍ਰਦੂਸ਼ਣ ਦਾ ਪੱਧਰ ਬੇਹੱਦ ਖਰਾਬ ਸ਼੍ਰੇਣੀ ਵਿਚ ਹੀ ਰਹਿਣ ਦਾ ਅਨੁਮਾਨ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News